ਸੰਤਰੇ ਦੇ ਛਿਲਕੇ ‘ਚ ਛਿਪਿਆ ਹੈ, ਤੁਹਾਡੀ ਖੂਬਸੂਰਤੀ ਦਾ ਰਾਜ਼, ਇਸ ਤਰ੍ਹਾਂ ਕਰੋ ਇਸਤੇਮਾਲ

Written by  Shaminder   |  January 13th 2022 05:38 PM  |  Updated: January 13th 2022 05:38 PM

ਸੰਤਰੇ ਦੇ ਛਿਲਕੇ ‘ਚ ਛਿਪਿਆ ਹੈ, ਤੁਹਾਡੀ ਖੂਬਸੂਰਤੀ ਦਾ ਰਾਜ਼, ਇਸ ਤਰ੍ਹਾਂ ਕਰੋ ਇਸਤੇਮਾਲ

ਸੰਤਰੇ (Orange) ਦਾ ਇਸਤੇਮਾਲ ਜਿੱਥੇ ਖਾਣ ਦੇ ਲਈ ਕੀਤਾ ਜਾਂਦਾ ਹੈ, ਉੱਥੇ ਹੀ ਇਸਦਾ ਇਸਤੇਮਾਲ ਚਿਹਰੇ ਦੀ ਖੂਬਸੂਰਤੀ ਵਧਾਉਣ ਦੇ ਲਈ ਵੀ ਕੀਤਾ ਜਾ ਸਕਦਾ ਹੈ । ਅੱਜ ਅਸੀਂ ਤੁਹਾਨੂੰ ਸੰਤਰੇ ਦੇ ਫੇਸ ਪੈਕ (Face Pack) ਬਾਰੇ ਦੱਸਾਂਗੇ । ਆਮ ਤੌਰ ‘ਤੇ ਔਰਤਾਂ ਆਪਣੇ ਚਿਹਰੇ ਦੀ ਖੂਬਸੂਰਤੀ ਨੂੰ ਵਧਾਉਣ ਦੇ ਲਈ ਕਈ ਤਰ੍ਹਾਂ ਦੇ ਕਾਸਮੈਟਿਕ ਦਾ ਇਸਤੇਮਾਲ ਕਰਦੀਆਂ ਹਨ । ਪਰ ਇਨ੍ਹਾਂ ਕਾਸਮੈਟਿਕਸ ਦੇ ਨਾਲ ਚਿਹਰੇ ‘ਤੇ ਕਈ ਨਕਾਰਾਤਮਕ ਪ੍ਰਭਾਵ ਵੀ ਪੈਂਦੇ ਹਨ ।ਪਰ ਸੰਤਰੇ ਦੇ ਛਿਲਕੇ(orange peel) ਤੋਂ ਤਿਆਰ ਕੀਤੇ ਜਾਣ ਵਾਲੇ ਫੇਸ ਪੈਕ ਦਾ ਇਸਤੇਮਾਲ ਕਿਸੇ ਵੀ ਤਰ੍ਹਾਂ ਦਾ ਬੁਰਾ ਪ੍ਰਭਾਵ ਨਹੀਂ ਪੈਂਦਾ ਅਤੇ ਤੁਸੀਂ ਇਸ ਨੂੰ ਘਰ ‘ਚ ਵੀ ਤਿਆਰ ਕਰ ਸਕਦੇ ਹੋ ।

orange-peel, , image From google

ਹੋਰ ਪੜ੍ਹੋ : ਪੀਟੀਸੀ ਪੰਜਾਬੀ ‘ਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਆਵਾਜ਼ ‘ਚ ਨਵਾਂ ਸ਼ਬਦ ਕੀਤਾ ਜਾਵੇਗਾ ਰਿਲੀਜ਼

ਜੇਕਰ ਤੁਸੀਂ ਘਰ 'ਚ ਸੰਤਰੇ ਦੇ ਛਿਲਕੇ ਦਾ ਪਾਊਡਰ ਬਣਾਉਣਾ ਚਾਹੁੰਦੇ ਹੋ ਤਾਂ ਸੰਤਰੇ ਦੇ ਛਿਲਕੇ ਨੂੰ ਪਹਿਲਾਂ ਸੁਕਾ ਲਓ। ਸੰਤਰੇ ਦੇ ਛਿਲਕੇ ਜਦੋਂ ਸੁੱਕ ਜਾਣ ਤਾਂ ਉਸਨੂੰ ਗ੍ਰਾਂਈਡਰ 'ਚ ਬਾਰੀਕ ਪੀਸ ਲਓ।

Orange-Peel, image From google

ਇਸ ਪਾਊਡਰ ਦਾ ਪੈਕ ਬਣਾਉਣ ਲਈ ਸਭ ਤੋਂ ਪਹਿਲਾਂ ਇਕ ਚਮਚ ਸੰਤਰੇ ਦੇ ਛਿਲਕੇ ਦੇ ਪਾਊਡਰ 'ਚ ਦੋ ਵੱਡੇ ਚਮਚੇ ਹਲਦੀ ਦਾ ਪਾਊਡਰ ਮਿਲਾਓ। ਇਸ ਪੇਸਟ 'ਚ ਗੁਲਾਬ ਜਲ ਵੀ ਮਿਲਾਓ। ਸੰਤਰੇ ਦੇ ਛਿਲਕੇ ਦੇ ਫੇਸ ਪੈਕ ਦੇ ਨਾਲ ਇੱਕ ਤਾਂ ਨੈਚੂਰਲ ਤਰੀਕੇ ਦੇ ਨਾਲ ਤੁਸੀਂ ਆਪਣੇ ਚਿਹਰੇ ਦਾ ਨਿਖਾਰ ਵਧਾ ਸਕਦੇ ਹੋ ਅਤੇ ਦੂਜਾ ਇਸ ਦੇ ਕੋਈ ਸਾਈਡ ਇਫੈਕਟ ਵੀ ਨਹੀਂ ਹੋਣਗੇ ।ਤੁਸੀਂ ਵੀ ਇਹ ਤਰੀਕਾ ਅਪਣਾ ਕੇ ਆਪਣੇ ਨਿਖਾਰ ਨੂੰ ਵਧਾ ਸਕਦੇ ਹੋ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network