ਇਹ ਹਨ ਭਾਰਤ ਦੇ ਸਭ ਤੋਂ ਮਹਿੰਗੇ ਗੀਤਕਾਰ, ਇੱਕ ਗਾਣਾ ਲਿਖਣ ਦੀ ਲੈਂਦੇ ਹਨ ਏਨੀਂ ਫ਼ੀਸ

Written by  Rupinder Kaler   |  August 17th 2020 03:45 PM  |  Updated: August 17th 2020 03:45 PM

ਇਹ ਹਨ ਭਾਰਤ ਦੇ ਸਭ ਤੋਂ ਮਹਿੰਗੇ ਗੀਤਕਾਰ, ਇੱਕ ਗਾਣਾ ਲਿਖਣ ਦੀ ਲੈਂਦੇ ਹਨ ਏਨੀਂ ਫ਼ੀਸ

ਹਿੰਦੀ ਫ਼ਿਲਮਾਂ ਵਿੱਚ ਗਾਣਿਆਂ ਦੀ ਖ਼ਾਸ ਜਗ੍ਹਾ ਹੁੰਦੀ ਹੈ । ਕਿਉਂਕਿ ਗਾਣੇ ਕਿਸੇ ਵੀ ਫ਼ਿਲਮ ਨੂੰ ਹਿੱਟ ਬਣਾ ਸਕਦੇ ਹਨ ।ਬਾਲੀਵੁੱਡ ਫ਼ਿਲਮਾਂ ਦੇ ਕੁਝ ਗਾਣੇ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਨੇ ਲੋਕਾਂ ਦੇ ਦਿਲਾਂ ਤੇ ਡੂੰਘੀ ਛਾਪ ਛੱਡੀ ਹੈ । ਇੱਕ ਗਾਣੇ ਨੂੰ ਯਾਦਗਾਰ ਬਨਾਉਣ ਵਿੱਚ ਕਿਸੇ ਗੀਤਕਾਰ ਦਾ ਵੱਡਾ ਹੱਥ ਹੁੰਦਾ ਹੈ । ਇਹੀ ਕਾਰਨ ਹੈ ਕਿ ਵੱਡੇ ਗੀਤਕਾਰ ਇੱਕ ਗਾਣਾ ਲਿਖਣ ਲਈ ਮੋਟੀ ਫ਼ੀਸ ਵਸੂਲਦੇ ਹਨ । ਇਸ ਆਰਟੀਕਲ ਵਿੱਚ ਤੁਹਾਨੂੰ ਅਸੀਂ ਦੱਸਾਂਗੇ ਕਿ ਬਾਲੀਵੁੱਡ ਦੀਆਂ ਫ਼ਿਲਮਾਂ ਦੇ ਗੀਤ ਲਿਖਣ ਵਾਲੇ ਗੀਤਕਾਰ ਕਿੰਨੀ ਫ਼ੀਸ ਵਸੂਲਦੇ ਹਨ ।

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਗੁਲਜ਼ਾਰ ਦੀ । ਗੁਲਜ਼ਾਰ ਭਾਰੀ ਸਿਨੇਮਾ ਲਈ ਇੱਕ ਤੋਹਫੇ ਵਾਂਗ ਹਨ । ਪੁਰੀ ਦੁਨੀਆ ਉਹਨਾਂ ਦੀ ਫੈਨ ਹੈ । ਏਨੇਂ ਵੱਡੇ ਗੀਤਕਾਰ ਇੱਕ ਗਾਣਾ ਲਿਖਣ ਲਈ 15 ਤੋਂ 20 ਲੱਖ ਰੁਪਏ ਲੈਂਦੇ ਹਨ, ਜਿਹੜੀ ਕਿ ਇੱਕ ਆਸਕਰ ਵਿਜੇਤਾ ਗੀਤਕਾਰ ਲਈ ਬਹੁਤ ਘੱਟ ਹੈ ।

ਜਾਵੇਦ ਅਖਤਰ ਨੂੰ ਆਪਣੇ ਗਾਣਿਆਂ ਲਈ ਕਈ ਫ਼ਿਲਮ ਫੇਅਰ ਤੇ ਨੈਸ਼ਨਲ ਅਵਾਰਡ ਮਿਲ ਚੁੱਕੇ ਹਨ । ਬਹੁਤ ਸ਼ਾਨਦਾਰ ਗੀਤ ਲਿਖਣ ਵਾਲੇ ਜਾਵੇਦ ਅਖ਼ਤਰ ਇੱਕ ਗੀਤ ਦੇ 10 ਤੋਂ 15 ਲੱਖ ਲੈਂਦੇ ਹਨ ।

ਇਸੇ ਤਰ੍ਹਾਂ ਪ੍ਰਸੁੰਨ ਜੋਸ਼ੀ ਇੱਕ ਗੀਤ ਲਿਖਣ ਦੇ 8 ਤੋਂ 10 ਲੱਖ ਰੁਪਏ ਲੈਂਦੇ ਹਨ । ਇਰਸ਼ਾਦ ਕਾਮਿਲ ਬਾਲੀਵੁੱਡ ਦੀ ਪਹਿਲੀ ਲਾਈਨ ਦੇ ਗੀਤਕਾਰ ਹਨ । ਉਹਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2004 ਵਿੱਚ ਫ਼ਿਲਮ ‘ਚਮੇਲੀ’ ਤੋਂ ਕੀਤੀ ਸੀ । ਇਸ ਸਭ ਦੇ ਚਲਦੇ ਉਹਨਾਂ ਨੇ ਕਈ ਹਿੱਟ ਗੀਤ ਦਿੱਤੇ ।

ਇਰਸ਼ਾਦ ਕਾਮਿਲ ਆਪਣੇ ਲਿਖੇ ਹਰ ਗਾਣੇ ਲਈ 8 ਤੋਂ 9 ਲੱਖ ਰੁਪਏ ਲੈਂਦੇ ਹਨ ।

ਅਮਿਤਾਭ ਭੱਟਾਚਾਰੀਆ ਨੂੰ ਗਾਇਕ ਦੇ ਤੌਰ ਤੇ ਜਾਣਿਆ ਜਾਂਦਾ ਹੈ । ਪਰ ਹੁਣ ਉਹਨਾਂ ਨੂੰ ਗੀਤਕਾਰ ਦੇ ਤੌਰ ’ਤੇ ਜਾਣਿਆ ਜਾਂਦਾ ਹੈ । ਅਮਿਤਾਭ ਭੱਟਾਚਾਰੀਆ ਇੱਕ ਗੀਤ ਦੇ 7 ਤੋਂ 8 ਲੱਖ ਰੁਪਏ ਲੈਂਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network