Trending:
ਹਿਮਾਂਸ਼ ਕੋਹਲੀ ਨੇ ਆਪਣੀ ਭੈਣ ਲਈ ਲਿਖਿਆ ਭਾਵੁਕ ਨੋਟ, ਕੁਝ ਦਿਨ ਪਹਿਲਾਂ ਹੋਇਆ ਭੈਣ ਦਾ ਵਿਆਹ
ਗਾਇਕ ਅਤੇ ਨੇਹਾ ਕੱਕੜ ਦੇ ਸਾਬਕਾ ਬੁਆਏ ਫ੍ਰੈਂਡ ਹਿਮਾਂਸ਼ ਕੋਹਲੀ ਦੀ ਭੈਣ ਦਾ ਵਿਆਹ ਹੋ ਗਿਆ ਹੈ । ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਦਿੱਤੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਲੰਮੀ ਚੌੜੀ ਪੋਸਟ ਵੀ ਸਾਂਝੀ ਕੀਤੀ ਹੈ ।
Image From kohli_disha’s Instagram
ਹੋਰ ਪੜ੍ਹੋ : ਜੌਨੀ ਲੀਵਰ ਨੇ ਆਪਣੇ ਬੱਚਿਆਂ ਨਾਲ ਵੀਡੀਓ ਸਾਂਝਾ ਕਰਕੇ ਦਿੱਤਾ ਖ਼ਾਸ ਮੈਸੇਜ਼
Image From kohli_disha Instagram
ਜਿਸ ‘ਚ ਉਨ੍ਹਾਂ ਨੇ ਆਪਣੀ ਭੈਣ ਨੂੰ ਦੁਆਵਾਂ ਦਿੱਤੀਆਂ ਹਨ ਅਤੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਦੇ ਲਈ ਕਾਮਨਾ ਕੀਤੀ ਹੈ । ਦੱਸ ਦਈਏ ਕਿ ਬੀਤੇ ਦਿਨੀਂ ਹਿਮਾਂਸ਼ ਕੋਹਲੀ ਦੀ ਭੈਣ ਦਾ ਵਿਆਹ ਹੋਇਆ ਹੈ ।
Image From kohliHimansh Instagram
ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਭੈਣ ਦੇ ਲਈ ਭਾਵੁਕ ਨੋਟ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਹੈ । ਦੱਸ ਦਈਏ ਕਿ ਹਿਮਾਂਸ਼ ਕੋਹਲੀ ਨੇਹਾ ਕੱਕੜ ਦੇ ਨਾਲ ਰਿਲੇਸ਼ਨਸ਼ਿਪ ਨੂੰ ਲੈ ਕੇ ਕਾਫੀ ਚਰਚਾ ‘ਚ ਰਹੇ ਹਨ ਅਤੇ ਨੇਹਾ ਕੱਕੜ ਦੇ ਨਾਲ ਉਨ੍ਹਾਂ ਦਾ ਬ੍ਰੇਕਅੱਪ ਹੋ ਗਿਆ ਸੀ ।
View this post on Instagram
ਜਿਸ ਤੋਂ ਬਾਅਦ ਨੇਹਾ ਕੱਕੜ ਨੇ ਰੋਹਨਪ੍ਰੀਤ ਸਿੰਘ ਦੇ ਨਾਲ ਵਿਆਹ ਕਰਵਾ ਲਿਆ ਹੈ ਅਤੇ ਖੁਸ਼ਹਾਲ ਜ਼ਿੰਦਗੀ ਜਿਉ ਰਹੇ ਹਨ ।