ਨਿਊਜ਼ੀਲੈਂਡ ਫਾਈਰਿੰਗ ਦੀ ਕਲਾਕਾਰਾਂ ਨੇ ਵੀ ਕੀਤੀ ਨਿਖੇਧੀ,ਮ੍ਰਿਤਕਾਂ ਦੀ ਆਤਮਿਕ ਸ਼ਾਂਤੀ ਦੀ ਕੀਤੀ ਅਰਦਾਸ

Reported by: PTC Punjabi Desk | Edited by: Shaminder  |  March 16th 2019 05:04 PM |  Updated: March 16th 2019 05:04 PM

ਨਿਊਜ਼ੀਲੈਂਡ ਫਾਈਰਿੰਗ ਦੀ ਕਲਾਕਾਰਾਂ ਨੇ ਵੀ ਕੀਤੀ ਨਿਖੇਧੀ,ਮ੍ਰਿਤਕਾਂ ਦੀ ਆਤਮਿਕ ਸ਼ਾਂਤੀ ਦੀ ਕੀਤੀ ਅਰਦਾਸ

ਨਿਊਜ਼ੀਲੈਂਡ 'ਚ ਹੋਈ ਗੋਲੀਬਾਰੀ ਦੀ ਪੰਜਾਬੀ ਕਲਾਕਾਰਾਂ ਨੇ ਵੀ ਕਰੜੀ ਨਿਖੇਧੀ ਕੀਤੀ ਹੈ । ਇਸ ਫਾਈਰਿੰਗ ਦੀ ਗਗਨ ਕੋਕਰੀ,ਹਿਮਾਂਸ਼ੀ ਖੁਰਾਣਾ ਸਣੇ ਹੋਰ ਕਈ ਕਲਾਕਾਰਾਂ ਨੇ ਨਿਖੇਧੀ ਕਰਦਿਆਂ ਇਸ ਫਾਈਰਿੰਗ 'ਚ ਮਾਰੇ ਗਏ ਲੋਕਾਂ ਦੀ ਆਤਮਿਕ ਸ਼ਾਂਤੀ ਦੀ ਅਰਦਾਸ ਕੀਤੀ ਹੈ ।

ਹੋਰ ਵੇਖੋ :ਅਦਾਕਾਰੀ ਦੇ ਨਾਲ-ਨਾਲ ਸਲਮਾਨ ਖ਼ਾਨ ‘ਚ ਇਹ ਵੀ ਹੈ ਵੱਡਾ ਗੁਣ, ਦੇਖੋ ਵੀਡਿਓ

https://www.instagram.com/p/BvCG9HMlicJ/

ਦੱਸ ਦਈਏ ਕਿ ਨਿਊਜ਼ੀਲੈਂਡ ਦੀ ਇੱਕ ਮਸਜਿਦ 'ਚ ਇੱਕ ਸ਼ਖਸ ਨੇ ਗੋਲੀਬਾਰੀ ਕਰਕੇ ਕਈ ਲੋਕਾਂ ਦੀ ਜਾਨ ਲੈ ਲਈ ਸੀ ।

ਹੋਰ ਵੇਖੋ :ਗਾਇਕ ਹਰਭਜਨ ਮਾਨ ਤੇ ਉਹਨਾਂ ਦੇ ਭਰਾ ਗੁਰਸੇਵਕ ਮਾਨ ਬਚਪਨ ‘ਚ ਹੀ ਸਨ ਵੱਡੇ ਕਲਾਕਾਰ, ਦੇਖੋ ਵੀਡਿਓ

https://www.instagram.com/p/BvCCv4sgGgn/

ਸ਼ੁੱਕਰਵਾਰ ਨੂੰ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਦੀ ਇੱਕ ਮਸਜਦਿ ‘ਚ ਭਿਆਨਕ ਗੋਲ਼ੀਬਾਰੀ ਦੌਰਾਨ ਇੱਕ ਅਣਪਛਾਤੇ ਵਿਅਕਤੀ ਨੇ ਬਹਾਦਰੀ ਦੀ ਮਿਸਾਲ ਕਾਇਮ ਕੀਤੀ। ਉਕਤ ਨੌਜਵਾਨ ਨੇ ਹਮਲਾਵਰ ਦੀ ਬੰਦੂਕ ਖੋਹ ਕਈ ਲੋਕਾਂ ਦੀ ਜਾਨ ਬਚਾਈ। ਹਮਲੇ ‘ਚ ਬਚੇ ਵਿਅਕਤੀ ਨੇ ਨਿਊਜ਼ੀਲੈਂਡ ਦੇ ਹੈਰਾਲਡ ਅਖ਼ਬਾਰ ਨਾਲ ਗੱਲ ਕਰਦਿਆਂ ਦੱਸਿਆ ਕਿ ਕਿਵੇਂ ਇੱਕ ਆਦਮੀ ਨੇ ਹਮਲਾਵਰ ਦੀ ਬੰਦੂਕ ਖੋਹ ਲਈ ਅਤੇ ਮਸਜਿਦ ‘ਚ ਮੌਜੂਦ ਕਈ ਲੋਕਾਂ ਦੀ ਜਾਨ ਬਚਾਈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network