ਹਿਮਾਂਸ਼ੀ ਖੁਰਾਣਾ ਤੇ ਮਾਡਲ ਆਸਿਮ ਰਿਆਜ਼ ਦਾ ਟੁੱਟਿਆ ਰਿਸ਼ਤਾ …!

written by Rupinder Kaler | March 01, 2021

ਪੰਜਾਬੀ ਮਾਡਲ ਹਿਮਾਂਸ਼ੀ ਖੁਰਾਣਾ ਤੇ ਮਾਡਲ ਆਸਿਮ ਰਿਆਜ਼ ਦੇ ਪਿਆਰ ਦੀ ਸ਼ੂਰੂਆਤ ਬਿੱਗ ਬਾਸ ਤੋਂ ਹੋਈ ਸੀ । ਇਸ ਸ਼ੋਅ ਵਿੱਚ ਹੀ ਆਸਿਮ ਨੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ । ਇਸ ਜੋੜੀ ਨੂੰ ਲੋਕਾਂ ਨੇ ਵੀ ਖੂਬ ਪਿਆਰ ਦਿੱਤਾ ਸੀ । ਪਰ ਕੁਝ ਲੋਕਾਂ ਦਾ ਕਹਿਣਾ ਸੀ ਕਿ ਇਸ ਜੋੜੀ ਦਾ ਰਿਸ਼ਤਾ ਜ਼ਿਆਦਾ ਚਿਰ ਨਹੀਂ ਟਿਕੇਗਾ ।

Image from himanshi-khurana's instagram

ਹੋਰ ਪੜ੍ਹੋ :

ਸਰਦੂਲ ਸਿਕੰਦਰ ਦੀ ਕਬਰ ’ਤੇ ਦੁਆ ਪੜ੍ਹਨ ਲਈ ਪਹੁੰਚੇ ਸੰਗੀਤ ਸਮਰਾਟ ਚਰਨਜੀਤ ਆਹੂਜਾ

Himanshi Khurana 9999 Image from himanshi-khurana's instagram

ਪਰ ਸ਼ੋਅ ਤੋਂ ਬਾਅਦ ਇਹ ਰਿਸ਼ਤਾ ਕਾਫੀ ਗੂੜ੍ਹਾ ਹੁੰਦਾ ਗਿਆ ਤੇ ਦੋਹਾਂ ਨੇ ਇੱਕ ਦੂਜੇ ਨਾਲ ਕਈ ਮਿਊਜ਼ਿਕ ਵੀਡੀਓ ਵੀ ਕੀਤੇ । ਪਰ ਹੁਣ ਖ਼ਬਰ ਆ ਰਹੀ ਹੈ ਕਿ ਦੋਵੇਂ ਇੱਕ ਦੂਜੇ ਤੋਂ ਵੱਖ ਹੋ ਗਏ ਹਨ । ਆਸਿਮ ਤੇ ਹਿਮਾਂਸ਼ੀ ਨੇ ਇੱਕ ਦੂਜੇ ਨੂੰ ਸੋਸ਼ਲ ਮੀਡੀਆ ਤੇ ਅਨਫਾਲੋ ਕਰ ਦਿੱਤਾ ਹੈ ।

Himanshi Khurana Shares New Video With Asim Riaz Image from himanshi-khurana's instagram

ਏਨਾਂ ਹੀ ਨਹੀਂ ਦੋਹਾਂ ਨੇ ਇੰਸਟਾਗ੍ਰਾਮ ਤੋਂ ਇੱਕ ਦੂਜੇ ਦੀਆਂ ਤਸਵੀਰਾਂ ਵੀ ਡਿਲੀਟ ਕਰ ਦਿੱਤੀਆਂ ਹਨ । ਪਰ ਗਾਣਿਆਂ ਦੇ ਪੋਸਟਰ ਡਿਲੀਟ ਨਹੀਂ ਕੀਤੇ । ਉਧਰ ਇਸ ਖ਼ਬਰ ਤੋਂ ਬਾਅਦ ਲੋਕ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ ।

 

0 Comments
0

You may also like