ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਹਿਮਾਂਸ਼ੀ ਖੁਰਾਣਾ ਨੇ ਕੈਪਟਨ ਅਭਿਨੰਦਨ ਨੂੰ ਵਾਪਿਸ ਲਿਆਉਣ ਦੀ ਕੀਤੀ ਅਪੀਲ, ਲਿਖਿਆ ਭਾਵੁਕ ਸੰਦੇਸ਼

Written by  Aaseen Khan   |  February 28th 2019 11:15 AM  |  Updated: February 28th 2019 11:15 AM

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਹਿਮਾਂਸ਼ੀ ਖੁਰਾਣਾ ਨੇ ਕੈਪਟਨ ਅਭਿਨੰਦਨ ਨੂੰ ਵਾਪਿਸ ਲਿਆਉਣ ਦੀ ਕੀਤੀ ਅਪੀਲ, ਲਿਖਿਆ ਭਾਵੁਕ ਸੰਦੇਸ਼

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਹਿਮਾਂਸ਼ੀ ਖੁਰਾਣਾ ਨੇ ਕੈਪਟਨ ਅਭਿਨੰਦਨ ਨੂੰ ਵਾਪਿਸ ਲਿਆਉਣ ਦੀ ਕੀਤੀ ਅਪੀਲ, ਲਿਖਿਆ ਭਾਵੁਕ ਸੰਦੇਸ਼ : ਭਾਰਤ ਪਾਕਿਸਤਾਨ 'ਚ ਵਿਚਕਾਰ ਵਧੇ ਤਣਾਅ ਦੇ ਚਲਦਿਆਂ ਦੋਹਾਂ ਦੇਸ਼ਾਂ 'ਚ ਯੁੱਧ ਵਰਗੇ ਹਾਲਾਤ ਬਣੇ ਹੋਏ ਹਨ। ਐਲ.ਓ.ਸੀ.'ਤੇ ਦੋਨਾਂ ਪਾਸਿਆਂ ਤੋਂ ਹੋ ਰਹੀ ਗਹਿਮਾ ਗਹਿਮੀ ਦੇ ਚਲਦਿਆਂ ਭਾਰਤ ਦਾ ਫਾਈਟਰ ਪਲੇਨ ਪਾਕਿਸਤਾਨ 'ਚ ਕਰੈਸ਼ ਹੋ ਗਿਆ ਸੀ ਅਤੇ ਉਸ ਦਾ ਪਾਇਲਟ ਅਭਿਨੰਦਨ ਪਾਕਿਸਤਾਨ ਦੀ ਆਰਮੀ ਦੇ ਕਬਜ਼ੇ 'ਚ ਹੈ ਅਤੇ ਸਹੀ ਸਲਾਮਤ ਹੈ। ਹੁਣ ਭਾਰਤ ਸਰਕਾਰ ਨੂੰ ਦੇਸ਼ ਭਰ 'ਚ ਮੰਗ ਕੀਤੀ ਜਾ ਰਹੀ ਹੈ ਕਿ ਵਿੰਗ ਕਮਾਂਡਰ ਅਭਿਨੰਦਨ ਨੂੰ ਵਾਪਿਸ ਭਾਰਤ ਲਿਆਂਦਾ ਜਾਵੇ। ਇਸ ਨੂੰ ਲੈ ਕੇ ਫ਼ਿਲਮੀ ਸਿਤਾਰਿਆਂ ਵੱਲੋਂ ਵੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਜਿਸ ਦੀ ਲੜੀ 'ਚ ਪੰਜਾਬ ਦੀ ਨਾਮਵਰ ਗਾਇਕਾ ਅਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੇ ਵੀ ਆਵਾਜ਼ ਬੁਲੰਦ ਕੀਤੀ ਹੈ।

 

View this post on Instagram

 

Jewellery @urbanmutiyar Outfit @jharokhadesigns

A post shared by Himanshi Khurana (@iamhimanshikhurana) on

ਉਹਨਾਂ ਦੇਸ਼ ਦੇ ਪ੍ਰਧਾਨਮੰਤਰੀ ਨੂੰ ਅਪੀਲ ਕਰਦਿਆਂ ਟਵੀਟ ਕੀਤਾ ਹੈ ਕਿ ''ਸਾਨੂੰ ਸਾਰਿਆਂ ਨੂੰ ਸ਼ਾਂਤੀ ਚਾਹੀਦੀ ਹੈ, ਮੈਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਜੀ ਨੂੰ ਅਪੀਲ ਕਰਦੀ ਹਾਂ ਕਿ ਵਿੰਗ ਕਮਾਂਡਰ ਅਭਿਨੰਦਨ ਨੂੰ ਵਾਪਿਸ ਲੈ ਆਓ, ਥੋੜੀ ਦੇਰੀ ਹੋ ਸਕਦੀ ਹੈ ਪਰ ਅਸੀਂ ਇੱਕ ਹੋਰ ਨਾਇਕ ਦੀ ਜਾਨ ਨਹੀਂ ਗਵਾ ਸਕਦੇ, ਇੱਕ ਹੋਰ ਜ਼ਿੰਦਗੀ ਨਹੀਂ ਗਵਾ ਸਕਦੇ, ਉਸ ਦੇ ਪਰਿਵਾਰ ਨੂੰ ਤਾਕਤ ਦੇਵੋ।"

ਹੋਰ ਵੇਖੋ : ਹਿਮਾਂਸ਼ੀ ਖੁਰਾਣਾ ਨੇ ਸ਼ਹੀਦ ਦੀ ਤਸਵੀਰ ਸ਼ੇਅਰ ਕਰ ਲਿਖਿਆ ਭਾਵੁਕ ਸੰਦੇਸ਼, ਕਿਹਾ ਫੋਕੇ ਬੰਬ ਬੰਦੂਕਾਂ ਵਾਲਿਆਂ ਨੂੰ ਫੂਕ ਛਕਾਉਣੀ ਬੰਦ ਕਰੋ

ਦੱਸ ਦਈਏ ਵਿੰਗ ਕਮਾਂਡਰ ਅਭਿਨੰਦਨ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ 'ਚ ਉਹ ਦੱਸ ਰਿਹਾ ਹੈ ਕਿ ਬਿਲਕੁਲ ਠੀਕ ਅਤੇ ਪਾਕਿਸਤਾਨ ਆਰਮੀ ਦੇ ਵਰਤਾਵ ਤੋਂ ਕਾਫੀ ਖੁਸ਼ ਹੈ। ਉਸ ਨੂੰ ਵਾਪਿਸ ਲਿਆਉਣ ਦੀ ਮੰਗ ਹੁਣ ਪੂਰੇ ਦੇਸ਼ 'ਚ ਜ਼ੋਰ ਫੜ ਰਹੀ ਹੈ। ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਹੀ ਦੋਨਾਂ ਦੇਸ਼ਾਂ 'ਚ ਤਣਾਅ ਦੀ ਸਥਿਤੀ ਬਣੀ ਹੋਈ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network