ਗੁਰਦਾਸਪੁਰ ਦੇ ਗੁਰਸਿੱਖ ਬੱਚੇ ਦੀ ਮਦਦ ਲਈ ਅੱਗੇ ਆਈ ਹਿਮਾਂਸ਼ੀ ਖੁਰਾਣਾ

written by Shaminder | July 05, 2021

ਗੁਰਦਾਸਪੁਰ ਦੇ ਗੁਰਸਿੱਖ ਬੱਚੇ ਦੀ ਮਦਦ ਦੇ ਲਈ ਹਿਮਾਂਸ਼ੀ ਖੁਰਾਣਾ ਅੱਗੇ ਆਈ ਹੈ । ਉਸ ਨੇ ਇਸ ਪਰਿਵਾਰ ਦੀ ਗਰੀਬੀ ਨੂੰ ਦੇਖਦੇ ਹੋਏ ਮਦਦ ਦਾ ਭਰੋਸਾ ਦਿੱਤਾ ਹੈ । ਦੱਸ ਦਈਏ ਕਿ ਗੁਰਦਾਸਪੁਰ ਦਾ ਇੱਕ ਗੁਰਸਿੱਖ ਬੱਚਾ ਆਪਣੇ ਪਿਤਾ ਦਾ ਇਲਾਜ ਕਰਵਾਉਣ ਦੇ ਲਈ ਦਿਹਾੜੀ ਕਰਨ ਲਈ ਮਜਬੂਰ ਹੈ । ਏਨੀਂ ਦਿਨੀਂ ਪੰਜਾਬ ‘ਚ ਝੋਨੇ ਦੀ ਬਿਜਾਈ ਦਾ ਕੰਮ ਚੱਲ ਰਿਹਾ ਹੈ । Gurdaspur child ਹੋਰ ਪੜ੍ਹੋ :  ਮਹੇਂਦਰ ਸਿੰਘ ਧੋਨੀ ਅਤੇ ਸਾਕਸ਼ੀ ਨੇ ਮਨਾਈ ਵੈਡਿੰਗ ਐਨੀਵਰਸਰੀ 
Husband wife ਅਜਿਹੇ ‘ਚ ਇਹ ਬੱਚਾ ਖੇਤਾਂ ‘ਚ ਝੋਨੇ ਦੀ ਪਨੀਰੀ ਪੁੱਟਦਾ ਹੈ । ਜਿਸਦੀ ਏਵਜ ‘ਚ ਇਸ ਬੱਚੇ ਨੂੰ 15 ਰੁਪਏ ਮਿਲਦੇ ਹਨ । ਜਦੋਂ ਇਸ ਬੱਚੇ ਦੇ ਬਾਰੇ ਹਿਮਾਂਸ਼ੀ ਖੁਰਾਣਾ ਨੇ ਵੇਖਿਆ ਤਾਂ ਉਸ ਨੇ ਇਸ ਪਰਿਵਾਰ ਦੀ ਮਦਦ ਕਰਨ ਦੀ ਇੱਛਾ ਜਤਾਈ । ਹਿਮਾਂਸ਼ੀ ਖੁਰਾਣਾ ਨੇ ਵੀਡੀਓ ਕਾਲ ਕਰਕੇ ਇਸ ਪਰਿਵਾਰ ਦਾ ਹਾਲ ਜਾਣਿਆ ਅਤੇ ਮਦਦ ਦਾ ਭਰੋਸਾ ਦਿੱਤਾ ਹੈ। ਦੱਸ ਦਈਏ ਕਿ ਇਹ ਪਰਿਵਾਰ ਦੋ ਵਕਤ ਦੀ ਰੋਟੀ ਲਈ ਵੀ ਮੁਹਤਾਜ ਹੈ । Gurdaspur child ਘਰ ਦੇ ਆਰਥਿਕ ਹਾਲਾਤ ਏਨੇ ਮਾੜੇ ਹੋ ਚੁੱਕੇ ਹਨ ਕਿ ਘਰ ‘ਚ ਇੱਕ ਕੋਠਾ ਸੀ ਜੋ ਟੁੱਟ ਚੁੱਕਿਆ ਹੈ, ਜਿਸ ‘ਤੇ ਤਰਪਾਲ ਪਾ ਕੇ ਇਹ ਪਰਿਵਾਰ ਗੁਜ਼ਾਰਾ ਕਰ ਰਿਹਾ ਹੈ ।

ਇਸ ਬੱਚੇ ਦਾ ਪਿਤਾ ਕਿਸੇ ਗੰਭੀਰ ਬਿਮਾਰੀ ਦੇ ਨਾਲ ਜੂਝ ਰਿਹਾ ਹੈ । ਦੋ ਆਪ੍ਰੇਸ਼ਨ ਹੋ ਚੁੱਕੇ ਹਨ, ਪਰ ਅਜੇ ਤੀਜਾ ਆਪ੍ਰੇਸ਼ਨ ਹੋਣਾ ਬਾਕੀ ਹੈ ।

0 Comments
0

You may also like