ਸੋਨਮ ਬਾਜਵਾ ਦੇ ਸ਼ੋਅ 'ਚ ਹੋਇਆ ਕੁਝ ਅਜਿਹਾ ਕਿ ਰੋਣ ਲੱਗੀ ਹਿਮਾਂਸ਼ੀ ਖੁਰਾਣਾ, ਜਾਣੋ ਕਿਉਂ

written by Pushp Raj | December 03, 2022 05:51pm

Himanshi Khurana cry in Sonam Bajwa show: ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਅਦਾਕਾਰਾ ਦਾ ਟਾਕ ਸ਼ੋਅ ਸੁਪਰਹਿੱਟ ਹੋ ਰਿਹਾ ਹੈ। ਹਰ ਵੀਕੈਂਡ ਇਸ ਸ਼ੋਅ ਵਿੱਚ ਸਟਾਰਜ਼ ਆਉਂਦੇ ਹਨ ਅਤੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਹਨ। ਇਸ ਵਾਰ ਸੋਨਮ ਦੇ ਸ਼ੋਅ ‘ਚ ਪੰਜਾਬੀ ਮਾਡਲ ਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਤੇ ਕੁਲਿਵੰਦਰ ਬਿੱਲਾ ਮਹਿਮਾਨ ਵਜੋਂ ਨਜ਼ਰ ਆਉਣਗੇ।

Image Source : Instagram

ਹਾਲ ਹੀ ਵਿੱਚ ਸੋਨਮ ਬਾਜਵਾ ਆਪਣੇ ਸ਼ੋਅ ਦੇ ਐਪੀਸੋਡ ਦਾ ਪ੍ਰੋਮੋ ਵੀਡੀਓ ਸ਼ੇਅਰ ਕੀਤਾ ਹੈ। ਸ਼ੋਅ ‘ਚ ਹਿਮਾਂਸ਼ੀ ਤੇ ਕੁਲਵਿੰਦਰ ਨੇ ਸੋਨਮ ਨਾਲ ਖੂਬ ਮਸਤੀ ਕਰਦੇ ਹੋਏ ਨਜ਼ਰ ਆਏ। ਇਸ ਦੇ ਨਾਲ ਹੀ ਮਾਹੌਲ ਥੋੜਾ ਗਮਗੀਨ ਵੀ ਹੋਇਆ, ਜਦੋਂ ਦੋਵੇਂ ਕਲਾਕਾਰਾਂ ਨੇ ਅਤੀਤ ‘ਚ ਆਪਣੇ ਨਾਲ ਹੋਈਆਂ ਬੁਰੀ ਘਟਨਾਵਾਂ ਨੂੰ ਯਾਦ ਕੀਤਾ।

Image Source : Instagram

ਹਿਮਾਂਸ਼ੀ ਆਪਣੇ ਅਤੀਤ ਦੀ ਗੱਲ ਕਰਦਿਆਂ ਕਾਫੀ ਭਾਵੁਕ ਹੋ ਗਈ। ਇਹੀ ਨਹੀਂ ਉਸ ਦੀਆਂ ਅੱਖਾਂ ‘ਚ ਹੰਝੂ ਵੀ ਆ ਗਏ। ਇਸ ਦੇ ਨਾਲ ਨਾਲ ਕੁਲਵਿੰਦਰ ਬਿੱਲਾ ਨੇ ਆਪਣੇ ਉਨ੍ਹਾਂ ਪਲਾਂ ਨੂੰ ਸਾਂਝਾ ਕੀਤਾ, ਜਦੋਂ ਉਸ ਦੀ ਮਾਸੀ ਦਾ ਬੇਟਾ, ਜੋ ਗਾਇਕ ਦੇ ਕਾਫੀ ਕਰੀਬ, ਉਸ ਨੇ ਖੁਦਕੁਸ਼ੀ ਕਰ ਲਈ ਸੀ।

ਆਪਣੇ ਇਸ ਸ਼ੋਅ ਦੇ ਪ੍ਰੋਮੋ ਨੂੰ ਸ਼ੇਅਰ ਕਰਦੇ ਹੋਏ ਸੋਨਮ ਬਾਜਵਾ ਨੇ ਖ਼ਾਸ ਕੈਪਸ਼ਨ ਲਿਖਿਆ। ਸੋਨਮ ਨੇ ਵੀਡੀਓ ਸ਼ੇਅਰ ਕਦੇ ਹੋਏ ਲਿਖਿਆ, “ਹਿਮਾਂਸ਼ੀ ਖੁਰਾਣਾ ਤੇ ਕੁਲਵਿੰਦਰ ਬਿੱਲਾ ਦੇ ਦਿਲ ਦੀਆਂ ਡੂੰਘੀਆਂ ਗੱਲਾਂ ਸੁਨ ਕੇ ਭਰਨ ਗਿਆਂ ਅੱਖਾਂ ਤੇ ਦਿਲ ਭਰੇਗਾ ਉਹਨਾਂ ਦੀ ਹੌਂਦ ਵਿੱਚ ਹਾਮੀ💗। "

Image Source : Instagram

ਹੋਰ ਪੜ੍ਹੋ: ਮੋਹਸਿਨ ਖ਼ਾਨ ਦੇ ਦਾਦਾ ਜੀ ਦਾ ਹੋਇਆ ਦਿਹਾਂਤ, ਅਦਾਕਾਰ ਨੇ ਸ਼ੇਅਰ ਕੀਤੀ ਭਾਵੁਕ ਪੋਸਟ

ਸੋਨਮ ਬਾਜਵਾ ਨੇ ਹਾਲ ਹੀ ‘ਕੈਰੀ ਆਨ ਜੱਟਾ 3’ ਦੀ ਸ਼ੂਟਿੰਗ ਪੂਰੀ ਕੀਤੀ ਹੈ। ਇਹ ਫਿਲਮ 29 ਜੂਨ 2023 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਇਸ ਦੇ ਨਾਲ ਨਾਲ ਸੋਨਮ ਇੰਨੀਂ ਦਿਨੀਂ ਆਪਣੇ ਸ਼ੋਅ ‘ਚ ਬਿਜ਼ੀ ਹੈ। ਇਸ ਸ਼ੋਅ ਰਾਹੀਂ ਸੋਨਮ ਕਾਫੀ ਸੁਰਖੀਆਂ ਬਟੋਰ ਰਹੀ ਹੈ।

You may also like