ਹਿਮਾਂਸ਼ੀ ਖੁਰਾਣਾ ਜਲਦ ਹੀ ਲੈ ਕੇ ਆ ਰਹੀ ਹੈ ਨਵਾਂ ਗਾਣਾ, ਵੱਖਰੇ ਅੰਦਾਜ਼ ’ਚ ਆਵੇਗੀ ਨਜ਼ਰ

written by Rupinder Kaler | January 09, 2021

ਹਿਮਾਂਸ਼ੀ ਖੁਰਾਣਾ ਨਵਾਂ ਗਾਣਾ ਲੈ ਕੇ ਆ ਰਹੀ ਹੈ । ਜਿਸ ਦੀ ਜਾਣਕਾਰੀ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਤਸਵੀਰ ਸ਼ੇਅਰ ਕਰਕੇ ਦਿੱਤੀ ਹੈ । ਇਸ ਗਾਣੇ ਵਿੱਚ ਹਿਮਾਂਸ਼ੀ ਦਾ ਅੰਦਾਜ਼ ਵੱਖਰਾ ਹੋਵੇਗਾ । ਇਸ ਗੀਤ ਵਿੱਚ ਹਿਮਾਂਸ਼ੀ ਅਰਬ ਲੁਕ 'ਚ ਨਜ਼ਰ ਆਵੇਗੀ ਜਿਸ ਦਾ ਅੰਦਾਜ਼ਾ ਉਹਨਾਂ ਵੱਲੋਂ ਸ਼ੇਅਰ ਕੀਤੀ ਤਸਵੀਰ ਤੋਂ ਲਗਾਇਆ ਜਾ ਸਕਦਾ ਹੈ । ਹੋਰ ਪੜ੍ਹੋ : ਰਣਜੀਤ ਬਾਵਾ ਨੇ ਗੀਤਕਾਰ ਸ਼੍ਰੀ ਬਰਾੜ ਦੇ ਹੱਕ ਵਿੱਚ ਆਵਾਜ਼ ਕੀਤੀ ਬੁਲੰਦ, ਸਾਥੀ ਗਾਇਕਾਂ ਨੂੰ ਕੀਤੀ ਖ਼ਾਸ ਅਪੀਲ ਬਰਾਤ ਸਮੇਤ ਕਿਸਾਨ ਮੋਰਚੇ ’ਤੇ ਪਹੁੰਚਿਆ ਲਾੜਾ, ਕਿਸਾਨਾਂ ਦੇ ਹੱਕ ’ਚ ਆਵਾਜ਼ ਕੀਤੀ ਬੁਲੰਦ ਹਿਮਾਂਸ਼ੀ ਦਾ ਇਹ ਗੀਤ 'ਸੂਰਮਾ ਬੋਲੇ' ਟਾਈਟਲ ਹੇਠ ਰਿਲੀਜ਼ ਕੀਤਾ ਜਾਵੇਗਾ । ਇਸ ਗੀਤ ਨੂੰ ਹਿਮਾਂਸ਼ੀ ਨੇ ਆਪ ਗਾਇਆ ਹੈ। ਹਿਮਾਂਸ਼ੀ ਦੇ ਇਸ ਗੀਤ ਨੂੰ 'ਦ ਕਿਡ' ਨੇ ਮਿਊਜ਼ਿਕ ਦਿੱਤਾ ਹੈ। ਇਸ ਦੇ ਲਿਰਿਕਸ ਬੰਟੀ ਬੈਂਸ ਨੇ ਲਿਖੇ ਹਨ ਤੇ ਸੰਦੀਪ ਸ਼ਰਮਾ ਨੇ ਇਸ ਵੀਡੀਓ ਨੂੰ ਡਾਇਰੈਕਟ ਕੀਤਾ ਹੈ। ਹਿਮਾਂਸ਼ੀ ਦਾ ਇਹ ਗੀਤ ਦੁਬਈ 'ਚ ਸ਼ੂਟ ਹੋਇਆ ਹੈ। ਜਿਸ ਦੇ ਸ਼ੂਟ ਦੇ ਲਈ ਹਿਮਾਂਸ਼ੀ ਦੁਬਈ ਗਈ ਹੋਈ ਸੀ। ਤੁਹਾਨੂੰ ਦੱਸ ਦਿੰਦੇ ਹਾਂ ਕਿ ਹਿਮਾਂਸ਼ੀ ਨੇ ਇਸ ਸ਼ੂਟ ਦੌਰਾਨ ਕਈ ਤਸਵੀਰਾਂ ਤੇ ਵੀਡਿਓਜ਼ ਵੀ ਸ਼ੇਅਰ ਕੀਤੀਆਂ ਸੀ ਤੇ ਆਪਣੀ ਸ਼ੂਟਿੰਗ ਤੋਂ ਬਾਅਦ ਹਿਮਾਂਸ਼ੀ ਨੇ ਵਾਟਰ ਸਪੋਰਟਸ ਵੀ ਕੀਤਾ ਸੀ ।

0 Comments
0

You may also like