ਅਫਸਾਨਾ ਖ਼ਾਨ ਦਾ ਮਜ਼ਾਕ ਉਡਾਉਣ ਵਾਲਿਆਂ ਨੂੰ ਹਿਮਾਂਸ਼ੀ ਖੁਰਾਣਾ ਨੇ ਦਿੱਤਾ ਮੂੰਹ ਤੋੜ ਜਵਾਬ, ਕਹੀ ਵੱਡੀ ਗੱਲ

written by Rupinder Kaler | November 11, 2021 12:53pm

ਬਿੱਗ ਬੌਸ ਵਿੱਚ ਹਰ ਦਿਨ ਨਵਾਂ ਤਮਾਸ਼ਾ ਦੇਖਣ ਨੂੰ ਮਿਲ ਰਿਹਾ ਹੈ । ਹਾਲ ਹੀ ਵਿੱਚ ਅਫਸਾਨਾ ਖਾਨ (Afsana Khan) ਨੂੰ ਕਥਿਤ ਤੌਰ 'ਤੇ ਬਿੱਗ ਬੌਸ ਦੇ ਘਰ ਤੋਂ ਬਾਹਰ ਕੱਢ ਦਿੱਤਾ ਗਿਆ ਹੈ ਕਿਉਂਕਿ ਉਸ ਨੇ ਆਪਣੀ ਸਾਥਣ ਸ਼ਮਿਤਾ ਸ਼ੈੱਟੀ ਨਾਲ ਧੱਕਾ ਮੁੱਕੀ ਕੀਤੀ ਤੇ ਬਾਅਦ ਵਿੱਚ ਆਪਣੇ ਆਪ ਨੂੰ ਵੀ ਚਾਕੂ ਨਾਲ ਜ਼ਖਮੀ ਕਰਨ ਦੀ ਕੋਸ਼ਿਸ਼ ਕੀਤੀ । ਇਹ ਸਭ ਕੁਝ ਉਦੋਂ ਵਾਪਰਿਆ ਜਦੋਂ ਅਫਸਾਨਾ ਨੂੰ ਆਪਣੇ ਦੋਸਤਾਂ ਉਮਰ ਰਿਆਜ਼ ਅਤੇ ਕਰਨ ਕੁੰਦਰਾ ਵੱਲੋਂ ਇੱਕ ਟਾਸਕ ਦੌਰਾਨ ਧੋਖਾ ਦਿੱਤਾ ਗਿਆ । ਇਸ ਸਭ ਦੇ ਚਲਦੇ ਅਫਸਾਨਾ (Afsana Khan)  ਨੂੰ ਪੈਨਿਕ ਅਟੈਕ ਵੀ ਆਇਆ । ਇਸ ਪੂਰੇ ਘਟਨਾਕਰਮ ਦਾ ਬਿੱਗ ਬੌਸ ਪ੍ਰਸਾਰਿਤ ਕਰਨ ਵਾਲੇ ਚੈਨਲ ਵੱਲੋਂ ਪ੍ਰੋਮੋ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਗਿਆ ।

afsana khan Image Source: Instagram

ਹੋਰ ਪੜ੍ਹੋ :

ਇਸ ਤਸਵੀਰ ‘ਚ ਛਿਪਿਆ ਹੈ ਕ੍ਰਿਕੇਟ ਟੀਮ ਦਾ ਸਿਤਾਰਾ, ਕੀ ਤੁਸੀਂ ਪਛਾਣਿਆ ਕੌਣ ਹੈ ਇਹ !

Image Source: Instagram

ਜਿਸ ਨੂੰ ਦੇਖ ਕੇ ਲੋਕ ਭੜਕ ਗਏ ਹਨ, ਕਿਉਂਕਿ ਇਹਨਾਂ ਲੋਕਾਂ ਦਾ ਮੰਨਣਾ ਹੈ ਕਿ ਚੈਨਲ ਵਾਲੇ ਆਪਣੀ ਟੀਆਰਪੀ ਵਧਾਉਣ ਲਈ ਕਿਸੇ ਵੀ ਹੱਦ ਤੱਕ ਡਿੱਗ ਸਕਦੇ ਹਨ । ਉਹ ਅਫਸਾਨਾ ਖਾਨ (Afsana Khan) ਅਤੇ ਉਸ ਦੀ ਬਿਮਾਰੀ ਦਾ ਮਜ਼ਾਕ ਉਡਾ ਰਹੇ ਹਨ। ਲੋਕਾਂ ਦੇ ਵਿਰੋਧ ਨੂੰ ਦੇਖਦੇ ਹੋਏ ਚੈਨਲ ਪ੍ਰੋਮੋ ਨੂੰ ਡਿਲੀਟ ਕਰ ਦਿੱਤਾ ਹੈ । ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਬਹਿਸ ਸ਼ੁਰੂ ਹੋ ਗਈ ਹੈ । ਜਿੱਥੇ ਕੁਝ ਲੋਕ ਅਫਸਾਨਾਂ ਦੀ ਬਿਮਾਰੀ ਦਾ ਮਜ਼ਾਕ ਉਡਾ ਰਹੇ ਹਨ ਉਥੇ ਕੁਝ ਲੋਕ ਅਫ਼ਸਾਨਾ ਦਾ ਸਮਰਥਨ ਕਰ ਰਹੇ ਹਨ । ਇਹਨਾਂ ਲੋਕਾਂ ਨੂੰ ਅਫਸਾਨਾ ਨਾਲ ਹਮਦਰਦੀ ਹੈ । ਇਹ ਗੱਲ ਏਨੇਂ ਵੱਡੇ ਪੱਧਰ ਤੇ ਪਹੁੰਚ ਗਈ ਹੈ ਕਿ ਹਿਮਾਂਸ਼ੀ ਖੁਰਾਨਾ ਨੇ ਵੀ ਅਫਸਾਨਾ ਖਾਨ ਪ੍ਰਤੀ ਆਪਣੀ ਹਮਦਰਦੀ ਜਤਾਉਂਦੇ ਹੋਏ ਟਵੀਟ ਕੀਤਾ ਹੈ ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਬਿੱਗ ਬੌਸ 15 ਦੇ ਘਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਵੀ ਅਫ਼ਸਾਨਾ (Afsana Khan)  ਨੂੰ ਪੈਨਿਕ ਅਟੈਕ ਆਇਆ ਸੀ ਜਿਸ ਤੋਂ ਬਾਅਦ ਉਹ ਸ਼ੋਅ ਤੋਂ ਲਗਭਗ ਪਿੱਛੇ ਹਟ ਗਈ ਸੀ ਪਰ ਫਿਰ ਕਾਫ਼ੀ ਠੀਕ ਹੋਣ ਤੋਂ ਬਾਅਦ ਦਾਖਲ ਹੋਈ।

You may also like