ਹਿਮਾਂਸ਼ੀ ਖੁਰਾਣਾ ਨੇ ਆਪਣੇ ਨਵੇਂ ਗੀਤ ਦਾ ਪੋਸਟਰ ਕੀਤਾ ਸਾਂਝਾ

Written by  Rupinder Kaler   |  November 10th 2021 05:33 PM  |  Updated: November 10th 2021 05:33 PM

ਹਿਮਾਂਸ਼ੀ ਖੁਰਾਣਾ ਨੇ ਆਪਣੇ ਨਵੇਂ ਗੀਤ ਦਾ ਪੋਸਟਰ ਕੀਤਾ ਸਾਂਝਾ

ਹਿਮਾਂਸ਼ੀ ਖੁਰਾਣਾ (himanshi khurana) ਆਪਣੀਆਂ ਖੂਬਸੁਰਤ ਅਦਾਵਾਂ ਨਾਲ ਹਰ ਇੱਕ ਦਾ ਮਨ ਮੋਹ ਲੈਂਦੀ ਹੈ । ਉਹ ਦਾ ਹਾਲ ਹੀ ਵਿੱਚ ਆਸਿਮ ਰਿਆਜ਼ ਦੇ ਨਾਲ ਸਿੰਗਲ ਟਰੈਕ 'ਗੱਲਾਂ ਭੋਲੀਆਂ' ਰਿਲੀਜ਼ ਹੋਇਆ ਹੈ ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਸਭ ਦੇ ਚੱਲਦੇ ਹਿਮਾਂਸ਼ੀ ਆਪਣੇ ਆਉਣ ਵਾਲੇ ਗੀਤ ਨਾਲ ਇੱਕ ਵਾਰ ਫਿਰ ਸੰਗੀਤ ਚਾਰਟਬਸਟਰ ਨੂੰ ਹਿੱਟ ਕਰਨ ਲਈ ਤਿਆਰ ਹੈ। 'ਫਰਕ ਨਹੀਂ ਪੜਤਾ' ਟਾਈਟਲ ਵਾਲੇ ਗੀਤ, ਜਿਸ ਨੂੰ ਸਟੀਬਿਨ ਬੇਨ ਦੁਆਰਾ ਗਾਇਆ ਗਿਆ ਹੈ। ਇਸ ਵਿੱਚ ਹਿਮਾਂਸ਼ੀ ਖੁਰਾਨਾ ਨਜ਼ਰ ਆਵੇਗੀ ।

Himanshi khurana -min Pic Courtesy: Instagram

ਹੋਰ ਪੜ੍ਹੋ :

ਕਈ ਸਰੀਰਕ ਬਿਮਾਰੀਆਂ ਨੂੰ ਦੂਰ ਰੱਖਦੀ ਹੈ ਸ਼ਕਰਕੰਦੀ, ਡਾਈਟ ਵਿੱਚ ਜ਼ਰੂਰ ਕਰੋ ਸ਼ਾਮਿਲ

Pic Courtesy: Instagram

ਪੋਸਟਰ ਸ਼ੇਅਰ ਕਰਦੇ ਹੋਏ ਹਿਮਾਂਸ਼ੀ (himanshi khurana)  ਨੇ ਗੀਤ ਦੀ ਰਿਲੀਜ਼ ਡੇਟ ਦਾ ਵੀ ਖੁਲਾਸਾ ਕੀਤਾ ਹੈ। ਇਹ ਗੀਤ 11 ਨਵੰਬਰ ਨੂੰ ਰਿਲੀਜ਼ ਹੋਵੇਗਾ। ਪੋਸਟਰ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਗੀਤ ਇਮੋਸ਼ਨਲ ਅਤੇ ਦਿਲ ਨੂੰ ਛੂਹ ਲੈਣ ਵਾਲਾ ਗੀਤ ਹੋਵੇਗਾ। ਇਸ ਦੌਰਾਨ ਅਬੀਰ ਦੇ ਬੋਲਾਂ ਦੇ ਨਾਲ-ਨਾਲ ਗੀਤ ਦਾ ਸੰਗੀਤ ਪੰਜਾਬੀ ਮਿਊਜ਼ਿਕ ਡਾਇਰੈਕਟਰ ਐਵੀ ਸਰਾ ਨੇ ਦਿੱਤਾ ਹੈ।

ਹਿਮਾਂਸ਼ੀ ਖੁਰਾਣਾ (himanshi khurana)  ਦੁਆਰਾ ਗੀਤ ਦੀ ਅਨਾਊਸਮੈਂਟ ਕਰਨ ਤੋਂ ਤੁਰੰਤ ਬਾਅਦ, ਉਨ੍ਹਾਂ ਦੇ ਫੈਨਜ਼ ਕੁਮੈਂਟਸ ਦੇ ਵਿਚ ਕਾਫੀ ਪਿਆਰ ਦਿਖਾਇਆ ਤੇ ਇਸ ਗਾਣੇ ਦੀ ਰਿਲੀਜ਼ਿੰਗ ਲਈ ਐਕਸਾਈਟਮੈਂਟ ਵੀ ਦਿਖਾਈ। ਹਿਮਾਂਸ਼ੀ ਖੁਰਾਣਾ ਦੇ ਹੋਰ ਪ੍ਰੋਜੈਕਟਸ ਬਾਰੇ ਗੱਲ ਕਰੀਏ ਤਾਂ ਹਿਮਾਂਸ਼ੀ ਪੰਜਾਬੀ ਫਿਲਮ 'ਸ਼ਾਵਾ ਨੀ ਗਿਰਧਾਰੀ ਲਾਲ' ਵਿੱਚ ਗਿੱਪੀ ਗਰੇਵਾਲ, ਰਾਣਾ ਰਣਬੀਰ, ਗੁਰਪ੍ਰੀਤ ਘੁੱਗੀ, ਪਾਇਲ ਰਾਜਪੂਤ ਤੇ ਹੋਰ ਬਹੁਤ ਸਾਰੇ ਸ਼ਾਨਦਾਰ ਕਲਾਕਾਰਾਂ ਨਾਲ ਨਜ਼ਰ ਆਵੇਗੀ। ਇਹ ਫਿਲਮ 17 ਦਸੰਬਰ, 2021 ਨੂੰ ਰਿਲੀਜ਼ ਹੋਣ ਵਾਲੀ ਹੈ।

 

You May Like This
DOWNLOAD APP


© 2023 PTC Punjabi. All Rights Reserved.
Powered by PTC Network