ਹਿਮਾਂਸ਼ੀ ਖੁਰਾਣਾ ਵਿਦੇਸ਼ ‘ਚ ਆਸਿਮ ਰਿਆਜ਼ ਦੇ ਨਾਲ ਬਿਤਾ ਰਹੀ ਸਮਾਂ, ਵੀਡੀਓ ਕੀਤਾ ਸਾਂਝਾ

written by Shaminder | November 22, 2021

ਹਿਮਾਂਸ਼ੀ ਖੁਰਾਣਾ (Himanshi Khurana) ਏਨੀਂ ਦਿਨੀਂ ਆਪਣੇ ਦੋਸਤ ਆਸਿਮ ਰਿਆਜ਼ (Asim Riaz) ਦੇ ਨਾਲ ਵਿਦੇਸ਼ ‘ਚ ਛੁੱੱਟੀਆਂ ਦਾ ਅਨੰਦ ਲੈ ਰਹੀ ਹੈ । ਇਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਉਹ ਅਕਸਰ ਸਾਂਝੀਆਂ ਕਰਦੀ ਰਹਿੰਦੀ ਹੈ । ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ (Video) ਸਾਂਝਾ ਕੀਤਾ ਹੈ । ਜਿਸ ‘ਚ ਉਹ ਵਿਦੇਸ਼ ‘ਚ ਵੱਖ –ਵੱਖ ਥਾਵਾਂ ‘ਤੇ ਘੁੰਮਦੀ ਹੋਈ ਦਿਖਾਈ ਦੇ ਰਹੀ ਹੈ । ਅਦਾਕਾਰਾ ਦੇ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ਨੂੰ ਉਸ ਦੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।

himanshi khurana and asim riaz image From instagram

ਹੋਰ ਪੜ੍ਹੋ : ਜਦੋਂ ਕਰਮਜੀਤ ਅਨਮੋਲ ਫ਼ਿਲਮ ਦੇ ਸੈੱਟ ’ਤੇ ਲੈ ਕੇ ਆਏ ਮੇਥੀ ਵਾਲੀਆਂ ਰੋਟੀਆਂ ਤੇ ਚਿੱਬੜਾਂ ਦੀ ਚਟਨੀ

ਹਿਮਾਂਸ਼ੀ ਖੁਰਾਣਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਤੌਰ ਮਾਡਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਖੁਦ ਵੀ ਆਪਣੀ ਆਵਾਜ਼ ‘ਚ ਗਾਣੇ ਕੀਤੇ ਹਨ । ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਇਸ ਤੋਂ ਇਲਾਵਾ ਹਿਮਾਂਸ਼ੀ ਖੁਰਾਣਾ ਹੁਣ ਤੱਕ ਕਈ ਗੀਤਾਂ ‘ਚ ਬਤੌਰ ਮਾਡਲ ਨਜ਼ਰ ਆ ਚੁੱਕੀ ਹੈ ।

Himanshi Khurana And Asim Riaz

ਇਸ ਤੋਂ ਇਲਾਵਾ ਉਹ ਜਲਦ ਹੀ ਫ਼ਿਲਮਾਂ ‘ਚ ਵੀ ਦਿਖਾਈ ਦੇਵੇਗੀ । ਹਿਮਾਂਸ਼ੀ ਖੁਰਾਣਾ ਉਸ ਵੇਲੇ ਚਰਚਾ ‘ਚ ਆਈ ਸੀ ਜਦੋਂ ਸ਼ਹਿਨਾਜ਼ ਗਿੱਲ ਦੇ ਨਾਲ ਉਨ੍ਹਾਂ ਦਾ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋਇਆ ਸੀ । ਜਿਸ ਤੋਂ ਬਾਅਦ ਹਿਮਾਂਸ਼ੀ ਬਿੱਗ ਬੌਸ ‘ਚ ਵੀ ਦਿਖਾਈ ਦਿੱਤੀ ।

ਜਿੱਥੇ ਦੋਹਾਂ ਨੇ ਇੱਕ ਦੂਜੇ ਦੇ ਖਿਲਾਫ ਖੂਬ ਬੋਲ ਕੁਬੋਲ ਆਖੇ ਸਨ । ਇੱਥੇ ਹੀ ਹਿਮਾਂਸ਼ੀ ਖੁਰਾਣਾ ਦੀ ਜੋੜੀ ਆਸਿਮ ਰਿਆਜ਼ ਦੇ ਨਾਲ ਬਣੀ । ਇਸ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ । ਇਸ ਤੋਂ ਇਲਾਵਾ ਬਿੱਗ ਬੌਸ ਦੇ ਘਰ ਤੋਂ ਬਾਹਰ ਆਉਣ ਤੋਂ ਬਾਅਦ ਵੀ ਇਸ ਜੋੜੀ ਨੇ ਇੱਕਠਿਆਂ ਕਈ ਗੀਤ ਕੀਤੇ ਅਤੇ ਅੱਜ ਇਹ ਜੋੜੀ ਅਸਲ ਜ਼ਿੰਦਗੀ ‘ਚ ਵੀ ਇਸ ਦੋਸਤੀ ਨੂੰ ਨਿਭਾ ਰਹੀ ਹੈ ।ਦੋਵੇਂ ਏਨੀਂ ਦਿਨੀਂ ਵਿਦੇਸ਼ ‘ਚ ਸਮਾਂ ਬਿਤਾ ਰਹੇ ਹਨ ।

 

You may also like