ਹਿਮਾਂਸ਼ੀ ਖੁਰਾਣਾ ਦੁਲਹਨ ਦੇ ਲਿਬਾਸ ‘ਚ ਆਈ ਨਜ਼ਰ, ਦੱਸਿਆ ਕਿਸ ਤਰ੍ਹਾਂ ਦਿੰਦੀਆਂ ਸਨ  90 ਦੇ ਦਹਾਕੇ ‘ਚ ਲਾੜੀਆਂ ਪੋਜ਼

written by Shaminder | August 05, 2021

ਹਿਮਾਂਸ਼ੀ ਖੁਰਾਣਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਹਿਮਾਂਸ਼ੀ ਖੁਰਾਣਾ ਲਾੜੀ ਦੇ ਲਿਬਾਸ ‘ਚ ਸੱਜੀ ਹੋਈ ਦਿਖਾਈ ਦੇ ਰਹੀ ਹੈ । ਵੀਡੀਓ ‘ਚ ਉਹ ਵੱਖ ਵੱਖ ਤਰ੍ਹਾਂ ਦੇ ਪੋਜ਼ ਦਿੰਦੀ ਦਿੱਸ ਰਹੀ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਹਿਮਾਂਸ਼ੀ ਨੇ ਲਿਖਿਆ ਕਿ ’90 ਦੇ ਦਹਾਕੇ ਦੀਆਂ ਲਾੜੀਆਂ ਦੇ ਪੋਜ਼’ ।

Himashi Image From Instagram

ਹੋਰ ਪੜ੍ਹੋ : ਭਾਰਤੀ ਪੁਰਸ਼ ਹਾਕੀ ਟੀਮ ਨੇ ਚਾਰ ਦਹਾਕਿਆਂ ਬਾਅਦ ਓਲੰਪਿਕਸ ਵਿੱਚ ਜਿੱਤਿਆ ਕਾਂਸੀ ਦਾ ਮੈਡਲ

Himanshi Image From Instagram

ਹਿਮਾਂਸ਼ੀ ਖੁਰਾਣਾ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ਨੂੰ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਇਸ ‘ਤੇ ਪ੍ਰਤੀਕਰਮ ਦਿੱਤੇ ਜਾ ਰਹੇ ਹਨ । ਹਿਮਾਂਸ਼ੀ ਖੁਰਾਣਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਅਣਗਿਣਤ ਗੀਤਾਂ ‘ਚ ਅਦਾਕਾਰੀ ਕੀਤੀ ਹੈ ਅਤੇ ਕਈ ਗੀਤ ਆਪਣੀ ਆਵਾਜ਼ ‘ਚ ਖੁਦ ਵੀ ਗਾਏ ਹਨ ।ਜਲਦ ਹੀ ਉਹ ਆਸਿਮ ਰਿਆਜ਼ ਦੇ ਨਾਲ ਗੀਤ ‘ਚ ਨਜ਼ਰ ਆਏਗੀ ।

Himanshi,,, Image From Instagram

ਜਿਸ ਦੀ ਜਾਣਕਾਰੀ ਉਸ ਨੇ ਬੀਤੇ ਦਿਨੀਂ ਇੱਕ ਵੀਡੀਓ ਸਾਂਝਾ ਕਰਦੇ ਹੋਏ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਦਿੱਤੀ ਸੀ । ਹਿਮਾਂਸ਼ੀ ਖੁਰਾਣਾ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਹੈ ।

ਉਸ ਨੇ ਬਿੱਗ ਬੌਸ ‘ਚ ਜਾ ਕੇ ਕਾਫੀ ਸੁਰਖੀਆਂ ਵਟੋਰੀਆਂ ਸਨ । ਇਸ ਸ਼ੋਅ ‘ਚ ਆਸਿਮ ਰਿਆਜ਼ ਦੇ ਨਾਲ ਉਨ੍ਹਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ । ਇਹ ਜੋੜੀ ਹੁਣ ਤੱਕ ਇੱਕਠਿਆਂ ਕਈ ਗੀਤਾਂ ‘ਚ ਨਜ਼ਰ ਆ ਚੁੱਕੀ ਹੈ ।

 

0 Comments
0

You may also like