ਪ੍ਰਸ਼ੰਸਕ ਦਾ ਇਹ ਸਵਾਲ ਸੁਣ ਕੇ ਭੜਕ ਗਈ ਹਿਮਾਂਸ਼ੀ ਖੁਰਾਣਾ, ਕਰ ਬੈਠਾ ਸੀ ਪੁੱਠਾ ਸਵਾਲ

written by Rupinder Kaler | July 12, 2021

ਹਿਮਾਂਸ਼ੀ ਖੁਰਾਣਾ ਨੇ ਹਾਲ ਹੀ ਵਿੱਚ ਆਪਣੇ ਪ੍ਰਸ਼ੰਸਕਾਂ ਨਾਲ ਸਵਾਲ-ਜੁਆਬ ਦਾ ਸੈਸ਼ਨ ਰੱਖਿਆ ਸੀ । ਜਿਸ ਵਿੱਚ ਉਹਨਾਂ ਦੇ ਪ੍ਰਸ਼ੰਸਕਾਂ ਨੇ ਉਹਨਾਂ ਤੋਂ ਬਹੁਤ ਹੀ ਟੇਢੇ ਸਵਾਲ ਪੁੱਛੇ ਪਰ ਹਿਮਾਂਸ਼ੀ ਨੇ ਵੀ ਉਹਨਾਂ ਨੇ ਬਿੰਦਾਸ ਤਰੀਕੇ ਨਾਲ ਜਵਾਬ ਦਿੱਤੇ । ਕੁਝ ਲੋਕਾਂ ਦੀ ਤਾਂ ਉਹਨਾਂ ਨੇ ਬੋਲਤੀ ਬੰਦ ਕਰ ਦਿੱਤੀ । ਇੱਕ ਪ੍ਰਸ਼ੰਸਕ ਨੇ ਉਹਨਾਂ ਨੂੰ ਪੁੱਛਿਆ ਕਿ ਉਹ ਆਪਣੇ ਨਾਲ ਟ੍ਰਾਂਸਜੈਂਡਰ ਕਿਉਂ ਰੱਖਦੀ ਹੈ ।

Pic Courtesy: Instagram

ਹੋਰ ਪੜ੍ਹੋ :

ਅੰਬਰ ਧਾਲੀਵਾਲ ਵਿਦੇਸ਼ ‘ਚ ਇਸ ਤਰ੍ਹਾਂ ਬਿਤਾ ਰਹੀ ਸਮਾਂ, ਤਸਵੀਰਾਂ ਹੋ ਰਹੀਆਂ ਵਾਇਰਲ

Pic Courtesy: Instagram

ਇਸ ਸੁਣਕੇ ਹਿਮਾਂਸ਼ੀ ਭੜਕ ਗਈ ਤੇ ਉਹਨਾਂ ਨੇ ਪ੍ਰਸ਼ੰਸਕ ਨੂੰ ਇਸ ਦਾ ਕਰਾਰਾ ਜਵਾਬ ਦਿੱਤਾ । ਹਿਮਾਂਸ਼ੀ ਨੇ ਜਵਾਬ ਦਿੰਦੇ ਹੋਏ ਕਿਹਾ ਕਿ ‘ਕਿਉਂ ? ਕੋਈ ਕਾਨੂੰਨ ਹੈ ਕਿ ਇਸ ਨੂੰ ਨਾਲ ਨਹੀਂ ਰੱਖ ਸਕਦੇ ? ਸਿਰਫ ਐਂਟਰਟੇਨਮੈਂਟ ਇੰਡਸਟਰੀ ਹੈ ਜਿਹੜੀ ਕੋਈ ਭੇਦ ਭਾਵ ਨਹੀਂ ਕਰਦੀ …ਕਿਉਂਕਿ ਹੋਰ ਕਿਤੇ ਇਨਾਂ ਨੂੰ ਕੰਮ ਤਾਂ ਦੇਂਦੇ ਨਹੀਂ ..ਕੀ ਹੁਣ ਇਹ ਇਹ ਵੀ ਕੰਮ ਨਾ ਕਰਨ …ਲੋਕਾਂ ਤੋਂ ਜ਼ਿਆਦਾ ਮੇਰਾ ਖਿਆਲ ਰੱਖਦਾ ਹੈ’ ।

Pic Courtesy: Instagram

ਤੁਹਾਨੂੰ ਦੱਸ ਦਿੰਦੇ ਹਾਂ ਕਿ ਹਿਮਾਂਸ਼ੀ ਖੁਰਾਣਾ ਦੇ ਸਟਾਫ ਮੈਂਬਰਾਂ ਵਿੱਚ ਟਰਾਂਸਜੈਂਡਰ ਵੀ ਹਨ । ਜਿਹੜੇ ਅਕਸਰ ਹਿਮਾਂਸ਼ੀ ਦੀਆਂ ਵੀਡੀਓ ਵਿੱਚ ਦਿਖਾਈ ਦੇ ਜਾਂਦੇ ਹਨ ।

 

0 Comments
0

You may also like