ਹਿਮਾਂਸ਼ੀ ਖੁਰਾਣਾ ਨੇ ਇੱਕ ਵਾਰ ਫਿਰ ਦਿਖਾਈ ਖੁੱਲ੍ਹ ਦਿਲੀ, ਸ਼ਹਿਨਾਜ਼ ਗਿੱਲ ਦੀ ਇਸ ਤਰ੍ਹਾਂ ਕੀਤੀ ਹਿਮਾਇਤ, ਕੁਝ ਦਿਨ ਪਹਿਲਾਂ ਸ਼ਹਿਨਾਜ਼ ਦੇ ਪਿਤਾ ਨੇ ਹਿਮਾਂਸ਼ੀ ’ਤੇ ਲਗਾਏ ਸਨ ਗੰਭੀਰ ਇਲਜ਼ਾਮ

written by Rupinder Kaler | January 23, 2020

ਹਿਮਾਂਸ਼ੀ ਖੁਰਾਣਾ ਤੇ ਸ਼ਹਿਨਾਜ਼ ਗਿੱਲ ਦੀ ਲੜਾਈ ਤੋਂ ਹਰ ਕੋਈ ਵਾਕਿਫ਼ ਹੈ। ਇਸ ਲੜਾਈ ਨੂੰ ਲੈ ਕੇ ਦੋਵੇਂ ਇੱਕ ਦੂਜੇ ਤੇ ਦੂਸ਼ਣਬਾਜ਼ੀ ਕਰਦੀਆਂ ਰਹਿੰਦੀਆਂ ਹਨ, ਇੱਥੋਂ ਤੱਕ ਕਿ ਦੋਹਾਂ ਦੇ ਪਰਿਵਾਰਕ ਮੈਂਬਰ ਵੀ ਇਸ ਦੁਸ਼ਮਣੀ ਨੂੰ ਲੈ ਕੇ ਅਕਸਰ ਕੁਝ ਨਾ ਕੁਝ ਖੁਲਾਸਾ ਕਰਦੇ ਰਹਿੰਦੇ ਹਨ । ਕੁਝ ਦਿਨ ਪਹਿਲਾਂ ਹੀ ਸ਼ਹਿਨਾਜ਼ ਦੇ ਪਿਤਾ ਨੇ ਤਾਂ ਹਿਮਾਂਸ਼ੀ 'ਤੇ ਇਹ ਇਲਜ਼ਾਮ ਵੀ ਲਗਾਇਆ ਕਿ ਹਿਮਾਂਸ਼ੀ ਕਰਕੇ ਸ਼ਹਿਨਾਜ਼ ਨੇ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। https://www.instagram.com/p/B7NkFn2g_hq/ ਇਹਨਾਂ ਇਲਜ਼ਾਮਾਂ ਦਾ ਹਿਮਾਂਸ਼ੀ ਨੇ ਵੀ ਠੋਕਵਾਂ ਜਵਾਬ ਦਿੱਤਾ ਸੀ। ਇਸ ਤਰ੍ਹਾਂ ਦੀ ਦੂਸ਼ਣਬਾਜ਼ੀ ਤੋਂ ਬਾਅਦ ਵੀ ਹਿਮਾਂਸ਼ੀ ਨੇ ਦਰਿਅਦਿਲੀ ਦਿਖਾਈ ਹੈ, ਤੇ ਉਹ ਸ਼ਿਹਨਾਜ਼ ਗਿੱਲ ਦੇ ਹੱਕ 'ਚ ਆ ਖੜੋਤੀ ਹੈ। ਰਿਆਲਟੀ ਸ਼ੋਅ ਵਿੱਚ ਸ਼ਹਿਨਾਜ਼ ਨੂੰ ਰੋਂਦਾ ਦੇਖ ਹਿਮਾਂਸ਼ੀ ਨੇ ਟਵੀਟ ਕੀਤਾ ਹੈ, ਜਿਸ 'ਚ ਉਹ ਸ਼ਹਿਨਾਜ਼ ਦਾ ਸਪੋਰਟ ਕਰਦੀ ਦਿਖਾਈ ਦੇ ਰਹੀ ਹੈ। https://www.instagram.com/p/B7o1D4IhUKe/ ਸ਼ਹਿਨਾਜ਼ ਨੇ ਆਪਣੇ ਟਵੀਟ 'ਚ ਲਿiਖਆ, "ਅੱਜ ਸ਼ਹਿਨਾਜ਼ ਦਿਲ ਤੋਂ ਰੋਈ ਹੈ। ਕਦੇ ਮੌਕਾ ਮਿਿਲਆ ਤਾਂ ਮੈਂ ਉਸ ਨਾਲ ਗੱਲ ਜ਼ਰੂਰ ਕਰਾਂਗੀ। ਜਿਸ ਤਰ੍ਹਾਂ ਉਸਦੇ ਪਿਤਾ ਉਸਦਾ ਸਪੋਰਟ ਕਰ ਰਹੇ ਹਨ, ਉਹ ਸ਼ਾਨਦਾਰ ਹੈ। ਆਖ਼ਿਰ ਪਰਿਵਾਰ, ਪਰਿਵਾਰ ਹੀ ਹੁੰਦਾ ਹੈ। ਸ਼ਹਿਨਾਜ਼ ਨੂੰ ਕਿਸੇ 'ਤੇ ਵੀ ਭਰੋਸਾ ਨਹੀਂ ਕਰਨਾ ਚਾਹੀਦਾ, ਗੇਮ ਦੇ ਇਸ ਪੜਾਅ 'ਚ ਆ ਕੇ ਅਜਿਹਾ ਕਰਨਾ ਠੀਕ ਨਹੀਂ ਹੋਵੇਗਾ। https://www.instagram.com/p/B7nZLwihf5L/ "ਇਸ ਸਭ ਦਰਮਿਆਨ ਹਿਮਾਂਸ਼ੀ ਅਸੀਮ ਰਿਆਜ ਦਾ ਜ਼ਿਕਰ ਕਰਨਾ ਵੀ ਨਹੀਂ ਭੁੱਲੀ। ਹਿਮਾਂਸ਼ੀ ਨੇ ਲਿੱਖਿਆ, "ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ, ਅਸੀਮ ਸ਼ਹਿਨਾਜ਼ ਦੇ ਨਾਲ ਖੜਾ ਹੈ, ਲੇਕਿਨ ਅਸੀਮ ਨਾਲ ਘਰ 'ਚ ਜੋ ਹੋ ਰਿਹਾ ਹੈ ਉਸਨੂੰ ਦੇਖ ਕੇ ਕਾਫੀ ਬੁਰਾ ਲੱਗ ਰਿਹਾ ਹੈ। ਮੈਂ ਅਸੀਮ ਦੀ ਸਪੋਰਟ ਕਰ ਰਹੀ ਹਾਂ।" https://twitter.com/realhimanshi/status/1219696967871131653

0 Comments
0

You may also like