ਅਦਾਕਾਰਾ ਹਿਮਾਂਸ਼ੀ ਖੁਰਾਣਾ ਨੇ ਲਾਈਵ ਹੋ ਕੇ ਸ਼ਹਿਨਾਜ਼ ਗਿੱਲ ਨੂੰ ਸੁਣਾਈਆਂ ਖਰੀਆਂ-ਖਰੀਆਂ, ਦੇਖੋ ਵੀਡਿਓ 

written by Rupinder Kaler | January 24, 2019

ਮਾਡਲ ਅਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਈ ਹੈ । ਇਹਨਾਂ ਸੁਰਖੀਆਂ ਦਾ ਕਾਰਨ ਬਣੀ ਹੈ ਉਹ ਵੀਡਿਓ ਜਿਸ ਵਿੱਚ ਉਹ ਲਾਈਵ ਹੋਕੇ ਪੰਜਾਬੀ ਫਿਲਮ ਇੰਡਸਟਰੀ ਦੀ ਐਕਟਰੈੱਸ ਸ਼ਹਿਨਾਜ਼ ਗਿੱਲ ਨੂੰ ਖਰੀਆਂ ਖੋਟੀਆਂ ਸੁਣਾ ਰਹੀ ਹੈ । ਇਸ ਵੀਡਿਓ ਵਿੱਚ ਹਿਮਾਂਸ਼ੀ ਖੁਰਾਣਾ ਨੇ ਆਪਣੀ ਪੋਸਟ ਪਾਉਣ ਵਾਲੇ ਪੇਜ 'ਜੱਟ ਬੀ ਲਾਇਕ' ਤੇ ਮਾਡਲ ਸ਼ਹਿਨਾਜ਼ ਗਿੱਲ ਨੂੰ ਜਵਾਬ ਦਿੱਤਾ ਹੈ ।

https://www.facebook.com/ptcnewsonline/videos/275907496412520/

ਇਸ ਵੀਡਿਓ ਵਿੱਚ ਹਿਮਾਂਸ਼ੀ ਕਾਫੀ ਗੁੱਸੇ ਵਿੱਚ ਦਿਖਾਈ ਦੇ ਰਹੀ ਹੈ । ਵੀਡਿਓ ਵਿੱਚ ਉਹ ਕਹਿ ਰਹੀ ਹੈ ਕਿ ਜਿਸ ਨੇ ਪੋਸਟ ਸ਼ੇਅਰ ਕੀਤੀ ਹੈ ਉਹ ਉਸ ਨੂੰ ਥੱਪੜ ਮਾਰਨ ਦੀ ਹਿੰਮਤ ਰੱਖਦੀ ਹੈ । ਇਸ ਤੋਂ ਇਲਾਵਾ ਇਸ ਵੀਡਿਓ ਵਿੱਚ ਹਿਮਾਂਸ਼ੀ ਖੁਰਾਣਾ ਸ਼ਹਿਨਾਜ਼ ਗਿੱਲ ਨੂੰ ਵੀ ਖਰੀਆਂ ਖੋਟੀਆਂ ਸੁਣਾ ਰਹੀ ਹੈ ।

https://www.youtube.com/watch?time_continue=21&v=FdKB_HQRhtw

ਦੋਵਾਂ ਦੇ ਵਿਵਾਦ ਦੀ ਗੱਲ ਕੀਤੀ ਜਾਵੇ ਤਾਂ ਇਹ ਵਿਵਾਦ ਉਦੋਂ ਸ਼ੁਰੂ ਹੋਇਆਂ ਸੀ ਜਦੋਂ ਸ਼ਹਿਨਾਜ ਗਿੱਲ ਨੇ ਹਿਮਾਂਸ਼ੀ ਦੇ ਨਵੇਂ ਗਾਣੇ ਨੂੰ ਲੈ ਕੇ ਕੋਈ ਪੋਸਟ ਸ਼ੇਅਰ ਕੀਤੀ ਸੀ । ਇਸ ਪੋਸਟ ਤੋਂ ਬਾਅਦ ਦੋਹਾਂ ਦੇ ਵਿਚਾਲੇ ਖਿਚੋ-ਤਾਣ ਵੱਧਦੀ ਜਾ ਰਹੀ ਹੈ । ਇਹ ਖਿਚੋ-ਤਾਣ ਕੀ ਨਵਾਂ ਰੂਪ ਲੈਂਦੀ ਹੈ ਇਹ ਦੇਖਣ ਵਾਲੀ ਗੱਲ ਹੋਵੇਗੀ ।

https://www.instagram.com/p/Bs-_DIxn52w/

You may also like