ਫਰੀਦਕੋਟ ਦੀ ਨਵਦੀਪ ਕੌਰ ਨੂੰ ਹਿਮੇਸ਼ ਰੇਸ਼ਮੀਆ ਨੇ ਲਾਂਚ ਕਰਨ ਦਾ ਕੀਤਾ ਸੀ ਵਾਅਦਾ

written by Shaminder | April 23, 2021 06:47pm

ਹਿਮੇਸ਼ ਰੇਸ਼ਮੀਆ ਨੇ ਫਰੀਦਕੋਟ ਦੀ ਨਵਦੀਪ ਕੌਰ ਦੇ ਨਾਲ ਇੱਕ ਰਿਆਲਟੀ ਸ਼ੋਅ ਦੌਰਾਨ ਵਾਅਦਾ ਕੀਤਾ ਸੀ ਕਿ ਉਹ ਉਸ ਨੂੰ ਲਾਂਚ ਕਰਨਗੇ। ਪਰ ਹਿਮੇਸ਼ ਰੇਸ਼ਮੀਆ ਦਾ ਉਹ ਵਾਅਦਾ ਅੱਜ ਤੱਕ ਵਫਾ ਨਹੀਂ ਹੋ ਸਕਿਆ । ਘਰ ਦੇ ਆਰਥਿਕ ਹਾਲਾਤ ਬਹੁਤ ਹੀ ਮਾੜੇ ਹਨ ਪਰ ਇਨ੍ਹਾਂ ਹਾਲਾਤਾਂ ਦੇ ਬਾਵਜੂਦ ਉਸ ਨੇ ਕਦੇ ਵੀ ਹਾਰ ਨਹੀਂ ਮੰਨੀ ਅਤੇ ਸੰਗੀਤ ਪ੍ਰਤੀ ਆਪਣੀ ਰੂਚੀ ਨੂੰ ਕਾਇਮ ਰੱਖਿਆ ।

ਹੋਰ ਪੜ੍ਹੋ :ਬੈਡਮਿੰਟਨ ਖਿਡਾਰਨ ਜਵਾਲਾ ਗੁੱਟਾ ਨੇ ਅਦਾਕਾਰ ਵਿਸ਼ਨੂੰ ਵਿਸ਼ਾਲ ਨਾਲ ਕਰਵਾਇਆ ਵਿਆਹ, ਤਸਵੀਰਾਂ ਵਾਇਰਲ

ਨਵਦੀਪ ਨੂੰ ਪ੍ਰਮਾਤਮਾ ਨੇ ਬੁਲੰਦ ਅਤੇ ਸੁਰੀਲੀ ਆਵਾਜ਼ ਦੇ ਨਾਲ ਨਵਾਜ਼ਿਆ ਹੈ ਅਤੇ ਉਹ ਲਗਾਤਾਰ ਆਪਣੀ ਗਾਇਕੀ ਨੂੰ ਨਿਖਾਰਨ ਦੇ ਲਈ ਰਿਆਜ਼ ਕਰਦੀ ਰਹਿੰਦੀ ਹੈ । ਹੁਣ ਤੱਕ ਗਾਇਕੀ ਦੇ ਖੇਤਰ ‘ਚ ਕਈ ਅਵਾਰਡ ਜਿੱਤਣ ਵਾਲੀ ਨਵਦੀਪ ਕੌਰ ਨੂੰ ਹਾਲੇ ਵੀ ਉਹ ਮੁਕਾਮ ਹਾਸਲ ਨਹੀਂ ਹੋ ਸਕਿਆ  ।

ਹਿਮੇਸ਼ ਰੇਸ਼ਮੀਆ ਨੇ ਇੱਕ ਰਿਆਲਟੀ ਸ਼ੋਅ ‘ਚ ਇੱਕ ਘੜੀ ਦੇ ਕੇ ਆਖਿਆ ਸੀ ਕਿ ਇਹ ਤੈਨੂੰ ਸਾਈਨਿੰਗ ਅਮਾਊਂਟ  ਦਿੱਤੀ ਹੈ । ਧੀ ਦੇ ਸੁਫਨਿਆਂ ਨੂੰ ਪੂਰਾ ਕਰਨ ਲਈ ਨਵਦੀਪ ਦੇ ਮਾਪੇ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ।

You may also like