ਹਿਨਾ ਖ਼ਾਨ ਨੇ ਆਪਣੇ ਅਰੇਬੀਅਨ ਲੁੱਕ ਨਾਲ ਲੁੱਟਿਆ ਫੈਨਜ਼ ਦਾ ਦਿਲ, ਵੇਖੋ ਵੀਡੀਓ

written by Pushp Raj | August 02, 2022

Hina Khan Viral Video: 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਫੇਮ ਟੀਵੀ ਅਦਾਕਾਰਾ ਹਿਨਾ ਖ਼ਾਨ ਆਪਣੇ ਫੈਸ਼ਨ ਸੈਂਸ ਤੇ ਚੰਗੀ ਅਦਾਕਾਰੀ ਲਈ ਜਾਣੀ ਜਾਂਦੀ ਹੈ। ਟੀਵੀ ਜਗਤ ਤੋਂ ਲੈ ਕੇ ਬਾਲੀਵੁੱਡ ਵਿੱਚ ਹਿਨਾ ਖ਼ਾਨ ਆਪਣੀ ਵੱਖਰੀ ਪਛਾਣ ਬਣਾ ਚੁੱਕੀ ਹੈ। ਹੁਣ ਸੋਸ਼ਲ ਮੀਡੀਆ 'ਤੇ ਹਿਨਾ ਖ਼ਾਨ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵਿੱਚ ਉਸ ਦਾ ਨਵਾਂ ਲੁੱਕ ਵੇਖ ਕੇ ਫੈਨਜ਼ ਵੀ ਹੈਰਾਨ ਰਹਿ ਗਏ ਹਨ।

Image Source: Instagram

ਹੁਣ ਹਿਨਾ ਆਪਣੇ ਲੇਟੈਸਟ ਲੁੱਕ ਨੂੰ ਲੈ ਕੇ ਕਾਫੀ ਚਰਚਾ 'ਚ ਹੈ। ਹਿਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਉਹ ਆਪਣੇ ਨਵੇਂ ਲੁੱਕ ਵਿੱਚ ਨਜ਼ਰ ਆ ਰਹੀ ਹੈ।

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਹਿਨਾ ਖ਼ਾਨ ਨੇ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ, " Can’t believe i did this 🫣 The credit goes to one n only @manaanmeer Look what all he makes me do 🙈😂 "

Image Source: Instagram

ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸ਼ੁਰੂਆਤ 'ਚ ਹਿਨਾ ਸਫੇਦ ਟੌਪ ਦੇ ਨਾਲ ਨੀਲੇ ਰੰਗ ਦੇ ਕੋਟ 'ਚ ਨਜ਼ਰ ਆ ਰਹੀ ਹੈ ਅਤੇ ਉਸ ਨੇ ਚਸ਼ਮੇ ਦੇ ਨਾਲ ਆਪਣਾ ਲੁੱਕ ਪੂਰਾ ਕੀਤਾ ਹੈ। ਇਸ ਤੋਂ ਬਾਅਦ ਇਕਦਮ ਹੀ ਉਹ ਅਰੇਬੀਅਨ ਲੁੱਕ 'ਚ ਨਜ਼ਰ ਆ ਰਹੀ ਹੈ। ਉਹ ਉੱਪਰ ਤੋਂ ਹੇਠਾਂ ਤੱਕ ਕਾਲੇ ਰੰਗ ਦੇ ਕੱਪੜੇ ਵਿੱਚ ਢੱਕੀ ਹੋਈ ਹੈ ਅਤੇ ਹਿਜਾਬ ਨਾਲ ਆਪਣਾ ਮੂੰਹ ਵੀ ਲੁਕਾਉਂਦੀ ਹੈ, ਪਰ ਉਸ ਦੀਆਂ ਅੱਖਾਂ ਦਿਖਾਈ ਦਿੰਦੀਆਂ ਹਨ, ਜੋ ਫੈਨਜ਼ ਨੂੰ ਦੀਵਾਨਾ ਬਣਾਉਣ ਲਈ ਕਾਫੀ ਹਨ।

ਹਿਨਾ ਖ਼ਾਨ ਦੇ ਫੈਨਜ਼ ਨੂੰ ਉਸ ਦੀਆਂ ਅਰੇਬੀਅਨ ਲੁੱਕਸ ਦੇ ਵਿੱਚ ਇਹ ਨਵੀਆਂ ਤਸਵੀਰਾਂ ਤੇ ਵੀਡੀਓਜ਼ ਬਹੁਤ ਪਸੰਦ ਆ ਰਹੀਆਂ ਹਨ। ਕਈ ਫੈਨਜ਼ ਨੇ ਉਸ ਦੀ ਪੋਸਟ 'ਤੇ ਵੱਖ-ਵੱਖ ਕਮੈਂਟ ਲਿਖ ਕੇ ਆਪੋ- ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕੁਝ ਫੈਨਜ਼ ਨੇ ਉਸ ਦੇ ਆਈ ਮੇਅਕਪ ਦੀ ਤਾਰੀਫ ਕੀਤੀ ਹੈ ਤੇ ਕਿਸੇ ਨੇ ਉਸ ਨੂੰ ਖੂਬਸੂਰਤ ਕਿਹਾ ਹੈ।

Image Source: Instagram

ਹੋਰ ਪੜ੍ਹੋ: ਸੋਨੂੰ ਸੂਦ ਨੇ ਦੁਬਈ 'ਚ ਫੈਨਜ਼ ਵਿਚਾਲੇ ਮਨਾਇਆ ਜਨਮਦਿਨ, ਦੁਬਈ ਦੀ ਸਕਾਈਸਕ੍ਰੈਪਰ ਬਿਲਡਿੰਗ 'ਤੇ ਹੋਈ ਅਦਾਕਾਰ ਦੀ ਸਕ੍ਰੀਨਿੰਗ

ਜੇਕਰ ਹਿਨਾ ਖ਼ਾਨ ਦੇ ਬਾਰੇ ਗੱਲ ਕੀਤੀ ਜਾਵੇ ਤਾਂ ਉਸ ਨੇ ਯੇ ਰਿਸ਼ਤਾ ਕਯਾ ਕਹਿਲਾਤਾ ਹੈ ਨਾਲ ਅਦਾਕਾਰੀ ਦੀ ਸ਼ੁਰੂਆਤ ਕੀਤੀ ਤੇ ਉਹ ਆਪਣੇ ਪਹਿਲੇ ਹੀ ਸ਼ੋਅ ਵਿੱਚ ਰੁੱਝ ਗਈ। ਸਾਦਗੀ ਭਰੇ ਕਿਰਦਾਰ ਅਕਸ਼ਰਾ ਨਾਲ ਉਸ ਨੇ ਲੋਕਾਂ ਦੇ ਦਿਲਾਂ 'ਚ ਥਾਂ ਬਣਾਈ। ਹਾਲਾਂਕਿ, ਆਪਣੀ ਅਦਾਕਾਰੀ ਤੋਂ ਇਲਾਵਾ, ਉਹ ਆਪਣੀ ਫੈਸ਼ਨ ਸੈਂਸ ਲਈ ਵੀ ਜਾਣੀ ਜਾਂਦੀ ਹੈ। ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਉਹ ਆਪਣੇ ਸਟਾਈਲ ਸਟੇਟਮੈਂਟ ਨਾਲ ਸਾਰਿਆਂ ਨੂੰ ਪ੍ਰੇਰਿਤ ਕਰਦੀ ਹੈ।

 

View this post on Instagram

 

A post shared by HK (@realhinakhan)

You may also like