ਸੋਨੂੰ ਸੂਦ ਨੇ ਦੁਬਈ 'ਚ ਫੈਨਜ਼ ਵਿਚਾਲੇ ਮਨਾਇਆ ਜਨਮਦਿਨ, ਦੁਬਈ ਦੀ ਸਕਾਈਸਕ੍ਰੈਪਰ ਬਿਲਡਿੰਗ 'ਤੇ ਹੋਈ ਅਦਾਕਾਰ ਦੀ ਸਕ੍ਰੀਨਿੰਗ

written by Pushp Raj | August 02, 2022

Sonu Sood's screening at Skyscraper building Dubai: ਬਾਲੀਵੁੱਡ ਅਭਿਨੇਤਾ ਤੇ ਗਰੀਬ ਮਸੀਹਾ ਕਹੇ ਜਾਣ ਵਾਲੇ ਸੋਨੂੰ ਸੂਦ ਦੀ ਦਰਿਆਦਿਲੀ ਤੋਂ ਪੂਰਾ ਦੇਸ਼ ਜਾਣੂ ਹੈ। ਕੋਰੋਨਾ ਦੇ ਦੌਰ 'ਚ ਲਾਕਡਾਊਨ ਦੌਰਾਨ ਲੋੜਵੰਦਾਂ ਦੀ ਮਦਦ ਲਈ ਅੱਗੇ ਆਏ ਸੋਨੂੰ ਸੂਦ ਉਨ੍ਹਾਂ ਲੋਕਾਂ ਲਈ ਕਿਸੇ ਭਗਵਾਨ ਤੋਂ ਘੱਟ ਨਹੀਂ ਹਨ। ਅਦਾਕਾਰ ਨੇ 30 ਜੁਲਾਈ ਨੂੰ ਆਪਣਾ 49ਵਾਂ ਜਨਮਦਿਨ ਮਨਾਇਆ। ਇਸ ਮੌਕੇ ਸੋਨੂੰ ਸੂਦ ਦੇ ਫੈਨਜ਼ ਨੇ ਦੁਬਈ ਵਿੱਚ ਬੇਹੱਦ ਖ਼ਾਸ ਅੰਦਾਜ਼ ਵਿੱਚ ਉਨ੍ਹਾਂ ਜਨਮਦਿਨ ਸੈਲੀਬ੍ਰੇਟ ਕੀਤਾ।

Image Source: Instagram

ਸੋਨੂੰ ਸੂਦ ਦੇ ਜਨਮਦਿਨ 'ਤੇ ਹਜ਼ਾਰਾਂ ਫੈਨਜ਼ ਅਦਾਕਾਰ ਦੀ ਇੱਕ ਝਲਕ ਪਾਉਣ ਲਈ ਉਨ੍ਹਾਂ ਦੇ ਘਰ ਦੇ ਬਾਹਰ ਪਹੁੰਚੇ। ਹੁਣ ਦੁਬਈ ਤੋਂ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਦੁਬਈ ਦੀ ਨਾਮਾ-ਗ੍ਰੈਮੀ ਇਮਾਰਤ 'ਚ ਸਕਾਈਸਕ੍ਰੈਪਰ ਬਿਲਡਿੰਗ 'ਤੇ ਸੋਨੂੰ ਸੂਦ ਦੀਆਂ ਤਸਵੀਰਾਂ ਦੀ ਸਕ੍ਰੀਨਿੰਗ ਕਰਦੇ ਹੋਏ ਫੈਨਜ਼ ਨੇ ਉਨ੍ਹਾਂ ਨੂੰ ਖ਼ਾਸ ਅੰਦਾਜ਼ ਵਿੱਚ ਜਨਮਦਿਨ ਦੀ ਵਧਾਈ ਦਿੱਤੀ।

Image Source: Instagram

ਦੱਸ ਦੇਈਏ ਕਿ ਸੋਨੂੰ ਸੂਦ ਪਿਛਲੇ ਦਿਨੀਂ ਦੁਬਈ ਪਹੁੰਚੇ ਸਨ, ਜਿੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਫੈਨਜ਼ ਨੇ ਇੱਥੇ ਸ਼ਹਿਰ ਦੀ ਸਿਟੀ ਸਕਾਈਸਕ੍ਰੈਪਰ ਬਿਲਡਿੰਗ ਵਿੱਚ ਅਦਾਕਾਰ ਦੀ ਤਸਵੀਰ ਦੀ ਸਕ੍ਰੀਨਿੰਗ ਕਰਕੇ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦਿੱਤੀ। ਇੱਥੇ ਸੋਨੂੰ ਸੂਦ ਨੇ ਆਪਣੇ ਫੈਨਜ਼ ਨਾਲ ਆਪਣਾ ਜਨਮਦਿਨ ਮਨਾਇਆ ਤੇ ਉਨ੍ਹਾਂ ਨਾਲ ਤਸਵੀਰਾਂ ਵੀ ਖਿਚਵਾਈਆਂ ।

ਹੁਣ ਇਹ ਖੂਬਸੂਰਤ ਵੀਡੀਓ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਵਿਚਾਲੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦੱਸ ਦੇਈਏ ਕਿ ਸੋਨੂੰ ਸੂਦ ਪਿਛਲੇ ਦੋ ਸਾਲਾਂ ਤੋਂ ਬਿਨਾਂ ਰੁਕੇ ਲੋੜਵੰਦਾਂ ਦੀ ਸੇਵਾ ਵਿੱਚ ਲੱਗੇ ਹੋਏ ਹਨ। ਸੋਨੂੰ ਨੇ ਕਈਆਂ ਨੂੰ ਨੌਕਰੀਆਂ ਅਤੇ ਕਈਆਂ ਨੂੰ ਘਰ ਦਿੱਤੇ ਹਨ। ਇਸ ਦੇ ਨਾਲ ਹੀ ਕਈ ਬੱਚਿਆਂ ਅਤੇ ਬਜ਼ੁਰਗਾਂ ਦਾ ਇਲਾਜ ਵੀ ਮੁਫ਼ਤ ਕਰਵਾਇਆ ਹੈ। ਸੋਨੂੰ ਦੀ ਸੇਵਾ ਦਾ ਇਹ ਸਿਲਸਿਲਾ ਅਜੇ ਵੀ ਜਾਰੀ ਹੈ।

Birthday special: From reel 'villian' to real life 'hero', know the inspiring journey of Sonu Sood Image Source: Instagram

ਹੋਰ ਪੜ੍ਹੋ: ਫਿਲਮ 'ਲਾਲ ਸਿੰਘ ਚੱਢਾ' ਦੇ ਬਾਈਕਾਟ ਟ੍ਰੇਂਡ 'ਤੇ ਕਰੀਨਾ ਕਪੂਰ ਨੇ ਤੋੜੀ ਚੁੱਪੀ, ਜਾਣੋ ਕੀ ਕਿਹਾ

ਸੋਨੂੰ ਸੂਦ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਅਭਿਨੇਤਾ ਨੂੰ ਆਖਰੀ ਵਾਰ ਯਸ਼ਰਾਜ ਬੈਨਰ ਹੇਠ ਅਕਸ਼ੈ ਕੁਮਾਰ ਅਤੇ ਮਾਨੁਸ਼ੀ ਛਿੱਲਰ ਸਟਾਰਰ ਫਿਲਮ 'ਸਮਰਾਟ ਪ੍ਰਿਥਵੀਰਾਜ' ਵਿੱਚ ਦੇਖਿਆ ਗਿਆ ਸੀ।

 

View this post on Instagram

 

A post shared by Viral Bhayani (@viralbhayani)

You may also like