ਫਿਲਮ 'ਲਾਲ ਸਿੰਘ ਚੱਢਾ' ਦੇ ਬਾਈਕਾਟ ਟ੍ਰੇਂਡ 'ਤੇ ਕਰੀਨਾ ਕਪੂਰ ਨੇ ਤੋੜੀ ਚੁੱਪੀ, ਜਾਣੋ ਕੀ ਕਿਹਾ

written by Pushp Raj | August 02, 2022

Kareena Kapoor Opens Up On Laal Singh Chaddha' Boycott Trend: ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਅਤੇ ਆਮਿਰ ਖ਼ਾਨ ਇੰਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਲਾਲ ਸਿੰਘ ਚੱਢਾ' ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਹੁਣ ਟਵਿੱਟਰ ਉੱਤੇ ਚੱਲ ਰਹੇ 'ਲਾਲ ਸਿੰਘ ਚੱਢਾ' ਦੇ ਬਾਈਕਾਟ ਟ੍ਰੇਂਡ 'ਤੇ ਕਰੀਨਾ ਕਪੂਰ ਖਾਨ ਨੇ ਆਪਣੀ ਚੁੱਪੀ ਤੋੜਦੇ ਹੋਏ ਆਪਣਾ ਰਿਐਕਸ਼ਨ ਦਿੱਤਾ ਹੈ।

Image Source: Instagram

ਦੱਸ ਦਈਏ ਕਿ ਫਿਲਮ 'ਲਾਲ ਸਿੰਘ ਚੱਢਾ' ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਇਸ ਨੂੰ ਬਾਈਕਾਟ ਕਰ ਦਿੱਤਾ ਗਿਆ ਹੈ। ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਉੱਤੇ ਵੀ #Bycoot Laal Singh Chaddha ਟ੍ਰੈਂਡ ਕਰ ਰਿਹਾ ਹੈ।

ਇਸ ਫਿਲਮ ਨੂੰ ਰਿਲੀਜ਼ ਹੋਣ ਨੂੰ ਮਹਿਜ਼ 10 ਦਿਨ ਬਾਕੀ ਹਨ। ਅਜਿਹੇ ਵਿੱਚ ਫਿਲਮ ਦੇ ਬਾਈਕਾਟ ਟ੍ਰੈਂਡ ਨੂੰ ਲੈ ਕੇ ਫਿਲਮ ਮੇਕਰਸ ਫਿਕਰਾਂ ਵਿੱਚ ਪੈ ਗਏ ਹਨ। ਇਸ ਦੌਰਾਨ 'ਲਾਲ ਸਿੰਘ ਚੱਢਾ' ਦੀ ਲੀਡ ਅਦਾਕਾਰਾ ਕਰੀਨਾ ਕਪੂਰ ਨੇ ਵੀ ਆਪਣੀ ਚੁੱਪੀ ਤੋੜਦੇ ਹੋਏ ਫਿਲਮ 'ਤੇ ਹੋ ਰਹੇ ਵਿਰੋਧ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।

ਮੀਡੀਆ ਰਿਪੋਰਟਸ ਦੇ ਮੁਤਾਬਕ ਕਰੀਨਾ ਕਪੂਰ ਖ਼ਾਨ ਨੇ ਲਾਲ ਸਿੰਘ ਚੱਢਾ ਦੇ ਬਾਈਕਾਟ ਨੂੰ ਲੈ ਕੇ ਆਪਣੀ ਰਾਏ ਦਿੱਤੀ ਹੈ। ਕਰੀਨਾ ਨੇ ਆਪਣੇ ਬਿਆਨ ਦੇ ਵਿੱਚ ਕਿਹਾ, ''ਮੈਂ ਦੇਖਿਆ ਹੈ ਕਿ ਕੁਝ ਲੋਕ ਸਾਡੀ ਫਿਲਮ ਦੇ ਬਾਈਕਾਟ ਦਾ ਪ੍ਰਚਾਰ ਕਰ ਰਹੇ ਹਨ। ਇਸ ਵਿੱਚ ਕੋਈ ਹਰਜ਼ ਨਹੀਂ ਹੈ, ਲੋਕਾਂ ਨੂੰ ਕੁਝ ਚੀਜ਼ਾਂ ਪਸੰਦ ਹਨ ਅਤੇ ਕੁਝ ਨਹੀਂ, ਇਹ ਉਨ੍ਹਾਂ ਦੀ ਆਪਣੀ ਮਰਜ਼ੀ ਦਾ ਮਾਮਲਾ ਹੈ।"

Image Source: Instagram

ਕਰੀਨਾ ਨੇ ਅੱਗੇ ਕਿਹਾ, " ਮੈਂ ਵੀ ਸੋਸ਼ਲ ਮੀਡੀਆ 'ਤੇ ਆਪਣੀ ਪਸੰਦ-ਨਾਪਸੰਦ ਦੇ ਹਿਸਾਬ ਨਾਲ ਗੱਲਾਂ ਸਾਂਝੀਆਂ ਕਰਦਾ ਹਾਂ ਪਰ ਜੇਕਰ ਸਾਡੀ ਫਿਲਮ ਚੰਗੀ ਨਿਕਲੀ ਤਾਂ ਇਹ ਲੋਕ ਕੀ ਕਰਨਗੇ। ਮੇਰਾ ਮੰਨਣਾ ਹੈ ਕਿ ਜੇਕਰ ਕੋਈ ਫਿਲਮ ਚੰਗੀ ਹੋਵੇਗੀ ਤਾਂ ਉਹ ਹਰ ਮੁਸ਼ਕਲ ਪੜਾਅ ਨੂੰ ਪਾਰ ਕਰੇਗੀ ਅਤੇ ਸਫਲਤਾ ਦੀਆਂ ਬੁਲੰਦੀਆਂ ਨੂੰ ਛੂਹ ਲਵੇਗੀ। ਅਜਿਹੇ 'ਚ ਸਾਨੂੰ ਵਿਰੋਧ ਦੀਆਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਨਾ ਸਿੱਖਣਾ ਚਾਹੀਦਾ ਹੈ ਅਤੇ ਅੱਗੇ ਵਧਣਾ ਚਾਹੀਦਾ ਹੈ।'' ਹਾਲਾਂਕਿ ਪੀਟੀਸੀ ਪੰਜਾਬੀ ਅਦਾਕਾਰਾ ਦੇ ਇਸ ਬਿਆਨ ਦੀ ਪੁਸ਼ਟੀ ਨਹੀਂ ਕਰਦਾ ਹੈ।

ਕਰੀਨਾ ਕਪੂਰ ਖਾਨ ਨੇ ਬਾਈਕਾਟ ਦੀ ਅਪੀਲ ਨੂੰ 'ਕੈਂਸਲ ਕਲਚਰ' ਦੱਸਦੇ ਹੋਏ ਕਿਹਾ ਕਿ ਅੱਜ ਲੋਕ ਵੱਖ-ਵੱਖ ਪਲੇਟਫਾਰਮਾਂ 'ਤੇ ਪਹੁੰਚ ਚੁੱਕੇ ਹਨ, ਜਿਸ ਕਰਕੇ ਉਹ ਹਰ ਗੱਲ 'ਤੇ ਰਾਏ ਦੇ ਰਹੇ ਹਨ। ਇਸ ਤੋਂ ਪਹਿਲਾਂ ਕਰੀਨਾ ਕਪੂਰ ਨੇ ਕਿਹਾ ਸੀ ਕਿ ਲੋਕ ਫਿਲਮ ਵੇਖਣ ਜਾ ਨਾਂ ਦੇਖਣ, ਉਨ੍ਹਾਂ ਨੂੰ ਕਿਸੇ ਨੇ ਮਜ਼ਬੂਰ ਥੋੜ੍ਹਾ ਕੀਤਾ ਹੈ।

Image Source: Instagram

ਹੋਰ ਪੜ੍ਹੋ: ਦੀਆ ਮਿਰਜ਼ਾ ਦੀ ਭਤੀਜੀ ਤਾਨਿਆ ਕਾਕੜੇ ਦੀ ਕਾਰ ਹਾਦਸੇ 'ਚ ਹੋਈ ਮੌਤ,ਅਦਾਕਾਰਾ ਨੇ ਲਿਖਿਆ ਭਾਵੁਕ ਨੋਟ

ਦੱਸਣਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ ਲਾਲ ਸਿੰਘ ਚੱਢਾ ਬਾਈਕਾਟ ਟਰੈਂਡ ਕਰ ਰਿਹਾ ਹੈ। ਇਸ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਇਹ ਫਿਲਮ ਹਾਲੀਵੁੱਡ ਫਿਲਮ ਫੋਰੈਸਟ ਗੰਪ ਦੀ ਕਾਪੀ ਹੈ। ਇਸ ਦੇ ਨਾਲ ਹੀ ਲਾਲ ਸਿੰਘ ਚੱਢਾ ਨੂੰ ਪਿਛਲੇ ਦਿਨੀਂ ਫਿਲਮ ਦੇ ਅਭਿਨੇਤਾ ਆਮਿਰ ਖਾਨ ਵੱਲੋਂ ਦਿੱਤੇ ਗਏ ਕੁਝ ਵਿਵਾਦਤ ਬਿਆਨਾਂ ਦਾ ਖਾਮਿਆਜ਼ਾ ਭੁਗਤਣਾ ਪੈ ਰਿਹਾ ਹੈ। ਅਜਿਹੇ 'ਚ 11 ਅਗਸਤ ਨੂੰ ਰਿਲੀਜ਼ ਹੋਣ ਮਗਰੋਂ ਫਿਲਮ 'ਲਾਲ ਸਿੰਘ ਚੱਢਾ' ਕੀ ਬਾਕਸ ਆਫਿਸ ਉੱਤੇ ਕਮਾਲ ਦਿਖਾ ਸਕੇਗੀ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਅਤੇ ਇਹ ਦੇਖਣਾ ਬਹੁਤ ਦਿਲਚਸਪ ਹੋਵੇਗਾ।

You may also like