ਹਿਨਾ ਖ਼ਾਨ ਦੀ ਫਨੀ ਵੀਡੀਓ ਹੋਈ ਵਾਇਰਲ, ਲੋਕਾਂ ਨੇ ਕਿਹਾ ਸ਼ਾਇਦ ਦੀਦੀ ਨੇ ਵਾਸ਼ਿੰਗ ਮਸ਼ੀਨ ਦਾ ਨਹੀਂ ਸੁਣਿਆ ਨਾਂਅ

written by Pushp Raj | January 04, 2022

ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਹਿਨਾ ਖ਼ਾਨ ਅਕਸਰ ਹੀ ਚਰਚਾ ਵਿੱਚ ਰਹਿੰਦੀ ਹੈ, ਭਾਵੇਂ ਉਹ ਉਸ ਦੀ ਗਾਇਕੀ ਦੀ ਗੱਲ ਹੋਵੇ, ਅਦਾਕਾਰੀ ਜਾਂ ਫੇਰ ਇੰਸਟਾ ਰੀਲਸ ਦੀ। ਸੋਸ਼ਲ ਮੀਡੀਆ 'ਤੇ ਹਿਨਾ ਖ਼ਾਨ ਦੀ ਇੱਕ ਫਨੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਫੈਨਜ਼ ਨੂੰ ਇਹ ਵੀਡੀਓ ਬਹੁਤ ਪਸੰਦ ਆ ਰਹੀ ਹੈ।

Hina khan image From instagram

ਹਿਨਾ ਖ਼ਾਨ ਦੀ ਇਹ ਫਨੀ ਵੀਡੀਓ ਇੱਕ ਇੰਸਟਾਗ੍ਰਾਮ ਯੂਜ਼ਰ ਨੇ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਹਿਨਾ ਖ਼ਾਨ ਬਾਥਰੂਮ ਦੇ ਵਿੱਚ ਬੈਠ ਕੇ ਸਾਬਣ ਨਾਲ ਇੱਕ ਪੁਰਾਣਾ ਡੋਰਮੈਟ ਧੋ ਰਹੀ ਹੈ। ਵੀਡੀਓ ਦੇ ਵਿੱਚ ਪਹਿਲਾਂ ਉਹ ਖੁਸ਼ੀ ਭਰੇ ਐਕਸਪ੍ਰੈਸ਼ਨ ਦੇ ਰਹੀ ਹੈ ਤੇ ਕੁਝ ਸਮੇਂ ਬਾਅਦ ਰੋਣ ਵਾਲੇ ਫਨੀ ਐਕਸਪ੍ਰੈਸ਼ਨਸ ਦੇ ਰਹੀ ਹੈ। ਇਸ ਵੀਡੀਓ ਦੇ ਨਾਲ ਲਿਖਿਆ ਗਿਆ ਹੈ ਕਿ ਨੋ ਲੌਕਡਾਊਨ ਪਲੀਜ਼ #nolockdown #hinakhan

 

View this post on Instagram

 

A post shared by Viral Bhayani (@viralbhayani)

ਦਰਸ਼ਕਾਂ ਵੱਲੋਂ ਇਹ ਵੀਡੀਓ ਬਹੁਤ ਪਸੰਦ ਕੀਤੀ ਜਾ ਰਹੀ ਹੈ। ਇਸ ਵੀਡੀਓ 'ਤੇ ਦਰਸ਼ਕ ਕਈ ਤਰ੍ਹਾਂ ਦੇ ਕਮੈਂਟ ਕਰਕੇ ਆਪਣੀ ਪ੍ਰਤੀਕੀਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਵੀਡੀਓ 'ਤੇ ਕਮੈਂਟ ਕਰਦੇ ਹੋਏ ਲਿਖਿਆ ਸ਼ਾਇਦ ਦੀਦੀ ਨੇ ਵਾਸ਼ਿੰਗ ਮਸ਼ੀਨ ਦਾ ਨਾਂਅ ਨਹੀਂ ਸੁਣਿਆ। ਕੁਝ ਯੂਜ਼ਰਸ ਨੇ ਕਿਹਾ ਕਿ ਸਾਨੂੰ ਇਹ ਪਤਾ ਲੱਗ ਗਿਆ ਕਿ ਹਿਨਾ ਵੀ ਸਾਡੇ ਵਾਂਗ ਕੱਪੜੇ ਧੋਣ ਲਈ ਰਿਨ ਸਾਬਣ ਇਸਤੇਮਾਲ ਕਰਦੀ ਹੈ। ਕਈ ਯੂਜ਼ਰਸ ਨੇ ਹਿਨਾ ਲਈ ਦਿਲ ਵਾਲੇ ਈਮੋਜੀ ਬਣਾਏ ਤੇ ਉਸ ਨੂੰ ਫਿਟਨੈਸ ਫ੍ਰੀਕ ਦੱਸਿਆ।

Hina khan pic2 image From instagram

ਦੱਸਣਯੋਗ ਹੈ ਕਿ ਇਹ ਵੀਡੀਓ ਸਾਲ 2020 ਦੀ ਹੈ, ਜੋ ਕਿ ਹਿਨਾ ਖ਼ਾਨ ਨੇ ਲੌਕਡਾਊਨ ਦੇ ਸਮੇਂ ਬਣਾਈ ਸੀ। ਲੌਕਡਾਊਨ ਦੇ ਦੌਰਾਨ ਸ਼ੂਟਿੰਗ ਬੰਦ ਹੋਣ ਦੇ ਚਲਦੇ ਹਿਨਾ ਘਰ 'ਚ ਰਹੀ। ਲੌਕਡਾਊਨ ਦੇ ਦੌਰਾਨ ਹਿਨ ਖ਼ਾਨ ਆਪਣੇ ਪਰਿਵਾਰ ਦੇ ਨਾਲ ਆਪਣੇ ਯੂਟਿਊਬ ਚੈਨਲ, ਟਿੱਕ ਟਾਕ ਤੇ ਇੰਸਟਾਗ੍ਰਾਮ ਲਈ ਫਨੀ ਵੀਡੀਓਸ ਬਣਾਉਂਦੀ ਸੀ। ਇਹ ਵੀਡੀਓਜ਼ ਉਹ ਸੋਸ਼ਲ ਮੀਡੀਆ 'ਤੇ ਫੈਨਜ਼ ਨਾਲ ਵੀ ਸ਼ੇਅਰ ਕਰਦੀ ਸੀ।ਦੱਸ ਦਈਏ ਕਿ ਲੌਕਡਾਊਨ ਦੇ ਸਮੇਂ ਕਈ ਬਾਲੀਵੁੱਡ ਤੇ ਟੀਵੀ ਸੈਲੇਬਸ ਨੇ ਘਰ ਦੇ ਕੰਮ ਕਰਦੇ ਹੋਏ ਫਨੀ ਵੀਡੀਓਜ਼ ਬਣਾ ਕੇ ਦਰਸ਼ਕਾਂ ਦਾ ਮਨੋਰੰਜ਼ਨ ਕੀਤਾ।

hina pics Image from Google

ਹੋਰ ਪੜ੍ਹੋ : ਇੰਡੋ ਵੈਸਟਰਨ ਲੁੱਕ 'ਚ ਨਜ਼ਰ ਆਏ ਸੰਨੀ ਕੌਸ਼ਲ, ਭਰਜਾਈ ਕੈਟਰੀਨਾ ਕੈਫ ਨੇ ਕੀਤੀ ਦਿਓਰ ਦੀ ਤਾਰੀਫ

ਦੱਸਣਯੋਗ ਹੈ ਕਿ ਹਿਨਾ ਖ਼ਾਨ ਨੂੰ ਟੀਵੀ ਸੀਰੀਅਲ ਯੇ ਰਿਸ਼ਤਾ ਕਿਆ ਕਹਿਲਾਤਾ ਹੈ ਦੇ ਨਾਲ ਘਰ-ਘਰ ਵਿੱਚ ਪਛਾਣ ਮਿਲੀ ਸੀ। ਇਸ ਵਿੱਚ ਉਸ ਨੇ ਇੱਕ ਚੰਗੀ ਨੂੰਹ ਅਕਸ਼ਰਾ ਦਾ ਕਿਰਦਾਰ ਅਦਾ ਕੀਤਾ ਸੀ। ਮੌਜੂਦਾ ਸਮੇਂ 'ਚ ਹਿਨਾ ਖ਼ਾਨ ਕਈ ਮਿਊਜ਼ਿਕ ਵੀਡੀਓਜ਼ ਵਿੱਚ ਕੰਮ ਕਰ ਰਹੀ ਹੈ।

You may also like