ਭੰਗੜਾ ਪਾਉਣ ਮੈਂ ਤਾਂ ਗਿਆ ਸੀ ਹਿੱਪ ਹੌਪ ਦੇ ਸਟੈੱਪ ਕੁੜ੍ਹੀ ਲਾਉਣ ਲੱਗ ਪਈ –ਜੀ ਸਿੱਧੂ 

written by Shaminder | October 17, 2018

ਜੀ ਸਿੱਧੂ ਦੇ ਗੀਤ 'ਹਿੱਪ ਹਾਪ' ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਗੀਤ ਦੇ ਬੋਲ ਖੁਦ ਜੀ ਸਿੱਧੂ ਨੇ ਹੀ ਲਿਖੇ ਨੇ ਜਦਕਿ ਮਿਊਜ਼ਿਕ ਦਿੱਤਾ ਹੈ ਅਰਬਨ ਕਿੰਗ ਨੇ । ਇਸ ਗੀਤ ਦੇ ਇੱਕ ਵੀਡਿਓ ਨੂੰ ਜੱਸ ਬਾਜਵਾ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ । ਉਨ੍ਹਾਂ ਨੇ ਇਸ ਗੀਤ ਦੀ ਤਾਰੀਫ ਕਰਦਿਆਂ ਜੀ ਸਿੱਧੂ ਨੂੰ ਵਧਾਈ ਦਿੱਤੀ ਹੈ । ਇਸ ਗੀਤ 'ਚ ਪੰਜਾਬ ਦੇ ਲੋਕ ਨਾਚ ਭੰਗੜੇ ਦੀ ਗੱਲ ਕੀਤੀ ਗਈ ਹੈ ਅਤੇ ਇਹ ਇੱਕ ਪਾਰਟੀ ਗੀਤ ਹੈ । ਜੀ ਸਿੱਧੂ ਨੇ ਇਸ ਗੀਤ 'ਚ ਪੰਜਾਬੀ ਕੁੜੀ ਦੀ ਗੱਲ ਕੀਤੀ ਹੈ ਜੋ ਵਿਦੇਸ਼ ਜਾ ਕੇ ਆਪਣੇ ਲੋਕ ਨਾਚ ਨੂੰ ਭੁੱਲ ਜਾਂਦੀ ਹੈ । ਪਰ ਇਸ ਗੀਤ ਦੇ ਅਖੀਰ 'ਚ ਤੁਸੀਂ ਵੇਖ ਸਕਦੇ ਹੋ ਕਿ ਉਹ ਕੁੜੀ ਆਪਣੇ ਦੇਸੀ ਅੰਦਾਜ਼ 'ਚ ਨਜ਼ਰ ਆਉਂਦੀ ਹੈ ਅਤੇ ਭੰਗੜੇ ਦੇ ਸਟੈੱਪ ਕਰਦੀ ਹੈ ਅਤੇ ਫਿਰ ਬੱਝਦਾ ਹੈ ਪੰਜਾਬੀ ਰੰਗ । ਇਹ ਇੱਕ ਬਹੁਤ ਹੀ ਵਧੀਆ ਪਾਰਟੀ ਗੀਤ ਹੈ । ਜਿਸ ਨੂੰ ਬੜੇ ਹੀ ਸ਼ਾਨਦਾਰ ਤਰੀਕੇ ਨਾਲ ਗਾਇਆ ਹੈ ਜੀ ਸਿੱਧੂ ਨੇ । ਉਨ੍ਹਾਂ ਨੇ ਆਪਣੇ ਗੀਤ 'ਚ ਬਹੁਤ ਹੀ ਵਧੀਆ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਚਲੇ ਜਾਓ ਪਰ ਆਪਣੇ ਸੱਭਿਆਚਾਰ ਨੂੰ ਨਹੀਂ ਭੁੱਲਣਾ ਚਾਹੀਦਾ ।

0 Comments
0

You may also like