ਕੋਰੋਨਾ ਵਾਇਰਸ ਕਾਰਨ ਹੌਲੀਵੁੱਡ ਅਦਾਕਾਰ ਮਾਰਕ ਬਲੱਮ ਦੀ ਹੋਈ ਮੌਤ

Written by  Shaminder   |  March 27th 2020 01:22 PM  |  Updated: March 27th 2020 01:22 PM

ਕੋਰੋਨਾ ਵਾਇਰਸ ਕਾਰਨ ਹੌਲੀਵੁੱਡ ਅਦਾਕਾਰ ਮਾਰਕ ਬਲੱਮ ਦੀ ਹੋਈ ਮੌਤ

ਪਾਪੂਲਰ ਹੌਲੀਵੁੱਡ ਸੁਪਰ ਸਟਾਰ ਮਾਰਕ ਬਲੱਮ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ ।ਫੌਕਸ ਨਿਊਜ਼ ਦੀ ਇੱਕ ਰਿਪੋਰਟ ਮੁਤਾਬਕ ਮਾਰਕ ਦੀ ਪਤਨੀ ਜੈਨੇਟ ਨੇ ਇੱਕ ਈ-ਮੇਲ ਦੇ ਜ਼ਰੀਏ ਉਨ੍ਹਾਂ ਦੇ ਦਿਹਾਂਤ ਦੇ ਖ਼ਬਰ ਦੀ ਪੁਸ਼ਟੀ ਕੀਤੀ ਹੈ ।ਜੈਨੇਟ ਨੇ ਦੱਸਿਆ ਕਿ ਮੇਰੇ ਪਤੀ ਨੇ ਕੋਰੋਨਾ ਕੌਮਪਲੀਕੇਸ਼ਨ ਦੇ ਚੱਲਦੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ ।

https://www.instagram.com/p/B-OBmhOD3Jr/

ਰਿਪੋਰਟਾਂ ਦੀ ਮੰਨੀਏ ਤਾਂ ਮਾਰਕ ਨੇ ਨਿਊਯਾਰਕ ਦੇ ਇੱਕ ਹਸਪਤਾਲ ‘ਚ ਆਖਰੀ ਸਾਹ ਲਏ ।ਮਾਰਕ ਨੂੰ ਥਿਏਟਰ ਅਤੇ ਸਿਨੇਮਾ ‘ਚ ਉਨ੍ਹਾਂ ਦੇ ਕੰਮ ਲਈ ਜਾਣਿਆ ਜਾਂਦਾ ਹੈ ।ਉਨ੍ਹਾਂ ਦੇ ਆਖਰੀ ਕੰਮ ਦੀ ਗੱਲ ਕਰੀਏ ਤਾਂ ਉਹ ਨੈੱੱਟਫਲਿਕਸ ਦੀ ਚਰਚਾ ‘ਚ ਰਹੀ ਸੀਰੀਜ਼ ‘ਚ ਨਜ਼ਰ ਆਏ ਸਨ ।

https://www.instagram.com/p/B-N2wehFodi/

ਇਹ ਸੀਰੀਜ਼ ਬਹੁਤ ਹੀ ਪਸੰਦ ਕੀਤੀ ਗਈ ਸੀ ।ਇਸ ਸੀਰੀਜ਼ ਦੇ ਦੋ ਸੀਜ਼ਨ ਹੁਣ ਤੱਕ ਰਿਲੀਜ਼ ਕੀਤੇ ਜਾ ਚੁੱਕੇ ਹਨ।ਹੁਣ ਦਰਸ਼ਕਾਂ ਨੂੰ ਇਸ ਸੀਰੀਜ਼ ਦੇ ਤੀਜੇ ਸੀਜ਼ਨ ਦੀ ਬੇਸਬਰੀ ਦੇ ਨਾਲ ਉਡੀਕ ਹੈ ।ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਕਈ ਬੇਸ਼ਕੀਮਤੀ ਜ਼ਿੰਦਗੀਆਂ ਮੌਤ ਦੇ ਆਗੌਸ਼ ‘ਚ ਸਮਾ ਚੁੱਕੀਆਂ ਹਨ ।ਇਸ ਵਾਇਰਸ ਦੀ ਲਪੇਟ ‘ਚ ਭਾਰਤ ਦੇ ਵੀ ਲੋਕ ਆ ਚੁੱਕੇ ਹਨ । ਜਿਸ ਕਾਰਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਪੂਰੇ ਦੇਸ਼ ‘ਚ ਲਾਕਡਾਊਨ ਦਾ ਸੱਦਾ ਦਿੱਤਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network