Trending:
ਹਨੀ ਸਿੰਘ ਐਮੀ ਵਿਰਕ, ਮਨਿੰਦਰ ਬੁੱਟਰ ਸਣੇ ਕਈ ਪੰਜਾਬੀ ਕਲਾਕਾਰਾਂ ਨਾਲ ਇਸ ਤਰ੍ਹਾਂ ਕਰ ਰਹੇ ਮਸਤੀ, ਵੀਡੀਓ ਕੀਤਾ ਸਾਂਝਾ
ਹਨੀ ਸਿੰਘ ਏਨੀਂ ਦਿਨੀਂ ਪੰਜਾਬ ‘ਚ ਆਪਣਾ ਸਮਾਂ ਬਿਤਾ ਰਹੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ।ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਉਹ ਐਮੀ ਵਿਰਕ, ਜਗਦੀਪ ਸਿੱਧੂ, ਮਨਿੰਦਰ ਬੁੱਟਰ, ਹੈਪੀ ਰਾਏਕੋਟੀ ਸਣੇ ਕਈ ਕਲਾਕਾਰਾਂ ਦੇ ਨਾਲ ਨਜ਼ਰ ਆ ਰਹੇ ਨੇ ।ਰੈਪ ਸਟਾਰ ਯੋ-ਯੋ ਹਨੀ ਸਿੰਘ ਇਨ੍ਹੀਂ ਦਿਨੀਂ ਚੰਡੀਗੜ੍ਹ 'ਚ ਸਮਾਂ ਬਿਤਾ ਰਹੇ ਹਨ।
ammy
ਅਖੀਰ ਕਈ ਸਾਲਾਂ ਬਾਅਦ ਹਨੀ ਸਿੰਘ ਉਸ ਸ਼ਹਿਰ ਆਏ ਜਿੱਥੋਂ ਉਨ੍ਹਾਂ ਦੇ ਕਰੀਅਰ ਨੂੰ ਉਡਾਣ ਮਿਲੀ ਸੀ। ਹਨੀ ਸਿੰਘ ਦਾ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਕਾਫ਼ੀ ਨਾਮ ਹੈ। ਹਰ ਕੋਈ ਉਨ੍ਹਾਂ ਨਾਲ ਕੰਮ ਕਰਨਾ ਚਾਹੁੰਦਾ ਹੈ। ਇਸ ਕਾਰਨ ਯੋ-ਯੋ ਦੇ ਚੰਡੀਗੜ੍ਹ ਆਉਣ 'ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਉਨ੍ਹਾਂ ਨੂੰ ਮਿਲਣ ਲਈ ਪਹੁੰਚੇ।
ਹੋਰ ਪੜ੍ਹੋ : ਰੈਪਰ ਹਨੀ ਸਿੰਘ ਦੇ ਔਖੇ ਸਮੇਂ ’ਚ ਬਾਲੀਵੁੱਡ ਦੇ ਇਹਨਾਂ ਕਲਾਕਾਰਾਂ ਨੇ ਦਿੱਤਾ ਸਾਥ, ਕੀਤੇ ਵੱਡੇ ਖੁਲਾਸੇ
maninder buttar
ਆਪਣੇ ਚੰਡੀਗੜ੍ਹ ਆਉਣ ਦੀ ਖੁਸ਼ੀ 'ਚ ਹਨੀ ਸਿੰਘ ਸੋਸ਼ਲ ਮੀਡੀਆ 'ਤੇ ਲਾਈਵ ਹੋਏ। ਇਸ ਵੀਡੀਓ 'ਚ ਐਮੀ ਵਿਰਕ, ਹੈਪੀ ਰਾਏਕੋਟੀ, ਮਨਿੰਦਰ ਬੁੱਟਰ, ਜਗਦੀਪ ਸਿੱਧੂ ਤੇ ਅਲਫਾਜ਼ ਵਰਗੇ ਪੰਜਾਬੀ ਕਲਾਕਾਰ ਨਜ਼ਰ ਆਏ। ਵੀਡੀਓ 'ਚ ਹਨੀ ਸਿੰਘ ਨੇ ਪੰਜਾਬੀ ਇੰਡਸਟਰੀ ਤੋਂ ਬਾਲੀਵੁੱਡ 'ਚ ਨਾਮ ਬਣਾਉਣ ਵਾਲੇ ਐਮੀ ਵਿਰਕ ਦੀ ਖੂਬ ਤਾਰੀਫ਼ ਕੀਤੀ ਹੈ।
honey singh
ਹਨੀ ਸਿੰਘ ਇਹ ਜਾਣਦੇ ਹਨ ਕਿ ਸਫਲਤਾ ਕਿੰਨੀ ਮੁਸ਼ਕਲ ਨਾਲ ਮਿਲਦੀ ਹੈ ਤੇ ਐਮੀ ਵਿਰਕ ਦੀ ਅੱਜ ਜਿੰਨੀ ਪ੍ਰਸਿੱਧੀ ਹੈ, ਉਸ ਦੇ ਲਈ ਉਨ੍ਹਾਂ ਦੀ ਤਾਰੀਫ਼ ਤਾਂ ਬਣਦੀ ਹੀ ਹੈ। ਦੂਜੇ ਪਾਸੇ ਹਨੀ ਸਿੰਘ ਦਾ ਚੰਡੀਗੜ੍ਹ ਆਉਣਾ ਇਸ ਗੱਲ ਦਾ ਹਿੰਟ ਦਿੰਦਾ ਹੈ ਕਿ ਉਹ ਜਲਦ ਹੀ ਕੁਝ ਨਵਾਂ ਆਪਣੇ ਫੈਨਜ਼ ਲਈ ਪੇਸ਼ ਕਰ ਸਕਦੇ ਹਨ।