ਗੋਲਡਨ ਸਟਾਰ ਮਲਕੀਤ ਸਿੰਘ ਤੇ ਹਨੀ ਸਿੰਘ ਦੇ ਗੀਤ ਨੇ ਸ਼ੋਸ਼ਲ ਮੀਡੀਆ 'ਤੇ ਲਿਆਂਦੀ ਹਨੇਰੀ

Written by  Aaseen Khan   |  July 24th 2019 05:16 PM  |  Updated: July 24th 2019 05:16 PM

ਗੋਲਡਨ ਸਟਾਰ ਮਲਕੀਤ ਸਿੰਘ ਤੇ ਹਨੀ ਸਿੰਘ ਦੇ ਗੀਤ ਨੇ ਸ਼ੋਸ਼ਲ ਮੀਡੀਆ 'ਤੇ ਲਿਆਂਦੀ ਹਨੇਰੀ

ਹਨੀ ਸਿੰਘ ਜਿੰਨ੍ਹਾਂ ਨੇ ਪੰਜਾਬੀ ਮਿਊਜ਼ਿਕ ਤੋਂ ਸ਼ੁਰੂਆਤ ਕਰਕੇ ਬਾਲੀਵੁੱਡ 'ਚ ਵੱਡਾ ਰੁਤਬਾ ਹਾਸਿਲ ਕੀਤਾ ਹੈ। ਪਿਛਲੇ ਕੁਝ ਸਾਲਾਂ ਤੋਂ ਮਿਊਜ਼ਿਕ ਤੋਂ ਦੂਰ ਰਹਿਣ ਤੋਂ ਬਾਅਦ ਹਨੀ ਸਿੰਘ ਨੇ ਮੱਖਣਾ ਗੀਤ ਨਾਲ ਵਾਪਸੀ ਕੀਤੀ ਤੇ ਖੂਬ ਚਰਚਾ ਖੱਟੀ। ਹੁਣ ਇੱਕ ਵਾਰ ਫ਼ਿਰ ਹਨੀ ਸਿੰਘ ਨਵੇਂ ਨਹੀਂ ਸਗੋਂ ਪੁਰਾਣੇ ਗੀਤ ਗੁੜ ਨਾਲੋਂ ਇਸ਼ਕ ਮਿੱਠਾ ਨੂੰ ਨਵੇਂ ਰੰਗ ਰੂਪ 'ਚ ਲੈ ਕੇ ਆ ਚੁੱਕੇ ਹਨ ਉਹ ਵੀ ਗੋਲਡਨ ਸਟਾਰ ਮਲਕੀਤ ਸਿੰਘ ਦੇ ਨਾਲ।

ਗੀਤ ਦਾ ਰੁਤਬਾ ਹਨੀ ਸਿੰਘ ਨੇ ਕਾਇਮ ਰੱਖਿਆ ਅਤੇ ਇਸ 'ਚ ਆਪਣੇ ਸਟਾਈਲ ਅਤੇ ਰੈਪ ਦਾ ਤੜਕਾ ਲਗਾ ਕੇ ਗੀਤ ਨੂੰ ਸ਼ਾਨਦਾਰ ਤਰੀਕੇ ਨਾਲ ਰਿਲੀਜ਼ ਕੀਤਾ ਹੈ। ਦੱਸ ਦਈਏ ਯੂ ਟਿਊਬ 'ਤੇ ਗੀਤ ਤਹਿਲਕਾ ਮਚਾ ਦਿੱਤਾ ਹੈ। ਕੁਝ ਹੀ ਘੰਟਿਆਂ 'ਚ 'ਗੁੜ ਨਾਲੋਂ ਇਸ਼ਕ ਮਿੱਠਾ' ਗੀਤ 17 ਲੱਖ ਦੇ ਕਰੀਬ ਵਿਊਜ਼ ਮਿਲ ਚੁੱਕੇ ਹਨ।

ਹੋਰ ਵੇਖੋ :ਵੱਡੇ ਜਿਗਰਿਆਂ ਨਾਲ ਕਿੰਝ ਜਿੱਤਾਂ ਹਾਸਿਲ ਕੀਤੀਆਂ ਜਾਂਦੀਆਂ ਨੇ ਦੱਸਦਾ ਹੈ ਅਰਦਾਸ ਕਰਾਂ ਦਾ ਗੀਤ 'ਬੰਬ ਜਿਗਰੇ'

ਗੀਤ ਦਾ ਮਿਊਜ਼ਿਕ ਹਨੀ ਸਿੰਘ ਨੇ ਤਿਆਰ ਕੀਤਾ ਜਦੋਂ ਕਿ ਮਲਕੀਤ ਸਿੰਘ ਅਤੇ ਹਨੀ ਸਿੰਘ ਨੇ ਅਵਾਜ਼ ਦਿੱਤੀ ਹੈ। ਗੀਤ ਦੇ ਵੀਡੀਓ 'ਚ ਕਈ ਸ਼ੋਸ਼ਲ ਮੀਡੀਆ ਸਟਾਰਜ਼ ਨੇ ਵੀ ਭਾਗ ਲਿਆ ਹੈ ਜਿੰਨ੍ਹਾਂ 'ਚ ਰਾਜਨ ਔਜਲਾ, ਨਵਪ੍ਰੀਤ ਬੰਗਾ, ਛਾਇਆ ਕੁਮਾਰ, ਸ਼ਿਵਾਨੀ ਭਗਵਾਨ ਵਰਗੇ ਨਾਮ ਸ਼ਾਮਿਲ ਹਨ। ਗੀਤ ਦੇ ਬੋਲ ਹਨੀ ਸਿੰਘ ਸਿੰਗਸਟਾ, ਅਤੇ ਹੋਮੀ ਦਿੱਲੀਵਾਲਾ ਨੇ ਲਿਖੇ ਹਨ। ਗੀਤ ਨੂੰ ਹਨੀ ਸਿੰਘ ਦੇ ਫੈਨਸ ਬਹੁਤ ਜ਼ਿਆਦਾ ਪਿਆਰ ਦੇ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network