ਹਨੀ ਸਿੰਘ ਲੈ ਕੇ ਆ ਰਹੇ ਹਨ ਨਵਾਂ ਗਾਣਾ ‘ਸਈਆਂ ਜੀ’, ਇਸ ਦਿਨ ਹੋਵੇਗਾ ਰਿਲੀਜ਼

written by Rupinder Kaler | January 21, 2021

ਯੋ ਯੋ ਹਨੀ ਸਿੰਘ ਛੇਤੀ ਹੀ ਨਵਾਂ ਗਾਣਾ ਰਿਲੀਜ਼ ਕਰਨ ਜਾ ਰਹੇ ਹਨ । ਉਹਨਾਂ ਨੇ ਆਪਣੇ ਨਵੇਂ ਗਾਣੇ ' ਸਈਆਂ ਜੀ' ਦਾ ਪੋਸਟਰ ਸਾਂਝਾ ਕੀਤਾ ਹੈ ।ਇਸ ਗਾਣੇ ਵਿੱਚ ਹਨੀ ਸਿੰਘ ਦੇ ਨਾਲ ਨੁਸਰਤ ਭਰੂਚਾ ਨਜ਼ਰ ਆ ਰਹੀ ਹੈ। ਇਹ ਗਾਣਾ 27 ਜਨਵਰੀ ਨੂੰ ਰਿਲੀਜ਼ ਹੋਵੇਗਾ। ਆਪਣੇ ਇੰਸਟਾਗ੍ਰਾਮ ਤੇ ਗਾਣੇ ਦਾ ਪੋਸਟਰ ਜਾਰੀ ਕਰਦੇ ਹੋਏ ਹਨੀ ਸਿੰਘ ਨੇ ਕੈਪਸ਼ਨ ਵਿੱਚ ਲਿਖਿਆ- "ਹੁਣ ਸਮਾਂ ਆ ਗਿਆ ਹੈ ਇਸ ਨੂੰ ਰੀਵੀਲ ਕਰਨ ਦਾ। ਹੋਰ ਪੜ੍ਹੋ : ਹਾਰਡੀ ਸੰਧੂ ਨੇ ਆਪਣੀ ਮਾਂ ਦੇ ਨਾਲ ਤਸਵੀਰ ਕੀਤੀ ਸਾਂਝੀ ਇਸ ਤਸਵੀਰ ‘ਚ ਛਿਪਿਆ ਹੈ ਪੰਜਾਬੀ ਇੰਡਸਟਰੀ ਦਾ ਪ੍ਰਸਿੱਧ ਸਿਤਾਰਾ, ਕੀ ਤੁਸੀਂ ਪਛਾਣਿਆ ਕੌਣ ਹਨ ਇਹ ! ਸਈਂਆ ਜੀ ਜਲਦੀ ਆ ਰਹੇ ਹਨ ਤੁਹਾਨੂੰ ਨੱਚਣ ਲਈ ਮਜਬੂਰ ਕਰਨ ਲਈ। ਇਹ 27 ਜਨਵਰੀ ਨੂੰ ਰਿਲੀਜ਼ ਹੋਵੇਗਾ।" ਤੁਹਾਨੂੰ ਦੱਸ ਦਿੰਦੇ ਹਾਂ ਕਿ ਹਨੀ ਸਿੰਘ ਇਸ ਗੀਤ ਨੂੰ ਦਸੰਬਰ ਰਿਲੀਜ਼ ਕਰਨ ਵਾਲੇ ਸਨ ਪਰ ਕਿਸਾਨ ਅੰਦੋਲਨ ਕਰਕੇ ਇਸ ਨੂੰ ਟਾਲ ਦਿੱਤਾ ਗਿਆ ਸੀ । ਹਨੀਂ ਸਿੰਘ ਨੇ ਕਿਹਾ ਸੀ ' ਅਸੀਂ ਕਿਸਾਨ ਅੰਦੋਲਨ ਕਾਰਨ ਦਸੰਬਰ 'ਚ 'ਸਈਂਆ ਜੀ' ਗਾਣਾ ਰਿਲੀਜ਼ ਨਹੀਂ ਕਰ ਰਹੇ ਪਰ ਇਹ ਜਲਦ ਆਉਣ ਵਾਲਾ ਹੈ। ' ਨੇਹਾ ਕੱਕੜ ਨੇ ਵੀ ਇਸ ਵੀਡੀਓ ਵਿਚ ਆਪਣੀ ਆਵਾਜ਼ ਦਿੱਤੀ ਹੈ। ਹਾਲਾਂਕਿ, ਉਹ ਇਸ ਗਾਣੇ ਵਿਚ ਨਜ਼ਰ ਨਹੀਂ ਆਵੇਗੀ ਕਿਉਂਕਿ ਜਦੋਂ ਗੀਤ ਦੀ ਸ਼ੂਟਿੰਗ ਕੀਤੀ ਜਾ ਰਹੀ ਸੀ ਤਾਂ ਉਹ ਆਪਣੇ ਵਿਆਹ ਵਿਚ ਰੁੱਝੀ ਹੋਈ ਸੀ। ਦੱਸ ਦਈਏ ਕਿ 'ਸਈਂਆ ਜੀ' ਗਾਣੇ ਦੀ ਸ਼ੂਟਿੰਗ ਰਾਜਸਥਾਨ 'ਚ ਕੀਤੀ ਗਈ ਹੈ।

0 Comments
0

You may also like