ਯੋ ਯੋ ਹਨੀ ਸਿੰਘ ਨੇ ਆਪਣੀ ਮਾਂ ਤੇ ਸੱਸ ਨੂੰ ਕੁਝ ਇਸ ਤਰ੍ਹਾਂ ਕੀਤਾ ਖੁਸ਼ 

Written by  Rupinder Kaler   |  February 22nd 2019 10:42 AM  |  Updated: February 22nd 2019 10:42 AM

ਯੋ ਯੋ ਹਨੀ ਸਿੰਘ ਨੇ ਆਪਣੀ ਮਾਂ ਤੇ ਸੱਸ ਨੂੰ ਕੁਝ ਇਸ ਤਰ੍ਹਾਂ ਕੀਤਾ ਖੁਸ਼ 

ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਯੋ ਯੋ ਹਨੀ ਸਿੰਘ ਨੇ ਜ਼ਬਰਦਸਤ ਵਾਪਸੀ ਕੀਤੀ ਹੈ । ਮੁੰਬਈ ਵਿੱਚ ਹਾਲ ਹੀ ਵਿੱਚ ਹੋਏ ਇੱਕ ਮਿਊਜ਼ਿਕ ਅਵਾਰਡ ਸਮਰੋਹ ਵਿੱਚ ਹਨੀ ਸਿੰਘ ਨੂੰ ਚਾਰਟਬਾਸਟਰ ਗੀਤ ਦੀ ਕੈਟਾਗਿਰੀ ਵਿੱਚ ਸੌਂਗ ਆਫ ਦੀ ਈਅਰ ਅਵਾਰਡ ਮਿਲਿਆ ਹੈ ।  ਇਹ ਅਵਾਰਡ ਉਹਨਾਂ ਨੂੰ ਉਹਨਾਂ ਦੇ ਗੀਤ "ਦਿਲ ਚੋਰੀ" ਲਈ ਮਿਲਿਆ ਹੈ ।

https://www.youtube.com/watch?v=xWi8nDUjHGA

ਦਿਲ ਚੋਰੀ ਦੇ ਨਾਲ 2018 ਵਿੱਚ ਸ਼ਾਨਦਾਰ ਵਾਪਸੀ ਕਰਨ ਵਾਲੇ ਹਨੀ ਸਿੰਘ ਛੋਟੇ ਛੋਟੇ ਪੈਗ, ਦਿਲ ਚੋਰੀ, ਉਰਵਸ਼ੀ ਵਰਗੇ ਹਿੱਟ ਗਾਣਿਆਂ ਨਾਲ ਲੋਕਾਂ ਦਾ ਮਨੋਰੰਜਨ ਕਰ ਚੁੱਕੇ ਹਨ । ਹਨੀ ਸਿੰਘ ਦੇ ਗਾਣੇ ਮੱਖਣਾ ਨੂੰ ਯੀਟਿਊਬ ਤੇ 100 ਮਿਲੀਅਨ ਤੋਂ ਵੀ ਜ਼ਿਆਦਾ ਵਾਰ ਵੇਖਿਆ ਜਾ ਚੁੱਕਿਆ ਹੈ । ਇਸ ਅਵਾਰਡ ਨੂੰ ਲੈ ਕੇ ਹਨੀ ਸਿੰਘ ਨੇ ਦਿਲ ਨੂੰ ਛੂਹ ਲੈਣ ਵਾਲੀ ਇੱਕ ਵੀਡਿਓ ਸ਼ੇਅਰ ਕੀਤੀ ਹੈ । ਇਸ ਤਸਵੀਰ ਵਿੱਚ ਹਨੀ ਸਿੰਘ ਦੀ ਮਾਂ ਤੇ ਸੱਸ ਹਨੀ ਸਿੰਘ ਨੂੰ ਮਿਲਿਆ ਅਵਾਰਡ ਹੱਥ ਵਿੱਚ ਫੜ ਕੇ ਦਿਖਾ ਰਹੀਆਂ ਹਨ ।

https://www.instagram.com/p/BuEmnxmhubn/?utm_source=ig_embed

ਇਸ ਤਸਵੀਰ ਨੂੰ ਹਨੀ ਸਿੰਘ ਨੇ ਇੱਕ ਕੈਪਸ਼ਨ ਵੀ ਦਿੱਤੀ ਹੈ ਉਸ ਨੇ ਲਿਖਿਆ ਹੈ "Dil Chori got Song of The Year Award my mom n mom in law so happy!! #yoyohoneysinghfans #mirchimusicawards2018 #yoyohoneysingh".


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network