ਹਨੀ ਸਿੰਘ ਦੀ ਇਸ ਘੜੀ ਦੀ ਕੀਮਤ ਹੈ ਲੱਖਾਂ ਰੁਪਏ, ਜਾਣ ਕੇ ਹੋ ਜਾਓਗੇ ਹੈਰਾਨ !

written by Rupinder Kaler | February 25, 2021

ਹਨੀ ਸਿੰਘ ਨੇ ਲੰਮੇ ਸਮੇਂ ਤੋਂ ਬਾਅਦ ਮਿਊਜ਼ਿਕ ਦੀ ਦੁਨੀਆ ਵਿੱਚ ਕਦਮ ਰੱਖਿਆ ਹੈ । ਉਹ ਹੁਣ ਲਗਾਤਾਰ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦੇ ਰਹੇ ਹਨ । ਪਰ ਇਸ ਆਰਟੀਕਲ ਵਿੱਚ ਅਸੀਂ ਹਨੀ ਸਿੰਘ ਦੇ ਗਾਣਿਆਂ ਦੀ ਗੱਲ ਨਹੀਂ ਕਰਾਂਗੇ ਬਲਕਿ ਉਹਨਾਂ ਦੀ ਮਹਿੰਗੀ ਘੜੀ ਦੀ ਗੱਲ ਕਰਨ ਜਾ ਰਹੇ ਹਾਂ, ਜਿਹੜੀ ਕਿ ਦੁਨੀਆ ਦੇ ਕੁਝ ਕੁ ਅਮੀਰ ਲੋਕਾਂ ਕੋਲ ਹੀ ਹੈ ।

Image from honey singh 's instagram

ਹੋਰ ਪੜ੍ਹੋ :

ਸਰਦੂਲ ਸਿਕੰਦਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਖੇੜੀ ਨੌਧ ਸਿੰਘ ਵਿੱਚ ਕੀਤਾ ਜਾ ਰਿਹਾ ਹੈ ਸਪੁਰਦ-ਏ-ਖਾਕ 

Image from honey singh 's instagram

ਹਨੀ ਸਿੰਘ ਜਦੋਂ ਆਪਣੇ ਗਾਣੇ ਦੀ ਪਰਮੋਸ਼ਨ ਕਰਨ ਲਈ ਪਹੁੰਚੇ ਹੋਏ ਸਨ ਉਦੋਂ ਉਹਨਾਂ ਨੇ ਇਹ ਘੜੀ ਪਹਿਨੀ ਹੋਈ ਸੀ । ਇਸ ਘੜੀ ਨੂੰ ਖਰੀਦਣਾ ਆਮ ਲੋਕਾਂ ਦੇ ਵੱਸ ਦੀ ਗੱਲ ਨਹੀਂ । ਹਨੀ ਸਿੰਘ ਨੇ ਜਿਹੜੀ ਘੜੀ ਪਹਿਨੀ ਹੋਈ ਸੀ ਉਹ Patek Philippe Nautilus ਲੇਬਲ ਦੀ ਸੀ । ਹੁਣ ਗੱਲ ਕਰਦੇ ਹਾਂ ਇਸ ਦੀ ਕੀਮਤ ਦੀ ।

Image from honey singh 's instagram

ਇੰਟਰਨੈੱਟ ਤੇ ਮੌਜੂਦ ਜਾਣਕਾਰੀ ਮੁਤਾਬਿਕ ਇਸ ਘੜੀ ਦੀ ਕੀਮਤ 120820 ਤੋਂ ਲੈ ਕੇ 158778 ਡਾਲਰ ਤੱਕ ਮੈਂਸ਼ਨ ਹੈ । ਭਾਰਤੀ ਰਾਸ਼ੀ ਵਿੱਚ ਇਸ ਘੜੀ ਦੀ ਕੀਮਤ 88,10,182 ਅਤੇ 1,15,77,917 ਰੁਪਏ ਹੈ ।

0 Comments
0

You may also like