
ਸਲਮਾਨ ਖ਼ਾਨ (Salman Khan) ਅੱਜ ਆਪਣਾ ਜਨਮ ਦਿਨ ਮਨਾ ਰਹੇ ਹਨ । ਇਸ ਮੌਕੇ ‘ਤੇ ਉਨ੍ਹਾਂ ਦੇ ਜੀਜਾ ਅਤੇ ਭੈਣ ਅਰਪਿਤਾ ਖ਼ਾਨ ਵੀ ਸ਼ਾਮਿਲ ਹੋਏ । ਪਰ ਹੁਣ ਸਲਮਾਨ ਖ਼ਾਨ ਦੇ ਜੀਜੇ ਆਯੁਸ਼ ਸ਼ਰਮਾ (Aayush Sharma) ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ।

ਹੋਰ ਪੜ੍ਹੋ : ਸਲਮਾਨ ਖ਼ਾਨ ਦੇ ਜਨਮਦਿਨ ‘ਤੇ ਸੋਨਾਕਸ਼ੀ ਸਿਨ੍ਹਾ, ਸਾਬਕਾ ਗਰਲ ਫ੍ਰੈਂਡ ਸੰਗੀਤਾ ਬਿਜਲਾਨੀ ਵੀ ਪਹੁੰਚੀ
ਇਸ ਵੀਡੀਓ ‘ਚ ਅਦਾਕਾਰ ਆਪਣੀ ਗੱਡੀ ‘ਚ ਆਪਣੇ ਛੋਟੇ ਜਿਹੇ ਪੁੱਤਰ ਦੇ ਨਾਲ ਨਜ਼ਰ ਆ ਰਿਹਾ ਹੈ ਅਤੇ ਉਸ ਨੂੰ ਭੀੜ ਨੇ ਘੇਰਿਆ ਹੋਇਆ ਹੈ । ਆਯੁਸ਼ ਆਪਣੀ ਕਾਰ ਨੂੰ ਭੀੜ ਚੋਂ ਕਿਸੇ ਤਰੀਕੇ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਭੀੜ ਨੇ ਉਨ੍ਹਾਂ ਨੂੰ ਚਾਰਾਂ ਪਾਸਿਆਂ ਤੋਂ ਘੇਰਿਆ ਹੋਇਆ ਹੈ ।
ਹੋਰ ਪੜ੍ਹੋ : ਜਦੋਂ ਏਅਰਪੋਰਟ ‘ਤੇ ਬਿਨ੍ਹਾਂ ਚੈਕਿੰਗ ਦੇ ਜਾਣ ਲੱਗੀ ਕੈਟਰੀਨਾ ਨੂੰ ਸੀਆਰਪੀਐੱਫ ਜਵਾਨ ਨੇ ਟੋਕਿਆ, ਵੀਡੀਓ ਹੋ ਰਿਹਾ ਵਾਇਰਲ
ਆਯੁਸ਼ ਸ਼ਰਮਾ ਤਕਰੀਬਨ ੪੫ ਮਿੰਟਾਂ ਤੱਕ ਭੀੜ ‘ਚ ਫਸੇ ਰਹੇ । ਭੀੜ ਨੂੰ ਵੇਖ ਕੇ ਆਯੁਸ਼ ਵੀ ਪ੍ਰੇਸ਼ਾਨ ਨਜ਼ਰ ਆਏ । ਦੱਸ ਦਈਏ ਕਿ ਆਯੁਸ਼ ਸ਼ਰਮਾ ਸਲਮਾਨ ਖ਼ਾਨ ਦੇ ਨਾਲ ਫ਼ਿਲਮ ਅੰਤਿਮ-ਦਾ ਫਾਈਨਲ ਟਰੂਥ ‘ਚ ਨਜ਼ਰ ਆਏ ਸਨ । ਇਸ ਫ਼ਿਲਮ ‘ਚ ਉਨ੍ਹਾਂ ਨੇ ਆਪਣੇ ਐਕਸ਼ਨ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਸੀ ।

ਸਲਮਾਨ ਖ਼ਾਨ ਫ਼ਿਲਮ ‘ਚ ਇੱਕ ਸਰਦਾਰ ਦੀ ਭੂਮਿਕਾ ‘ਚ ਦਿਖਾਈ ਦਿੱਤੇ ਸਨ । ਇਸ ਤੋਂ ਇਲਾਵਾ ਹੋਰ ਵੀ ਕਈ ਫ਼ਿਲਮਾਂ ‘ਚ ਆਯੁਸ਼ ਸ਼ਰਮਾ ਅਦਾਕਾਰੀ ਕਰ ਚੁੱਕੇ ਹਨ ।ਆਯੁਸ਼ ਸ਼ਰਮਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਵਿਆਹ ਅਰਪਿਤਾ ਖ਼ਾਨ ਦੇ ਨਾਲ ਹੋਇਆ ਹੈ ਅਤੇ ਦੋਵਾਂ ਦੇ ਦੋ ਬੱਚੇ ਹਨ ।
View this post on Instagram