ਨੌ ਸਾਲ ਦੀ ਉਮਰ ਵਿੱਚ ਖੁਦਕੁਸ਼ੀ ਕਰਨਾ ਚਾਹੁੰਦਾ ਹੈ ਇਹ ਬੱਚਾ, ਮਦਦ ਲਈ ਅੱਗੇ ਆਏ ਕਈ ਫ਼ਿਲਮੀ ਸਿਤਾਰੇ

written by Rupinder Kaler | February 25, 2020 03:46pm

ਸੋਸ਼ਲ ਮੀਡੀਆ ’ਤੇ ਏਨੀਂ ਦਿਨੀਂ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ । ਇਹ ਵੀਡੀਓ ਏਨਾਂ ਭਾਵੁਕ ਹੈ ਕਿ ਹਰ ਕੋਈ ਇਸ ਵੀਡੀਓ ਨੂੰ ਦੇਖ ਕੇ ਬੱਚੇ ਦੇ ਹੱਕ ਵਿੱਚ ਖੜ੍ਹ ਗਿਆ ਹੈ । ਦਰਅਸਲ ਨੌ ਸਾਲ ਦਾ ਇਹ ਬੱਚਾ ਇਸ ਲਈ ਖੁਦਕੁਸ਼ੀ ਕਰਨਾ ਚਾਹੁੰਦਾ ਹੈ ਕਿਉਂਕਿ ਹੋਰ ਬੱਚੇ ਉਸ ਦੇ ਬੌਣੇ ਹੋਣ ਦਾ ਮਜ਼ਾਕ ਉਡਾਉਂਦੇ ਹਨ । ਹੁਣ ਇਸ ਬੱਚੇ ਦੇ ਹੱਕ ਵਿੱਚ ਬਹੁਤ ਸਾਰੇ ਲੋਕ ਆ ਗਏ ਹਨ, ਜਿਨ੍ਹਾਂ ਵਿੱਚ ਜ਼ਿਆਦਾ ਫ਼ਿਲਮੀ ਸਿਤਾਰੇ ਸ਼ਾਮਿਲ ਹਨ ।

https://twitter.com/S11E11B11A/status/1230428038304849920

ਹਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਦੇ ਸਿਤਾਰੇ ਇਸ ਬੱਚੇ ਦੀ ਵੀਡੀਓ ਸ਼ੇਅਰ ਕਰ ਰਹੇ ਹਨ । ਹਾਲੀਵੁੱਡ ਦੇ ਕਈ ਅਦਾਕਾਰਾਂ ਨੇ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਹੈ ‘ਉਹ ਬੱਚੇ ਦੇ ਦੋਸਤ ਹਨ । ਜੈਕਮੈਨ ਨੇ ਕਿਹਾ ਹੈ, ਬੱਚੇ ਤੂੰ ਬਹੁਤ ਜ਼ਿਆਦਾ ਮਜ਼ਬੂਤ ਹੈ, ਓਨਾਂ ਹੀ ਮਜ਼ਬੂਤ ਜਿਨ੍ਹਾਂ ਤੂੰ ਖੁਦ ਨੂੰ ਜਾਣਦਾ ਹੈ । ਭਾਵੇਂ ਕੁਝ ਵੀ ਹੋਵੇ ਤੈਨੂੰ ਮੇਰੇ ਰੂਪ ਵਿੱਚ ਇੱਕ ਦੋਸਤ ਮਿਲਿਆ ਹੈ । ਸਾਰੇ ਲੋਕ ਇੱਕ ਦੂਜੇ ਦਾ ਸਨਮਾਨ ਕਰਨ ’ ।

https://twitter.com/RealHughJackman/status/1230550736360083456

ਇਸੇ ਤਰ੍ਹਾਂ ਜੈਫਰੀ ਡੀਨ ਮਾਗਰਨ ਨੇ ਵੀ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਹੈ, ‘ਮੈਂ ਚਾਹੁੰਦਾ ਹਾਂ ਕਿ ਤੂੰ ਇਹ ਜਾਣ ਲਾ ਕਿ ਮੈਂ ਤੇਰਾ ਤੋਸਤ ਹਾਂ । ਹਾਲਾ ਕਿ ਆਪਾ ਮਿਲੇ ਨਹੀਂ ਪਰ ਆਪਾ ਦੋਸਤ ਬਣ ਸਕਦੇ ਹਾਂ । ਸ਼ਾਇਦ ਤੇਰੀ ਮਾਂ ਮੈਨੂੰ ਮੈਸੇਜ ਕਰ ਸਕਦੀ ਹੈ । ਪੂਰੀ ਦੁਨੀਆ ਵਿੱਚ ਤੇਰੇ ਬਹੁਤ ਸਾਰੇ ਦੋਸਤ ਹਨ ਭਾਵੇਂ ਤੂੰ ਇਹਨਾਂ ਨੂੰ ਨਹੀਂ ਮਿਲਿਆ । ਅਸੀਂ ਸਾਰੇ ਤੇਰੇ ਨਾਲ ਹਾਂ’ ।

https://twitter.com/JDMorgan/status/1230573339795693571

You may also like