ਹੁਮਾ ਕੁਰੈਸ਼ੀ ਨੇ ਗੰਗੂਬਾਈ ਕਾਠੀਆਵਾੜੀ ਵਿੱਚ ਆਪਣੇ ਗੀਤ ਨਾਲ ਦਰਸ਼ਕਾਂ ਨੂੰ ਕੀਤਾ ਹੈਰਾਨ, ਦਰਸ਼ਕਾਂ ਨੂੰ ਪਸੰਦ ਆ ਰਿਹਾ ਗੀਤ
ਬਾਲੀਵੁੱਡ ਅਦਾਕਾਰਾ ਆਲਿਆ ਭੱਟ ਦੀ ਫ਼ਿਲਮ ਗੰਗੂਬਾਈ ਕਾਠੀਆਵਾੜੀ ਰਿਲੀਜ਼ ਹੋਣ ਦੇ ਇੱਕ ਹਫ਼ਤਾ ਪੂਰਾ ਹੋਣ ਦੇ ਬਾਵਜੂਦ ਸੁਪਰਹਿੱਟ ਹੋ ਰਹੀ ਹੈ। ਇਸ ਫ਼ਿਲਮ ਵਿੱਚ ਆਲਿਆ ਭੱਟ ਦੀ ਆਦਾਕਾਰੀ ਨੂੰ ਦਰਸ਼ਕ ਬਹੁਤ ਪਸੰਦ ਕਰ ਰਹੇ ਹਨ। ਜਿਥੇ ਹਰ ਪਾਸੇ ਫ਼ਿਲਮ ਵਿੱਚ ਆਲਿਆ ਭੱਟ ਦੀ ਅਦਾਕਾਰੀ ਲਈ ਚਾਰੇ ਪਾਸੇ ਤਰੀਫਾਂ ਹੋ ਰਹੀਆਂ ਹਨ, ਉਥੇ ਹੀ ਦੂਜੇ ਪਾਸੇ ਇਸ ਫ਼ਿਲਮ ਦੇ ਗੀਤ ਸ਼ਿਕਾਇਤ ਲਈ ਹੁਮਾ ਕੁਰੈਸ਼ੀ ਦੀ ਵੀ ਸ਼ਲਾਘਾ ਕੀਤੀ ਜਾ ਰਹੀ ਹੈ।
ਫ਼ਿਲਮ ਗੁੰਗੂਬਾਈ ਦੇ ਨਿਰਮਾਤਾਵਾਂ ਨੇ ਬਹੁਤ ਪ੍ਰਤਿਭਾਸ਼ਾਲੀ ਹੁਮਾ ਕੁਰੈਸ਼ੀ ਦਾ ਇੱਕ ਖ਼ਾਸ ਗੀਤ ਰਿਲੀਜ਼ ਕੀਤਾ। ਸੰਜੇ ਲੀਲਾ ਭੰਸਾਲੀ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ ਵਿੱਚ ਹੁਮਾ ਨੇ ਇੱਕ ਵਿਸ਼ੇਸ਼ ਗੀਤ ਸ਼ਿਕਾਇਤ ਪੇਸ਼ ਕੀਤਾ ਹੈ।
ਜਿਨ੍ਹਾਂ ਲੋਕਾਂ ਨੇ ਇਸ ਫ਼ਿਲਮ ਨੂੰ ਵੱਡੇ ਪਰਦੇ 'ਤੇ ਦੇਖਿਆ, ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ 'ਤੇ ਹੁਮਾ ਕੁਰੈਸ਼ੀ ਦੇ ਸ਼ਾਨਦਾਰ ਕੰਮ ਦੀ ਸ਼ਲਾਘਾ ਕੀਤੀ ਹੈ। ਫੈਨਜ਼ ਨੇ ਇਸ ਗੀਤ ਨੂੰ ਫ਼ਿਲਮ ਮੇਕਰਸ ਵੱਲੋਂ ਦਰਸ਼ਕਾਂ ਲਈ 'ਸਰਪ੍ਰਾਈਜ਼ ਪੈਕੇਜ' ਕਿਹਾ।
'ਸ਼ਿਕਾਇਤ' ਸਿਰਲੇਖ ਵਾਲਾ ਇਹ ਸੁੰਦਰ ਗੀਤ ਇੱਕ ਕਵਾਲੀ ਗੀਤ ਹੈ। ਇਹ ਗੀਤ ਗੰਗੂਬਾਈ ਦੇ ਜੀਵਨ ਦੇ ਇੱਕ ਮਹੱਤਵਪੂਰਨ ਹਿੱਸੇ ਨੂੰ ਦਰਸਾਉਂਦਾ ਹੈ। ਇਸ ਤੋਂ ਪਹਿਲਾਂ ਪ੍ਰਿਅੰਕਾ ਚੋਪੜਾ ਵੀ ਸੰਜੇ ਲੀਲਾ ਭੰਸਾਲੀ ਦੀ ਰਾਮ ਲੀਲਾ ਵਿੱਚ ਇੱਕ ਵਿਸ਼ੇਸ਼ ਗੀਤ ਵਿੱਚ ਨਜ਼ਰ ਆ ਚੁੱਕੀ ਹੈ।
ਇਸ ਗੀਤ ਬਾਰੇ ਹੁਮਾ ਕੁਰੈਸ਼ੀ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਉਨ੍ਹਾਂ ਲਈ ਇਹ ਗੀਤ ਬਹੁਤ ਖ਼ਾਸ ਹੈ। ਉਸ ਨੇ ਪਹਿਲੀ ਵਾਰ ਅਜਿਹਾ ਕੋਈ ਕਵਾਲੀਨੁਮਾ ਗੀਤ ਕੀਤਾ ਹੈ। ਉਨ੍ਹਾਂ ਕਿਹਾ ਕਿ ਸੰਜੇ ਲੀਲਾ ਭੰਸਾਲੀ ਸਰ ਨਾਲ ਕੰਮ ਕਰਨਾ ਇੱਕ ਸੁਪਨੇ ਵਰਗਾ ਹੈ।
ਹੋਰ ਪੜ੍ਹੋ : ਗੁਰੂ ਰੰਧਾਵਾ ਤੇ ਨੀਰੂ ਬਾਜਵਾ ਦਾ ਗੀਤ 'ਪੰਜਾਬੀਆਂ ਦੀ ਧੀ' ਦਰਸ਼ਕਾਂ ਨੂੰ ਕਰ ਦਵੇਗਾ ਹੈਰਾਨ
ਇਸ ਗੀਤ ਦੇ ਬੋਲ ਏ.ਐਮ. ਤੁਰਾਜ਼ ਨੇ ਲਿਖੇ ਹਨ। ਇਸ ਗੀਤ ਨੂੰ ਗਾਇਕਾ ਅਰਚਨਾ ਗੋਰੇ ਨੇ ਗਾਇਆ ਹੈ ਤੇ ਸੰਗੀਤ ਸਾਹਿਲ ਨੇ ਦਿੱਤਾ ਹੈ। ਇਸ ਗੀਤ ਨੂੰ ਕੋਰੀਓਗ੍ਰਾਫ ਕਰੁਤੀ ਮਹੇਸ਼ ਨੇ ਕੀਤਾ ਹੈ। ਇਸ ਗੀਤ ਵਿੱਚ ਹੁਮਾ ਕੁਰੈਸ਼ੀ ਇੱਕ ਕਵਾਲੀ ਗਾਇਕਾ ਵਜੋਂ ਨਜ਼ਰ ਆ ਰਹੀ ਹੈ।
ਹੁਮਾ ਕੁਰੈਸ਼ੀ ਫ਼ਿਲਮ ਦੀ 'ਵਾਲੀਮਈ' ਵੀ ਬਾਕਸ ਆਫਿਸ 'ਤੇ ਚੰਗੀ ਚੱਲ ਰਹੀ ਹੈ। ਉਸ ਦੇ ਭਵਿੱਖ ਦੇ ਪ੍ਰੋਜੈਕਟਾਂ ਵਿੱਚ ਡਬਲ ਐਕਸਐਲ, ਮੋਨਿਕਾ ਓ ਮਾਈ ਡਾਰਲਿੰਗ ਅਤੇ ਮਹਾਰਾਣੀ 2 ਆਦਿ ਸ਼ਾਮਲ ਹਨ।