ਹਮਬਲ ਮਿਊਜ਼ਿਕ ਦੇ ਬੈੱਨਰ ਹੇਠ ਰਿਲੀਜ਼ ਹੋ ਰਿਹਾ ਹੈ ਇਕ ਹੋਰ ਗੀਤ

Written by  Gourav Kochhar   |  January 24th 2018 11:08 AM  |  Updated: January 24th 2018 11:08 AM

ਹਮਬਲ ਮਿਊਜ਼ਿਕ ਦੇ ਬੈੱਨਰ ਹੇਠ ਰਿਲੀਜ਼ ਹੋ ਰਿਹਾ ਹੈ ਇਕ ਹੋਰ ਗੀਤ

ਅੱਜ ਕਲ ਗਿੱਪੀ ਗਰੇਵਾਲ ਦੀ ਮਿਊਜ਼ਿਕ ਕੰਪਨੀ ਹਮਬਲ ਮਿਊਜ਼ਿਕ ਪੂਰੀ ਤਰਾਂ ਨਾਲ ਪੰਜਾਬੀ ਇੰਡਸਟਰੀ 'ਚ ਛਾਈ ਹੋਈ ਹੈ | ਇਕ ਤੋਂ ਬਾਅਦ ਇਕ ਓਹਦੇ ਵੱਲੋਂ ਹਿੱਟ ਗੀਤ ਆ ਰਹੇ ਨੇ |

ਹੁਣ ਹਰ ਇਕ ਕਲਾਕਾਰ ਹਮਬਲ ਮਿਊਜ਼ਿਕ Humble Music ਵੱਲੋਂ ਗਾਣਾ ਕੱਢਣਾ ਚਾਹੁੰਦਾ ਹੈ | ਬਹੁਤ ਘੱਟ ਸਮੇਂ ਵਿਚ ਸੱਭ ਤੋਂ ਵੱਧ ਚਰਚਾ 'ਚ ਆਉਣ ਵਾਲੀਆਂ ਮਿਊਜ਼ਿਕ ਕੰਪਨੀਆਂ 'ਚ ਇਸਦਾ ਨਾਮ ਆ ਗਿਆ ਹੈ | ਫਿਲਹਾਲ ਹੁਣ ਜਿਹੜੇ ਗਾਣੇ ਦੀ ਪੂਰੀ ਚਰਚਾ ਹੋ ਰਹੀ ਹੈ, ਉਹ ਹੈ ਜੀ ਖ਼ਤਰਾ | ਜਿਹੜਾ 1 ਫਰਵਰੀ ਨੂੰ ਰਿਲੀਜ਼ ਹੋਏਗਾ | ਇਸ ਗਾਣੇ ਨੂੰ ਗਿਆ ਹੈ ਗੀਤ ਬੈਂਸ ਨੇ | ਤੇ ਖਾਸ ਗੱਲ ਬੋਹਿਮੀਆ ਨੇ ਫ਼ੀਚਰ ਕਿੱਤਾ ਹੈ | ਮਿਊਜ਼ਿਕ ਪ੍ਰੇਮੀਆਂ ਵੱਲੋਂ ਬੜੀ ਬੇਸਬਰੀ ਨਾਲ ਇਸ ਗਾਣੇ ਦਾ ਇੰਤਜ਼ਾਰ ਕਿੱਤਾ ਜਾ ਰਿਹਾ ਹੈ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network