ਇਸ ਵਜ੍ਹਾ ਕਰਕੇ ਇਸ ਅੰਗੂਠੀ ਦਾ ਨਾਂਅ ਦਰਜ ਹੋਇਆ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ’ਚ

written by Rupinder Kaler | October 27, 2020 06:20pm

ਗਹਿਣੇ ਔਰਤਾਂ ਦੀ ਪਹਿਲੀ ਪਸੰਦ ਹੁੰਦੇ ਹਨ । ਹੈਦਰਾਬਾਦ ਦੇ ਇੱਕ ਜੌਹਰੀ ਨੇ ਅਜਿਹੀ ਅੰਗੂਠੀ ਬਣਾਈ ਹੈ ਜਿਸ ਦੇ ਹਰ ਪਾਸੇ ਚਰਚੇ ਹਨ । 7 ਹਜ਼ਾਰ ਤੋਂ ਜ਼ਿਆਦਾ ਹੀਰਿਆਂ ਨੂੰ ਜੜ ਕੇ ਬਣਾਈ ਗਈ ਇਸ ਅੰਗੂਠੀ ਨਾਲ ਉਸ ਨੇ ਇੱਕ ਮਿਸਾਲ ਵੀ ਕਾਇਮ ਕੀਤੀ ਹੈ। ਇਸ ਅੰਗੂਠੀ ਦਾ ਨਾਂ ਗਿੰਨੀਜ਼ ਬੁੱਕ ਵਿੱਚ ਦਰਜ ਕੀਤਾ ਗਿਆ ਹੈ। ਹੀਰਿਆਂ ਨਾਲ ਭਰੀ ਹਰ ਅੰਗੂਠੀ ਖਾਸ ਹੁੰਦੀ ਹੈ, ਪਰ ਇਸ ਅੰਗੂਠੀ ਦੀ ਖਾਸੀਅਤ ਕਈ ਹਜ਼ਾਰ ਹੀਰੇ ਹਨ।

ਹੋਰ ਪੜ੍ਹੋ :-

ਅਰਮਾਨ ਬੇਦਿਲ ਦੇ ਘਰ ਆਈ ਨੰਨ੍ਹੀ ਪਰੀ, ਮਾਮਾ ਬਣਨ ਦੀ ਖੁਸ਼ੀ ਸਭ ਨਾਲ ਕੀਤੀ ਸਾਂਝੀ, ਕਮੈਂਟ ਕਰਕੇ ਪ੍ਰਸ਼ੰਸਕ ਦੇ ਰਹੇ ਨੇ ਵਧਾਈਆਂ

ਅੱਜ ਹੈ ਬਾਲੀਵੁੱਡ ਅਦਾਕਾਰਾ ਪੂਜਾ ਬਤਰਾ ਦਾ ਜਨਮ ਦਿਨ, ਪ੍ਰਸ਼ੰਸਕ ਸੋਸ਼ਲ ਮੀਡੀਆ ’ਤੇ ਦੇ ਰਹੇ ਹਨ ਜਨਮ ਦਿਨ ਦੀ ਵਧਾਈ

ਕੁੱਲ 7,801 ਹੀਰੇ ਰਿੰਗ ਵਿੱਚ ਲਾਏ ਹਨ, ਜੋ ਵਿਸ਼ਵ ਰਿਕਾਰਡ ਹੈ। ਰਿੰਗ ਫੁੱਲ ਦੀ ਸ਼ਕਲ ਵਿੱਚ ਹੈ। ਇਸ ਦਾ ਨਾਂ 'ਦ ਡਿਵੀਇਨ-7801 ਬ੍ਰਹਮ ਵਜ੍ਰ ਕਮਲਮ' ਰੱਖਿਆ ਗਿਆ ਹੈ। ਹੈਦਰਾਬਾਦ ਸਥਿਤ ਹੀਰਾ ਵਪਾਰੀ ਕੋਟੀ ਸ੍ਰੀਕਾਂਤ ਨੇ ਇਸ ਨੂੰ ਬਣਾਇਆ ਹੈ।

ring

ਕੋਟੀ ਨੇ ਇਸ ਅੰਗੂਠੀ ਨੂੰ ਹਿਮਾਲਿਆ ਵਿੱਚ ਪਏ ਦੁਰਲੱਭ ਫੁੱਲ ਬ੍ਰਹਮਾਕਮਲ ਤੋਂ ਪ੍ਰੇਰਿਤ ਹੋ ਕੇ ਬਣਾਇਆ ਹੈ। ਇਸ ਅੰਗੂਠੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀਆਂ ਹਨ।

 

ਗਿੰਨੀਜ਼ ਬੁੱਕ ਨੇ ਇਸ ਦੀ ਮੇਕਿੰਗ ਦੀ ਵੀਡੀਓ ਵੀ ਆਪਣੇ ਫੇਸਬੁੱਕ 'ਤੇ ਸ਼ੇਅਰ ਕੀਤੀ ਹੈ। ਕੋਟੀ ਸ੍ਰੀਕਾਂਤ ਨੇ ਕਿਹਾ ਕਿ ਜਦੋਂ ਅਗਸਤ 2019 ਵਿੱਚ ਅੰਗੂਠੀ ਦਾ ਡਿਜ਼ਾਇਨ ਪੂਰਾ ਹੋਇਆ ਸੀ, ਤਾਂ ਉਸ ਨੇ ਇਸ ਨੂੰ ਗਿੰਨੀਜ਼ ਬੁੱਕ ਲਈ ਭੇਜਿਆ ਸੀ। ਹੁਣ ਜਦੋਂ ਅੰਗੂਠੀ ਦਾ ਨਾਂ ਕਿਤਾਬ ਵਿੱਚ ਦਰਜ ਕੀਤਾ ਗਿਆ ਹੈ, ਉਹ ਕਾਫ਼ੀ ਖੁਸ਼ ਹਨ।

You may also like