ਤੁਸੀਂ ਵੀ ਪਾਉਣਾ ਚਾਹੁੰਦੇ ਹੋ ਫਲੈਟ ਟਮੀ ਤਾਂ ਡਾਈਟ ‘ਚ ਸ਼ਾਮਿਲ ਕਰੋ ਇਹ ਚੀਜ਼ਾਂ

written by Shaminder | April 08, 2021 06:11pm

ਅੱਜ ਕੱਲ੍ਹ ਹਰ ਕੋਈ ਆਪਣੇ ਆਪ ਨੂੰ ਸੋਹਣਾ ਦਿਖਾਉਣ ਲਈ ਕਈ ਤਰ੍ਹਾਂ ਦੇ ਉਪਾਅ ਕਰਦਾ ਹੈ । ਪਰ ਕਈ ਵਾਰ ਮੋਟਾਪਾ ਸਾਡੀ ਖੂਬਸੂਰਤੀ ਲਈ ਬਦਨੁਮਾ ਦਾਗ ਭਣ ਬਣ ਜਾਂਦਾ ਹੈ। ਖਾਸ ਕਰਕੇ ਸਾਡੇ ਪੇਟ ਦੀ ਚਰਬੀ ਦਾ ਮੋਟਾਪਾ ਵੱਧਣ ਕਾਰਨ ਸਾਡੀ ਫਿਗਰ ਵਿਗੜ ਜਾਂਦੀ ਹੈ । ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ
ਅਸੀਂ ਫਲੈਟ ਟਮੀ ਪਾ ਸਕਦੇ ਹਾਂ । ਇਸ ਲਈ ਤੁਹਾਨੂੰ ਆਪਣੀ ਡਾਈਟ ‘ਚ ਕੁਝ ਅਜਿਹੀਆਂ ਚੀਜ਼ਾਂ ਸ਼ਾਮਿਲ ਕਰਨੀਆਂ ਪੈਣਗੀਆਂ ਜੋ ਭਾਰ ਘਟਾਉਣ ‘ਚ ਮਦਦਗਾਰ ਹੁੰਦੀਆਂ ਹਨ ।

ਹੋਰ ਪੜ੍ਹੋ : ਸੋਨੀਆ ਮਾਨ ਨੇ ਆਪਣੀ ਨਵੀਂ ਫ਼ਿਲਮ ਦਾ ਪੋਸਟਰ ਕੀਤਾ ਸਾਂਝਾ

Health And Fitness

ਪਾਲਕ ਵਧੇਰੇ ਪੌਸ਼ਟਿਕ ਹਰੀ ਸਬਜ਼ੀ ਹੈ। ਖੋਜ ਨੇ ਸਾਬਤ ਕੀਤਾ ਹੈ ਕਿ ਇਸ 'ਚ ਚਰਬੀ ਹਟਾਉਣ ਵਾਲੀਆਂ ਵਿਸ਼ੇਸ਼ਤਾਵਾਂ ਹਨ। ਇਹ ਤੁਹਾਡੇ ਪੇਟ ਦੀ ਚਰਬੀ ਨੂੰ ਸਾੜਨ ਲਈ ਇਕ ਦਮ ਸਹੀ ਹੈ। ਤੁਸੀਂ ਪਾਲਕ ਨੂੰ ਉਬਾਲ ਕੇ ਜਾਂ ਪਕਾ ਕੇ ਖਾ ਸਕਦੇ ਹੋ। ਦੋਵੇਂ ਢੰਗ ਤੁਹਾਡੀ ਫਾਲਤੂ ਚਰਬੀ ਨੂੰ ਘਟਾਉਣ ਅਤੇ ਸਿਹਤਮੰਦ ਰਹਿਣ 'ਚ ਸਹਾਇਤਾ ਕਰਨਗੇ।

brokely
ਬ੍ਰੋਕਲੀ ਇੱਕ ਉੱਚ ਗੁਣਵੱਤਾ ਵਾਲਾ ਫਾਈਬਰ ਹੈ। ਇਹ ਵਿਟਾਮਿਨ ਅਤੇ ਮਿਨਰਲ ਨਾਲ ਭਰਪੂਰ ਹੁੰਦੀ ਹੈ। ਬ੍ਰੋਕਲੀ 'ਚ ਫਾਈਟੋ ਕੈਮੀਕਲ ਵੀ ਹੁੰਦੇ ਹਨ ਜੋ ਸਰੀਰ ਦੀ ਚਰਬੀ ਨਾਲ ਲੜਦਾ ਹੈ। ਬ੍ਰੋਕਲੀ 'ਚ ਮੌਜੂਦ ਫੋਲੇਟ ਤੁਹਾਡੇ ਸਰੀਰ ਦੇ ਅੰਗਾਂ ਦੇ ਦੁਆਲੇ ਬਲੋਟਿੰਗ ਨੂੰ ਘਟਾਉਣ 'ਚ ਸਹਾਇਤਾ ਕਰਦਾ ਹੈ।

ਖੀਰਾ ਤੁਹਾਡੇ ਸਰੀਰ ਲਈ ਇਕ ਡੀਟੌਕਸ ਦਾ ਕੰਮ ਕਰਦਾ ਹੈ। ਇਹ ਤੁਹਾਨੂੰ ਹਾਈਡਰੇਟਿਡ ਰੱਖਦਾ ਹੈ ਅਤੇ ਵਾਧੂ ਭੋਜਨ ਦੀ ਤੁਹਾਡੀ ਇੱਛਾ ਨੂੰ ਰੋਕਦਾ ਹੈ।ਇਸ 'ਚ ਕੈਲੋਰੀ ਘੱਟ ਹੁੰਦੀ ਹੈ। ਇਸ ਦੀ ਵਰਤੋਂ ਰੋਜ਼ਾਨਾ ਤੇਜ਼ੀ ਨਾਲ ਭਾਰ ਘਟਾਉਣ ਲਈ ਕੀਤੀ ਜਾਣੀ ਚਾਹੀਦੀ ਹੈ।

 

You may also like