ਗਰਮ ਪਾਣੀ ਨਾਲ ਨਹਾਉਣ ਵਾਲੇ ਹੋ ਜਾਓ ਸਾਵਧਾਨ, ਸਿਹਤ ਨੂੰ ਹੋ ਸਕਦੇ ਹਨ ਇਹ ਵੱਡੇ ਨੁਕਸਾਨ

Written by  Gourav Kochhar   |  December 14th 2017 01:17 PM  |  Updated: December 15th 2017 06:17 AM

ਗਰਮ ਪਾਣੀ ਨਾਲ ਨਹਾਉਣ ਵਾਲੇ ਹੋ ਜਾਓ ਸਾਵਧਾਨ, ਸਿਹਤ ਨੂੰ ਹੋ ਸਕਦੇ ਹਨ ਇਹ ਵੱਡੇ ਨੁਕਸਾਨ

ਸਰਦੀਆਂ ਵਿਚ ਜਿਆਦਾਤਰ ਲੋਕ ਗਰਮ ਪਾਣੀ ਨਾਲ ਨਹਾਉਂਦੇ ਹਨ |ਪਰ ਜੇਕਰ ਇਹ ਪਾਣੀ 32 ਡਿਗਰੀ ਸੈਲੀਸੀਅਸ ਤੋਂ ਜਿਆਦਾ ਗਰਮ ਹੁੰਦਾ ਹੈ ਤਾਂ ਸਕਿੰਨ ਅਤੇ ਵਾਲਾਂ ਦੇ ਲਈ ਨੁਕਸਾਨ ਪਹੁੰਚਾ ਸਕਦਾ ਹੈ |ਜੇਕਰ ਤੁਸੀਂ ਸਰਦੀ ਵਿਚ ਸਕਿੰਨ ਅਤੇ ਵਾਲਾਂ ਨੂੰ ਹੈਲਥੀ ਰੱਖਣਾ ਚਾਹੁੰਦੇ ਹੋ ਤਾਂ ਜਿਆਦਾ ਗਰਮ ਪਾਣੀ ਨਾਲ ਨਾ ਨਹਾਓ |ਸਕਿੰਨ ਸਪੈਸਲਿਸਟ ਅਪੂਰਵ ਜੈਨ ਜੀ ਦੱਸ ਰਹੇ ਹਨ ਜਿਆਦਾ ਗਰਮ ਪਾਣੀ ਨਾਲ ਨਹਾਉਣ ਦੇ 10 ਨੁਕਸਾਨਾਂ ਬਾਰੇ |

ਇਹ ਹਨ ਗਰਮ ਪਾਣੀ ਨਾਲ ਨਹਾਉਣ ਦੇ ਨੁਕਸਾਨ:

– ਗਰਮ ਪਾਣੀ ਨਾਲ ਨਹਾਉਣ ਤੇ ਸਕਿੰਨ ਰੇਡਨੇਸ, ਰੇਸ਼ੇਜ ਅਤੇ ਐਲਰਜੀ ਦੀ ਪ੍ਰਾੱਬਲੰਮ ਹੋ ਸਕਦੀ ਹੈ |ਇਹ ਪਾਣੀ ਸਕਿੰਨ ਨੂੰ ਡਰਾਈ ਕਰਦਾ ਹੈ |

– ਇਸ ਨਾਲ ਸਕਿੰਨ ਇੰਨਫੈਕਸ਼ਨ ਦਾ ਖਤਰਾ ਵੱਧ ਸਕਦਾ ਹੈ | ਇਸਦਾ ਵਾਲਾਂ ਉੱਪਰ ਵੀ ਬੁਰਾ ਅਸਰ ਪੈਂਦਾ ਹੈ |

– ਇਸ ਨਾਲ ਵਾਲਾਂ ਦਾ ਮਾੱਸ਼ਚਰਾਈਜਰ ਘੱਟ ਹੋ ਜਾਂਦਾ ਹੈ ਜਿਸ ਨਾਲ ਵਾਲ ਰਫ਼ ਅਤੇ ਡਰਾਈ ਹੋ ਸਕਦੇ ਹਨ |

– ਗਰਮ ਪਾਣੀ ਦੇ ਕਾਰਨ ਸਕਿੰਨ ਦੀ ਡਰਾਈਨੇਸ ਵੀ ਵਧਦੀ ਹੈ | ਇਸ ਨਾਲ ਖੁਜਲੀ ਦੀ ਪ੍ਰਾੱਬਲੰਮ ਦੋ ਸਕਦੀ ਹੈ |

– ਇਸ ਨਾਲ ਨਹਾਉਣ ਤੇ ਅੱਖਾਂ ਡਰਾਈ ਹੋ ਜਾਂਦੀਆਂ ਹਨ | ਇਸਦੇ ਕਾਰਨ ਅੱਖਾਂ ਵਿਚ ਰੇਡਨੇਸ ,ਖੁਜਲੀ ਅਤੇ ਵਾਰ-ਵਾਰ ਅੱਖਾਂ ਵਿਚੋਂ ਪਾਣੀ ਆਉਣ ਦੀ ਪ੍ਰਾੱਬਲੰਮ ਹੋ ਸਕਦੀ ਹੈ |

– ਗਰਮ ਪਾਣੀ ਨਾਲ ਹੱਥਾਂ ਅਤੇ ਪੈਰਾਂ ਦੇ ਨੌਹਾਂ ਉੱਪਰ ਬੁਰਾ ਪ੍ਰਭਾਵ ਪੈਂਦਾ ਹੈ | ਨੌਹ ਟੁੱਟਣ, ਇੰਨਫੈਕਸ਼ਨ ਅਤੇ ਆਸ-ਪਾਸ ਦੀ ਸਕਿੰਨ ਫਟਣ ਦੀ ਪ੍ਰਾੱਬਲੰਮ ਹੋ ਸਕਦੀ ਹੈ |

– ਗਰਮ ਪਾਣੀ ਦੇ ਕਾਰਨ ਸਕਿੰਨ ਦੇ ਟਿਸ਼ੂਜ ਡੈਮੇਜ ਹੋਣ ਲੱਗਦੇ ਹਨ | ਅਜਿਹੀ ਸਥਿਤੀ ਵਿਚ ਸਕਿੰਨ ਉੱਪਰ ਸਮੇਂ ਤੋਂ ਪਹਿਲਾਂ ਝੁਰੜੀਆਂ ਆ ਸਕਦੀਆਂ ਹਨ |

– ਗਰਮ ਪਾਣੀ ਦੇ ਕਾਰਨ ਵਾਲਾਂ ਵਿਚ ਸਿੱਕਰੀ ਦੀ ਪ੍ਰਾੱਬਲੰਮ ਵਧਣ ਲੱਗਦੀ ਹੈ | ਡਰਾਈ ਹੋ ਚੁੱਕੇ ਵਾਲ ਟੁੱਟਦੇ ਵੀ ਜਿਆਦਾ ਹਨ | ਇਸ ਨਾਲ ਵਾਲ ਝੜਨ ਦੀ ਪ੍ਰਾੱਬਲੰਮ ਵੱਧ ਸਕਦੀ ਹੈ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network