ਵਾਲ ਝੜਨ ਅਤੇ ਸਿੱਕਰੀ ਤੋਂ ਹੋ ਪ੍ਰੇਸ਼ਾਨ ਤਾਂ ਆਪਣੀ ਖੁਰਾਕ ‘ਚ ਸ਼ਾਮਿਲ ਕਰੋ ਇਹ ਚੀਜ਼ਾਂ

written by Shaminder | January 29, 2022

ਸਰਦੀਆਂ ‘ਚ ਅਕਸਰ ਸਾਨੂੰ ਵਾਲ ਝੜਨ (Hair Fall) ਅਤੇ ਸਿਕਰੀ ਦੇ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ । ਵਾਲਾ ‘ਚ ਡੈਂਡ੍ਰਫ ਕਾਰਨ ਕਈ ਵਾਰ ਸਿਰ ‘ਚ ਖੁਜਲੀ ਦੀ ਸਮੱਸਿਆ ਵੀ ਹੋ ਜਾਂਦੀ ਹੈ । ਅਜਿਹੇ ‘ਚ ਤੁਸੀਂ ਕਈ ਤਰ੍ਹਾਂ ਦਾ ਤੇਲ ਅਤੇ ਸ਼ੈਂਪੂ ਇਸਤੇਮਾਲ ਕਰਦੇ ਹੋ। ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਤੁਸੀਂ ਆਪਣੇ ਵਾਲਾਂ ਨੂੰ ਸਿੱਕਰੀ ਰਹਿਤ ਰੱਖ ਸਕਦੇ ਹੋ ।ਇਸ ਤੋਂ ਬਚਾਅ ਦੇ ਲਈ ਤੁਹਾਨੂੰ ਆਪਣੀ ਖੁਰਾਕ ਵੱਲ ਧਿਆਨ ਦੇਣਾ ਪਵੇਗਾ ।ਵਾਲਾਂ ਦੇ ਜਿਹੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਖਾਣ-ਪੀਣ ਵਿੱਚ ਜ਼ਿੰਕ, ਆਇਰਨ, ਬਾਇਓਟੀਨ, ਅਮੀਨੋ ਐਸਿਡ, ਵਿਟਾਮਿਨ ਏ ਜਿਹੇ ਪੋਸ਼ਕ ਤੱਤਾਂ ਨੂੰ ਜ਼ਰੂਰ ਸ਼ਾਮਲ ਕਰੋ।

hair fall ,, image From google

ਹੋਰ ਪੜ੍ਹੋ : ਅੱਜ ਸ਼ਾਮ 7 ਵਜੇ ਪੀਟੀਸੀ ਪੰਜਾਬੀ ‘ਤੇ ਵੇਖੋ ‘ਤੇ ਹੌਲੀਵੁੱਡ ਫ਼ਿਲਮ ‘ਚਾਰਲੀ ਦੀਆਂ ਪਰੀਆਂ’

ਭੋਜਨ ਵਿੱ ਚ ਪ੍ਰੋਟੀਨ ਦੀ ਮਾਤਰਾ ਵੱਧ ਰੱਖੋ। ਓਮੇਗਾ ੩ ਫ਼ੈਟੀ ਐਸਿਡ ਵਾਲੀਆਂ ਚੀਜ਼ਾਂ, ਸੋਇਆਬੀਨ, ਕੈਨੋਲਾ ਆਇਲ, ਫ਼ਲੈਕਸ ਸੀਡਜ਼ ਤੇ ਚੀਆ ਸੀਡਜ਼ ਜ਼ਰੂਰ ਖਾਓ।ਵਾਲ ਝੜਨ ਜਾਂ ਕਮਜ਼ੋਰ ਹੋਣ ਦਾ ਮੁੱਖ ਕਾਰਨ 1,800 ਕੈਲੋਰੀ ਤੋਂ ਹੇਠਾਂ ਦੀ ਖ਼ੁਰਾਕ ਹੈ।

 

ਇਸ ਤੋਂ ਇਲਾਵਾ ਬੀਮਾਰੀਆਂ ਵੀ ਵਾਲਾਂ ਦੀ ਸਿਹਤ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀਆਂ ਹਨ। ਇਸ ਦੇ ਨਾਲ ਹੀ ਆਇਰਨ, ਵਿਟਾਮਿਨ ਬੀ, ਵਿਟਾਮਿਨ ਡੀ ਤੇ ਫ਼ੈਰੀਟੀਨ ਦਾ ਘੱਟ ਹੋਣਾ ਵੀ ਵਾਲਾਂ ਦੇ ਝੜਨ ਲਈ ਜ਼ਿੰਮੇਵਾਰ ਹੈ। ਸਰਦੀਆਂ ‘ਚ ਇਸ ਤੋਂ ਇਲਾਵਾ ਵਾਲਾਂ ਦੀ ਦੇਖਭਾਲ ਦੇ ਲਈ ਹਫਤੇ ‘ਚ ਇੱਕ ਵਾਰ ਤੇਲ ਦੇ ਨਾਲ ਮਾਲਿਸ਼ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਜਿਵੇਂ ਸਾਡੇ ਸਰੀਰ ਨੂੰ ਜਿਉਂਦੇ ਰਹਿਣ ਦੇ ਲਈ ਖੁਰਾਕ ਦੀ ਲੋੜ ਹੁੰਦੀ ਹੈ ।ਉਸੇ ਤਰ੍ਹਾਂ ਵਾਲਾਂ ਨੂੰ ਸਿਹਤਮੰਦ ਰੱਖਣ ਦੇ ਲਈ ਵਾਲਾਂ ਨੂੰ ਵੀ ਲੋੜੀਂਦੀ ਖੁਰਾਕ ਦੀ ਜ਼ਰੂਰਤ ਹੈ ।

 

You may also like