ਸੌਂਣ ਤੋਂ ਪਹਿਲਾਂ ਕਰਦੇ ਹੋ ਸਮਾਰਟ ਫੋਨ ਦਾ ਇਸਤੇਮਾਲ ਤਾਂ ਹੋ ਜਾਉ ਸਾਵਧਾਨ

Written by  Shaminder   |  December 16th 2020 07:17 PM  |  Updated: December 16th 2020 07:25 PM

ਸੌਂਣ ਤੋਂ ਪਹਿਲਾਂ ਕਰਦੇ ਹੋ ਸਮਾਰਟ ਫੋਨ ਦਾ ਇਸਤੇਮਾਲ ਤਾਂ ਹੋ ਜਾਉ ਸਾਵਧਾਨ

ਸਮਾਰਟ ਫੋਨ ਦਾ ਇਸਤੇਮਾਲ ਕਰਦੇ ਹਨ ਤਾਂ ਇਸ ਨਾਲ ਤੁਹਾਡੀਆਂ ਅੱਖਾਂ ਡਰਾਈ ਹੋਣ ਲੱਗਦੀਆਂ ਹਨ ਤੇ ਸੋਜ਼ ਦੀ ਵੀ ਸ਼ਿਕਾਇਤ ਹੋਣ ਲੱਗਦੀ ਹੈ। ਜਦੋਂ ਤੋਂ ਇੰਟਰਨੈੱਟ ਡਾਟਾ ਤੇ ਸਮਾਰਟਫੋਨ ਸਾਰਿਆਂ ਦੀ ਪਹੁੰਚ 'ਚ ਆਏ ਹਨ ਉਦੋਂ ਤੋਂ ਇਨ੍ਹਾਂ ਦਾ ਇਸਤੇਮਾਲ ਕਾਫੀ ਜ਼ਿਆਦਾ ਹੋਣ ਲੱਗਾ ਹੈ। ਲੋਕ ਜ਼ਿਆਦਾ ਸਮੇਂ ਸਮਾਰਟਫੋਨ ਦੇ ਨਾਲ ਬਿਤਾਉਣ ਲੱਗੇ ਹਨ।

eyes

ਫਿਰ ਬੇਸ਼ੱਕ ਉਹ ਕੰਮ ਦੀ ਵਜ੍ਹਾ ਨਾਲ ਹੋਵੇ ਜਾਂ ਟਾਇਮ ਪਾਸ ਕਰਨ ਲਈ ਹੋਵੇ। ਪਰ ਲੋੜ ਤੋਂ ਜ਼ਿਆਦਾ ਸਮਾਰਟਫੋਨ ਦਾ ਇਸਤੇਮਾਲ ਤੁਹਾਡੀ ਸਿਹਤ ਤੇ ਅੱਖਾਂ 'ਤੇ ਬੁਰਾ ਅਸਰ ਪਾਉਂਦਾ ਹੈ।

ਹੋਰ ਪੜ੍ਹੋ : ਕਿਵੇਂ ਵਧਾਈਏ ਅੱਖਾਂ ਦੀ ਖੂਬਸੂਰਤੀ, ਜਾਣੋ ਕੁਝ ਟਿਪਸ

eyes ਅਕਸਰ ਦੇਖਣ 'ਚ ਆਇਆ ਹੈ ਕਿ ਲੋਕ ਆਪਣੇ ਸਮਾਰਟਫੋਨ ਦੀ ਡਿਸਪਲੇਅ ਬ੍ਰਾਇਟਨੈਸ ਇਕਦਮ ਫੁੱਲ ਰੱਖਦੇ ਹਨ। ਸੌਣ ਤੋਂ ਪਹਿਲਾਂ ਸਮਾਰਟਫੋਨ ਦੀ ਵਰਤੋਂ ਕਰਦੇ ਹਨ। ਜਿਸ ਕਾਰਨ ਕਈ ਨੁਕਸਾਨ ਹੁੰਦੇ ਹਨ। eyes weak

ਸਮਾਰਟਫੋਨ ਦੀ ਬ੍ਰਾਇਟਨੈਸ ਤੋਂ ਅਤੇ ਲਗਾਤਾਰ ਫੋਨ ਦੇ ਇਸਤੇਮਾਲ ਨਾਲ  ਅੱਖਾਂ 'ਤੇ ਕਾਫੀ ਬੁਰਾ ਅਸਰ ਪੈਂਦਾ ਹੈ। ਫੋਨ ਤੋਂ ਨਿਕਲਣ ਵਾਲੀ ਰੌਸ਼ਨੀ ਸਿੱਧਾ ਰੈਟਿਨਾ ਤੇ ਅਸਰ ਕਰਦੀ ਹੈ। ਜਿਸ ਕਾਰਨ ਅੱਖਾਂ ਜਲਦ ਖਰਾਬ ਹੋਣ ਲੱਗਦੀ ਹੈ। ਏਨਾ ਹੀ ਨਹੀਂ ਹੌਲੀ-ਹੌਲੀ ਦੇਖਣ ਦੀ ਸਮਰੱਥਾ ਵੀ ਘੱਟ ਹੋਣ ਲੱਗਦੀ ਹੈ ਤੇ ਸਿਰ ਦਰਦ ਵਧਣ ਲੱਗਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network