ਮੋਟਾਪਾ ਘਟਾਉਣਾ ਚਾਹੁੰਦੇ ਹੋ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਿਆਲ, ਮੋਟਾਪਾ ਨਹੀਂ ਫਟਕੇਗਾ ਕੋਲ

written by Shaminder | June 25, 2022

ਅੱਜ ਕੱਲ੍ਹ ਦੀ ਬਦਲਦੀ ਜੀਵਨ ਸ਼ੈਲੀ ਦੇ ਕਾਰਨ ਹਰ ਇਨਸਾਨ ਮੋਟਾਪੇ(Fat) ਦਾ ਸ਼ਿਕਾਰ ਹੋ ਰਿਹਾ ਹੈ । ਮੋਟਾਪੇ ਦੇ ਕਾਰਨ ਕਈ ਸਮੱਸਿਆਵਾਂ ਖੜੀਆਂ ਹੋ ਜਾਂਦੀਆਂ ਹਨ । ਪਰ ਜੇ ਤੁਸੀਂ ਆਪਣੀਆਂ ਕੁਝ ਆਦਤਾਂ ‘ਚ ਬਦਲਾਅ ਕਰ ਲਓ ਤਾਂ ਇਸ ਮੋਟਾਪੇ ਦੀ ਸਮੱਸਿਆ ਤੋਂ ਨਿਜ਼ਾਤ ਪਾ ਸਕਦੇ ਹੋ । ਅੱਜ ਅਸੀਂ ਤੁਹਾਨੁੰ ਦੱਸਾਂਗੇ ਕਿ ਕਿਸ ਤਰ੍ਹਾਂ ਕੁਝ ਚੀਜ਼ਾਂ ਖਾਣ ਤੋਂ ਬਾਅਦ ਤੁਸੀਂ ਮੋਟਾਪੇ ਨੂੰ ਕੰਟਰੋਲ ਕਰ ਸਕਦੇ ਹੋ ।

Fat image From Goggle

ਹੋਰ ਪੜ੍ਹੋ : ਮੋਟਾਪੇ ਤੋਂ ਪਰੇਸ਼ਾਨ ਲੋਕ ਪੀਣ ਚੁਕੰਦਰ ਦਾ ਜੂਸ, ਫਾਇਦੇ ਜਾਣਕੇ ਹੋ ਜਾਓਗੇ ਹੈਰਾਨ

ਮੋਟਾਪੇ ਨੂੰ ਕੰਟਰੋਲ ਕਰਨ ਦੇ ਲਈ ਤੁਸੀਂ ਕਸਰਤ ਕਰ ਸਕਦੇ ਹੋ । ਕਿਉਂਕਿ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਵਰਜਿਸ਼ ਬਹੁਤ ਜ਼ਰੂਰੀ ਹੈ । ਜੇ ਤੁਸੀਂ ਜ਼ਿਆਦਾ ਟਾਈਮ ਨਹੀਂ ਕੱਢ ਪਾਉਂਦੇ ਤਾਂ ਇਸ ਦੀ ਸ਼ੁਰੂਆਤ ੧੫ ਮਿੰਟ ਦੇ ਨਾਲ ਕਰ ਸਕਦੇ ਹੋ । ਇਸ ਤੋਂ ਬਾਅਦ ਹੌਲੀ ਹੌਲੀ ਕਸਰਤ ਦਾ ਸਮਾਂ ਵਧਾਉਂਦੇ ਜਾਓ ।

hot-water- image From google

ਹੋਰ ਪੜ੍ਹੋ : ਤੁਸੀਂ ਵੀ ਹੋ ਮੋਟਾਪੇ ਦਾ ਸ਼ਿਕਾਰ ਤਾਂ ਤੁਲਸੀ ਅਤੇ ਅਜਵਾਇਣ ਵਾਲਾ ਪਾਣੀ ਦੇਵੇਗਾ ਫਾਇਦਾ

ਇਸ ਦੇ ਨਾਲ ਹੀ ਤੁਸੀਂ ਨਾਰਮਲ ਪਾਣੀ ਦੀ ਜਗ੍ਹਾ ਗਰਮ ਪਾਣੀ ਦਾ ਇਸਤੇਮਾਲ ਕਰੋ । ਜੇ ਕੁਝ ਮਿੱਠਾ ਖਾਂਦੇ ਹੋ ਤਾਂ ਉਸ ਤੋਂ ਬਾਅਦ ਗਰਮ ਪਾਣੀ ਜ਼ਰੂਰ ਪੀਓ ।ਤੁਹਾਨੂੰ ਇਸਨੂੰ ਆਪਣੀ ਰੁਟੀਨ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਗਰਮ ਪਾਣੀ ਪੀਣ ਨਾਲ ਭਾਰ ਤੇਜ਼ੀ ਨਾਲ ਘੱਟ ਹੁੰਦਾ ਹੈ।

hot-water, image From google

ਖਾਸ ਗੱਲ ਇਹ ਹੈ ਕਿ ਜੇਕਰ ਤੁਸੀਂ ਮਿੱਠਾ ਅਤੇ ਤੇਲ ਵਾਲਾ ਭੋਜਨ ਖਾਣ ਦੇ ਤੁਰੰਤ ਬਾਅਦ ਗਰਮ ਪਾਣੀ ਪੀਂਦੇ ਹੋ, ਤਾਂ ਸਰੀਰ ਨੂੰ ਇਸਦਾ ਪ੍ਰਭਾਵ ਮਹਿਸੂਸ ਨਹੀਂ ਹੁੰਦਾ ਅਤੇ ਖਾਧਾ-ਪੀਤਾ ਹਰ ਚੀਜ਼ ਆਸਾਨੀ ਨਾਲ ਹਜ਼ਮ ਹੋ ਜਾਂਦੀ ਹੈ। ਤੁਸੀਂ ਕੋਈ ਵੀ ਫੈਟ ਵਧਾਉਣ ਵਾਲੀ ਚੀਜ਼ ਤਲਿਆ ਜਾਂ ਫਿਰ ਮਿੱਠਾ ਖਾਂਦੇ ਹੋ ਤਾਂ ਉਸ ਨੂੰ ਖਾਣ ਤੋਂ ੧੫-੨੦ ਮਿੰਟ ਬਾਅਦ ਗਰਮ ਜਾਂ ਫਿਰ ਕੋਸਾ ਪਾਣੀ ਜ਼ਰੂਰ ਪੀਓ ।

 

 

You may also like