1984 ਵਿੱਚ ਅਮਿਤਾਬ ਬੱਚਨ ਦੇ ਕਹਿਣ ’ਤੇ ਰਾਸ਼ਟਰਪਤੀ ਭਵਨ ਦਾ ਬਦਲ ਦਿੱਤਾ ਗਿਆ ਸੀ ਇਹ ਨਿਯਮ

written by Rupinder Kaler | July 06, 2021

ਅਮਿਤਾਬ ਬੱਚਨ ਨੇ ਸਾਲ 1969 ਵਿੱਚ ‘ਸਾਤ ਹਿੰਦੋਸਤਾਨੀ’ ਫ਼ਿਲਮ ਰਾਹੀਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਅੱਜ ਅਮਿਤਾਬ ਬੱਚਨ ਨੂੰ ਫ਼ਿਲਮੀ ਦੁਨੀਆ ਵਿੱਚ 52 ਸਾਲ ਹੋ ਗਏ ਹਨ । ਇਸ ਦੌਰਾਨ ਉਹਨਾਂ ਨੇ ਹਿੰਦੀ ਸਿਨੇਮਾ ਨੂੰ ਕਈ ਸ਼ਾਨਦਾਰ ਫ਼ਿਲਮਾਂ ਦਿੱਤੀਆਂ ਹਨ । ਅਮਿਤਾਬ ਵੀ ਉਹਨਾਂ ਕਲਾਕਾਰਾਂ ਵਿੱਚ ਸ਼ਾਮਿਲ ਹਨ ਜਿਨ੍ਹਾਂ ਨੇ ਆਪਣੀ ਕਿਸਮਤ ਦੇਸ਼ ਦੀ ਸਿਆਸਤ ਵਿੱਚ ਅਜ਼ਮਾਈ ਹੈ । ਭਾਵੇਂ ਉਹ ਸੱਤਾ ਵਿੱਚ ਜ਼ਿਆਦਾ ਚਿਰ ਟਿੱਕ ਨਹੀਂ ਸਕੇ । ਪਰ ਇਸ ਦੌਰਾਨ ਉਹਨਾਂ ਨੇ ਅਜਿਹਾ ਕੰਮ ਕੀਤਾ ਜਿਹੜਾ ਸ਼ਾਇਦ ਹੀ ਕੋਈ ਕਰ ਪਾਉਂਦਾ ।

amitabh

ਹੋਰ ਪੜ੍ਹੋ :

ਅਦਾਕਾਰ ਰਣਵੀਰ ਸਿੰਘ ਦਾ ਅੱਜ ਹੈ ਜਨਮ ਦਿਨ, ਪ੍ਰਸ਼ੰਸਕ ਦੇ ਰਹੇ ਵਧਾਈ

amitabh-bachchan

ਦਰਅਸਲ ਅਮਿਤਾਬ ਬੱਚਨ ਨੇ ਰਾਸ਼ਟਰਪਤੀ ਭਵਨ ਦਾ ਸਾਲਾਂ ਤੋਂ ਚੱਲਿਆ ਆ ਰਿਹਾ ਇੱਕ ਨਿਯਮ ਬਦਲ ਦਿੱਤਾ ਸੀ । ਸਾਲ 1984 ਵਿੱਚ ਇਲਾਹਬਾਦ ਸੀਟ ਤੋਂ ਲੋਕ ਸਭਾ ਲਈ ਚੋਣ ਹੋਣੀ ਸੀ । ਇਸ ਦੌਰਾਨ ਰਾਜੀਵ ਗਾਂਧੀ ਦੇ ਕਹਿਣ ਤੇ ਅਮਿਤਾਬ ਬੱਚਨ ਨੇ ਆਪਣੀ ਜਨਮ ਭੂਮੀ ਇਲਾਹਬਾਦ ਤੋਂ ਚੋਣ ਲੜਨ ਦਾ ਫੈਸਲਾ ਲਿਆ ਸੀ । ਅਮਿਤਾਬ ਬੱਚਨ ਦਾ ਮੁਕਾਬਲਾ ਯੂ ਪੀ ਦੇ ਸਾਬਕਾ ਮੁੱਖ ਮੰਤਰੀ ਹੇਮਵੰਤੀ ਨੰਦਨ ਬਹੁਗੁਣਾ ਨਾਲ ਸੀ । ਉਸ ਸਮਂੇ ਬਹੁਗੁਣਾ ਨੂੰ ਹਰਾਉਣਾ ਨਾਮੁਨਕਿਨ ਸੀ ।

amitabh bachchan young

ਪਰ ਅਮਿਤਾਬ ਦੀ ਵੀ ਪੂਰੀ ਚੜਾਈ ਸੀ ਉਹ ਪੌਣੇ ਦੋ ਲੱਖ ਵੋਟਾਂ ਨਾਲ ਜਿੱਤੇ ਸਨ । ਚੋਣ ਜਿੱਤਣ ਤੋਂ ਬਾਅਦ ਅਮਿਤਾਬ ਬੱਚਨ ਸੰਸਦ ਮੈਂਬਰ ਦੇ ਰੂਪ ਵਿੱਚ ਜਦੋਂ ਡਿਨਰ ਕਰਨ ਲਈ ਰਾਸ਼ਟਰਪਤੀ ਭਵਨ ਗਏ ਤਾਂ ਟੇਬਲ ਤੇ ਰੱਖੀ ਥਾਲੀ ਤੇ ਉਹਨਾਂ ਦੀ ਨਜ਼ਰ ਗਈ । ਇਸ ਥਾਲੀ ਤੇ ਰਾਸ਼ਟਰੀ ਪ੍ਰਤੀਕ ਅਸ਼ੋਕ ਸਤੰਭ ਬਣਿਆ ਹੋਇਆ ਸੀ । ਥਾਲੀ ਤੇ ਬਣਿਆ ਅਸ਼ੋਕ ਸਤੰਭ ਅਮਿਤਾਬ ਨੂੰ ਪਸੰਦ ਨਹੀਂ ਆਇਆ ।

ਅਮਿਤਾਬ ਨੂੰ ਲੱਗਿਆ ਕਿ ਇਸ ਤਰ੍ਹਾਂ ਅਸ਼ੋਕ ਸਤੰਭ ਦਾ ਅਪਮਾਨ ਹੁੰਦਾ ਹੈ । ਇਸ ਤੋਂ ਬਾਅਦ ਅਮਿਤਾਬ ਬੱਚਨ ਨੇ ਇਹ ਮੁੱਦਾ ਸੰਸਦ ਵਿੱਚ ਉਠਾਇਆ ਤੇ ਬਹੁਤ ਸਾਰੇ ਮੈਂਬਰਾਂ ਨੇ ਅਮਿਤਾਬ ਦੀ ਗੱਲ ਤੇ ਸਹਿਮਤੀ ਜਤਾਈ । ਜਿਸ ਤੋਂ ਬਾਅਦ ਇੱਕ ਕਾਨੂੰਨ ਪਾਸ ਹੋਇਆ ਜਿਸ ਦੇ ਤਹਿਤ ਰਾਸ਼ਟਰਪਤੀ ਭਵਨ ਵਿੱਚੋਂ ਉਸ ਸਾਰੀਆਂ ਪਲੇਟਾਂ ਹਟਾ ਦਿੱਤੀਆਂ ਗਈਆਂ ਜਿਸ ਤੇ ਅਸ਼ੋਕ ਸਤੰਭ ਸੀ ।

0 Comments
0

You may also like