
ਅਨੰਤ ਅੰਬਾਨੀ (Anant Ambani) ਅਤੇ ਰਾਧਿਕਾ ਮਾਰਚੈਂਟ ਦੇ ਵਿਆਹ ‘ਚ ਬਾਲੀਵੁੱਡ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ । ਜਿਸ ‘ਚ ਐਸ਼ਵਰਿਆ ਰਾਏ, ਸਲਮਾਨ ਖ਼ਾਨ, ਰਣਬੀਰ ਕਪੂਰ ਅਕਸ਼ੇ ਕੁਮਾਰ ਸਣੇ ਕਈ ਕਲਾਕਾਰ ਸ਼ਾਮਿਲ ਹੋਏ । ਪਰ ਇਸੇ ਦੌਰਾਨ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ ਦੀਪਿਕਾ ਪਾਦੂਕੋਣ (deepika Padukone )ਅਤੇ ਰਣਵੀਰ ਸਿੰਘ ‘ਤੇ । ਇਸ ਦੌਰਾਨ ਰਣਵੀਰ ਸਿੰਘ ਨੇ ਬਲੈਕ ਰੰਗ ਦਾ ਡਿਜ਼ਾਈਨਰ ਡ੍ਰੈੱਸ ਪਾਈ ਹੋਈ ਸੀ।

ਹੋਰ ਪੜ੍ਹੋ : ਆਪਣੇ ਬੱਚਿਆਂ ਦੇ ਨਾਲ ਮਸਤੀ ਕਰਦੀ ਹੋਈ ਨਜ਼ਰ ਆਈ ਨੇਹਾ ਧੂਪੀਆ, ਵੀਡੀਓ ਕੀਤਾ ਸਾਂਝਾ
ਜਦੋਂਕਿ ਦੀਪਿਕਾ ਪਾਦੂਕੋਣ ਲਾਲ ਸਾੜ੍ਹੀ ‘ਚ ਬਹੁਤ ਹੀ ਖ਼ੂਬਸੂਰਤ ਲੱਗ ਰਹੀ ਸੀ ।ਸੋਸ਼ਲ ਮੀਡੀਆ ‘ਤੇ ਅਦਾਕਾਰਾ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਦਰਸ਼ਕਾਂ ਨੂੰ ਵੀ ਦੀਪਿਕਾ ਦਾ ਇਹ ਸਾਦਾ ਅੰਦਾਜ਼ ਬਹੁਤ ਜ਼ਿਆਦਾ ਪਸੰਦ ਆ ਰਿਹਾ ਹੈ ।

ਹੋਰ ਪੜ੍ਹੋ : ਸ਼ਰਲਿਨ ਚੋਪੜਾ ਦੇ ਨਾਲ ਵਿਵਾਦ ਤੋਂ ਬਾਅਦ ਰਾਖੀ ਸਾਵੰਤ ਨੂੰ ਮੁੰਬਈ ਪੁਲਿਸ ਨੇ ਕੀਤਾ ਗ੍ਰਿਫਤਾਰ
ਦੀਪਿਕਾ ਪਾਦੂਕੋਣ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਪਠਾਨ’ ਨੂੰ ਲੈ ਕੇ ਚਰਚਾ ‘ਚ ਹੈ ।ਇਸ ਫ਼ਿਲਮ ‘ਚ ਸ਼ਾਹਰੁਖ ਅਤੇ ਦੀਪਿਕਾ ‘ਤੇ ਫ਼ਿਲਮਾਏ ਗਏ ਗੀਤ ‘ਬੇਸ਼ਰਮ ਰੰਗ’ ਨੂੰ ਲੈ ਕੇ ਕਾਫੀ ਵਿਵਾਦ ਹੋ ਰਿਹਾ ਹੈ ।

ਇਹ ਫ਼ਿਲਮ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ ਅਤੇ ਇਸ ਫ਼ਿਲਮ ਦੀ ਐਡਵਾਂਸ ਬੁਕਿੰਗ ਵੀ ਅੱਜ ਤੋਂ ਸ਼ੁਰੂ ਹੋ ਰਹੀ ਹੈ ।ਇਸ ਤੋਂ ਇਲਾਵਾ ਦੀਪਿਕਾ ਹੋਰ ਵੀ ਕਈ ਪ੍ਰੋਜੈਕਟਸ ‘ਚ ਨਜ਼ਰ ਆਉਣ ਵਾਲੀ ਹੈ ।ਦੀਪਿਕਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਸ ਨੇ ਕੁਝ ਸਾਲ ਪਹਿਲਾਂ ਰਣਵੀਰ ਸਿੰਘ ਦੇ ਨਾਲ ਇਟਲੀ ‘ਚ ਵਿਆਹ ਕਰਵਾਇਆ ਸੀ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈਆਂ ਸਨ ।
View this post on Instagram