ਰੈਪਰ ਬਾਦਸ਼ਾਹ ਦਾ ਵੱਡਾ ਬਿਆਨ ਕਿਹਾ ‘ਆਉਣ ਵਾਲੇ ਤਿੰਨ ਸਾਲਾਂ ‘ਚ ਗਾਇਕ ਸੰਗੀਤ ਜਗਤ ਦੀ ਬਣਨਗੇ ਤਾਕਤ’

written by Shaminder | January 04, 2023 06:10pm

ਬਾਲੀਵੁੱਡ ਦੇ ਮਸ਼ਹੂਰ ਰੈਪਰ ਅਤੇ ਗਾਇਕ ਬਾਦਸ਼ਾਹ (Badshah) ਦਾ ਵੱਡਾ ਬਿਆਨ ਸਾਹਮਣੇ ਆਇਆ ਹੈ । ਬਾਦਸ਼ਾਹ ਨੇ ਕਿਹਾ ਹੈ ਕਿ ਆਉਣ ਵਾਲੇ ਤਿੰਨ ਸਾਲਾਂ ‘ਚ ਭਾਰਤੀ ਗੈਰ ਫ਼ਿਲਮੀ ਸੰਗੀਤ ਵੱਡੀ ਤਾਕਤ ਬਣ ਕੇ ਉੱਭਰੇਗਾ। ਇਸ ਦੇ ਨਾਲ ਹੀ ਉਸ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਲਿਖਿਆ ਕਿ ‘ਸੁਤੰਤਰ ਸੰਗੀਤ ਕਲਾਕਾਰ ਬਹੁਤ ਵੱਡੇ ਹੋਣਗੇ’।

Rapper Badshah is 'dating' THIS Punjabi actress, details inside Image Source : Instagram

ਹੋਰ ਪੜ੍ਹੋ : ‘ਬੇਸ਼ਰਮ ਰੰਗ’ ਗੀਤ ‘ਤੇ ਅਦਾਕਾਰਾ ਸ਼ਰਧਾ ਆਰੀਆ ਨੇ ਆਪਣੀ ਗਰਲ ਗੈਂਗ ਦੇ ਨਾਲ ਕੀਤੀ ਖੂਬ ਮਸਤੀ, ਵੇਖੋ ਵੀਡੀਓ

ਬਾਦਸ਼ਾਹ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਇਨ੍ਹਾਂ ਗੀਤਾਂ ਦੀ ਬਦੌਲਤ ਉਹ ਇੰਡਸਟਰੀ ‘ਚ ਆਪਣੀ ਖ਼ਾਸ ਜਗ੍ਹਾ ਬਣਾ ਚੁੱਕੇ ਹਨ ।ਬਾਦਸ਼ਾਹ ਦਾ ਅਸਲੀ ਨਾਮ ਪ੍ਰਤੀਕ ਸਿੰਘ ਸਿਸੋਦੀਆ ਹੈ ਅਤੇ ਉਨ੍ਹਾਂ ਨੇ ਸੰਗੀਤ ਜਗਤ ‘ਚ ਆਪਣੀ ਜਗ੍ਹਾ ਬਨਾਉਣ ਦੇ ਲਈ ਕਾਫੀ ਮਿਹਨਤ ਕੀਤੀ ਹੈ ।

Badshah

ਹੋਰ ਪੜ੍ਹੋ :  ਨੇਹਾ ਕੱਕੜ ਨੇ ਪਹਿਲੀ ਵਾਰ ਬਣਾਇਆ ਪੀਜ਼ਾ, ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਦਿੱਤੇ ਇਸ ਤਰ੍ਹਾਂ ਦੇ ਰਿਐਕਸ਼ਨ

ਬਾਦਸ਼ਾਹ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੀ ਮਿਹਨਤ ਦੇ ਨਾਲ ਬਾਲੀਵੁੱਡ ‘ਚ ਖ਼ਾਸ ਜਗ੍ਹਾ ਬਣਾਈ ਹੈ ਅਤੇ ਇੱਕ ਤੋਂ ਬਾਅਦ ਇੱਕ ਗੀਤ ‘ਚ ਰੈਪ ਕਰਦੇ ਹੋਏ ਨਜ਼ਰ ਆਉਂਦੇ ਹਨ ।ਏਨੀਂ ਦਿਨੀਂ ਬਾਦਸ਼ਾਹ ਇਕ ਰਿਆਲਟੀ ਸ਼ੋਅ ‘ਚ ਬਤੌਰ ਜੱਜ ਨਜ਼ਰ ਆ ਰਹੇ ਹਨ ।

image From instagram

ਬਾਦਸ਼ਾਹ ਨੇ ਇਸ ਫੀਲਡ ‘ਚ ਆਉਣ ਦੇ ਲਈ ਕਾਫੀ ਮਿਹਨਤ ਕੀਤੀ ਹੈ ਅਤੇ ਇਸੇ ਮਿਹਨਤ ਦੀ ਬਦੌਲਤ ਹੀ ਉਹ ਬਾਲੀਵੁੱਡ ਦੇ ਕਾਮਯਾਬ ਰੈਪਰਾਂ ਦੀ ਸੂਚੀ ‘ਚ ਆਉਂਦੇ ਹਨ । ਬਾਦਸ਼ਾਹ ਆਉਣ ਵਾਲੇ ਦਿਨਾਂ ‘ਚ ਕਈ ਹੋਰ ਨਵੇਂ ਪ੍ਰੋਜੈਕਟਸ ‘ਚ ਵੀ ਨਜ਼ਰ ਆਉਣਗੇ ।

 

You may also like