ਰਾਜਸਥਾਨ ਵਿੱਚ ਦਸਤਾਰ ਦੀ ਬੇਅਦਬੀ ਕਰਨ ਵਾਲਿਆਂ ਨੇ ਮੰਗੀ ਮੁਆਫੀ, ਬਜ਼ੁਰਗ ਦੀ ਕੁੱਟਮਾਰ ਕਰਕੇ ਲਾਹੀ ਸੀ ਦਸਤਾਰ

written by Rupinder Kaler | September 10, 2021

ਰਾਜਸਥਾਨ (Rajasthan) ਵਿੱਚ ਇੱਕ ਬਜ਼ੁਰਗ ਦੀ ਦਸਤਾਰ (Turban ) ਦੀ ਬੇਅਦਬੀ ਕਰਨ ਵਾਲਿਆਂ ਨੇ ਆਪਣੇ ਗੁਨਾਹ ਲਈ ਬਜ਼ੁਰਗ ਤੋਂ ਮੁਆਫੀ ਮੰਗ ਲਈ ਹੈ । ਜਿਸ ਦੀ ਜਾਣਕਾਰੀ ਸਮਾਜ ਸੇਵਕ ਅੰਮ੍ਰਿਤਪਾਲ ਸਿੰਘ ਨੇ ਸੋਸ਼ਲ ਮੀਡੀਆ ਤੇ ਦਿੱਤੀ ਹੈ । ਅੰਮ੍ਰਿਤਪਾਲ ਸਿੰਘ ਸਿੱਖ ਜੱਥੇਬੰਦੀ ‘ਕੌਮ ਦੇ ਰਾਖੇ’ ਦੇ ਮੈਂਬਰ ਹਨ । ਇਸ ਸਭ ਦੇ ਚੱਲਦੇ ਅੰਮ੍ਰਿਤਪਾਲ ਸਿੰਘ ਨੇ ਸੋਸ਼ਲ ਮੀਡੀਆ ਤੇ ਦੱਸਿਆ ਹੈ ਕਿ ਜਿਨ੍ਹਾਂ ਲੋਕਾਂ ਨੇ ਬਜ਼ੁਰਗ    ਦੀ ਕੁੱਟਮਾਰ ਕੀਤੀ ਸੀ ।

Pic Courtesy: Instagram

ਹੋਰ ਪੜ੍ਹੋ :

ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ਼ ਗਿੱਲ ਇਸ ਗੀਤ ‘ਚ ਆਉਣ ਵਾਲੇ ਸਨ ਨਜ਼ਰ, ਤਸਵੀਰਾਂ ਹੋ ਰਹੀਆਂ ਵਾਇਰਲ

Pic Courtesy: Instagram

ਉਹਨਾਂ ਦੀ ਪਛਾਣ ਕਰ ਲਈ ਗਈ ਹੈ ਤੇ ਉਹਨਾਂ ਸਾਰਿਆਂ ਨੇ ਬਜ਼ੁਰਗ ਤੋਂ ਮੁਆਫੀ ਮੰਗ ਲਈ ਹੈ । ਇਸ ਦੇ ਨਾਲ ਹੀ ਇਹਨਾਂ ਲੋਕਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਰਹੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕੁਝ ਦਿਨ ਪਹਿਲਾਂ ਇੱਕ ਬਜ਼ੁਰਗ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ (viral video ) ਹੋ ਰਹੀ ਸੀ, ਜਿਸ ਵਿੱਚ ਕੁਝ ਲੋਕਾਂ ਦਾ ਗਰੁੱਪ ਇੱਕ ਬਜ਼ੁਰਗ ਦੀ ਕੁੱਟਮਾਰ ਕਰ ਰਿਹਾ ਸੀ ।

ਇਹਨਾਂ ਲੋਕਾਂ ਨੇ ਬਜ਼ੁਰਗ ਦੀ ਦਸਤਾਰ (Turban ) ਵੀ ਲਾਹ ਦਿੱਤੀ ਸੀ । ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਨੇ ਮਾਮਲੇ ਵਿੱਚ ਦਖਲ ਦਿੰਦੇ ਹੋਏ ਸਰਕਾਰ ਤੋਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ ।

0 Comments
0

You may also like