ਗੈਰੀ ਸੰਧੂ ਦੀ ਜ਼ਿੰਦਗੀ ’ਚ ਆਈ ਕੋਈ ਨਵੀਂ ਕੁੜੀ, ਵੀਡੀਓ ਵਿੱਚ ਗੈਰੀ ਨੇ ਕਬੂਲਿਆ ਰਿਸ਼ਤਾ

written by Rupinder Kaler | May 20, 2021

ਗੈਰੀ ਸੰਧੂ ਏਨੀਂ ਦਿਨੀਂ ਕਾਫੀ ਸੁਰਖੀਆਂ ਵਿੱਚ ਹੈ, ਕਿਉਂਕਿ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ । ਜਿਸ ਵਿੱਚ ਉਹ ਕਿਸੇ ਕੁੜੀ ਦਾ ਜ਼ਿਕਰ ਕਰ ਰਹੇ ਹਨ । ਦਰਅਸਲ ਹਾਲ ਹੀ ਵਿੱਚ ਉਹਨਾਂ ਦਾ ਇੱਕ ਗੀਤ ਇਸ਼ਕ ਰਿਲੀਜ਼ ਹੋਇਆ ਹੈ । ਇਸ ਗੀਤ ਵਿੱਚ ਸ਼ਿਪਰਾ ਗੋਇਲ ਨੇ ਗੈਰੀ ਦਾ ਸਾਥ ਦਿੱਤਾ ਹੈ । ਪਰ ਇਸ ਤੋਂ ਪਹਿਲਾਂ ਜੈਸਮੀਨ ਸੈਂਡਲਾਸ ਨੇ ਇਸ ਗੀਤ ਨੂੰ ਆਪਣੀ ਆਵਾਜ਼ ਦਿੱਤੀ ਸੀ ।

garry sandhu with white tiger Pic Courtesy: Instagram
ਹੋਰ ਪੜ੍ਹੋ : ਗਾਇਕ ਆਰ ਨੇਤ ਨੇ ਆਪਣੇ ਪਿਤਾ ਦੇ ਨਾਲ ਲਾਈ ਓਪਨ ਜੀਪ ‘ਚ ਪਿੰਡ ਦੀ ਗੇੜੀ, ਸਾਂਝਾ ਕੀਤਾ ਵੀਡੀਓ
inside image of g khan and garry sandhu Pic Courtesy: Instagram
ਜਿਸ ਕਰਕੇ ਗੈਰੀ ਦੇ ਪ੍ਰਸ਼ੰਸਕ ਗੈਰੀ ਨੂੰ ਵਾਰ ਵਾਰ ਕਮੈਂਟ ਕਰਕੇ ਕਹਿ ਰਹੇ ਹਨ ਕਿ ਉਹ ਜੈਸਮੀਨ ਸੈਂਡਲਾਸ ਨੂੰ ਮਨਾ ਲੈਣ । ਇਸ ਤਰ੍ਹਾਂ ਦੇ ਕਮੈਂਟਾਂ ਨੂੰ ਲੈ ਕੇ ਗੈਰੀ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ਵਿੱਚ ਉਹ ਕਹਿ ਰਹੇ ਹਨ ‘ ਅੱਜ ਤੱਕ ਮੈਂ ਜੋ ਵੀ ਕੀਤਾ ਸ਼ਰੇਆਮ ਕੀਤਾ, ਜੇ ਪਿਆਰ ਕੀਤਾ ਤਾਂ ਸ਼ਰੇਆਮ ਕੀਤਾ, ਸ਼ਰਾਬ ਪੀਤੀ ਤਾਂ ਸ਼ਰੇਅਮ ਪੀਤੀ ਟਾਈਮ ਬਹੁਤ ਮਾੜਾ ਸੀ ਲੰਘ ਗਿਆ …ਹੁਣ ਮੇਰੀ ਜ਼ਿੰਦਗੀ ਵਿੱਚ ਬਹੁਤ ਸੋਹਣੀ ਕੁੜੀ ਆਈ ਹੈ …
inside pic of punjabi Singer garry sandhu Pic Courtesy: Instagram
ਜਿਹੜੀ ਮੇਰਾ ਬਹੁਤ ਖਿਆਲ ਰੱਖਦੀ ਹੈ …ਮੇਰੇ ਖਾਣ ਪੀਣ ਦਾ ਤੇ ਸਿਹਤ ਦਾ ਵੀ …ਉਹ ਬਿਲਕੁਲ ਨਸ਼ਾ ਨਹੀਂ ਕਰਦੀ ਤੇ ਨਾ ਹੀ ਸ਼ਰਾਬ ਪੀਂਦੀ ਆ ਬੜੀ ਚੰਗੀ ਕੁੜੀ ਹੈ….ਮੈਂ ਨਹੀਂ ਚਾਹੁੰਦਾ ਕਿ ਵਾਰ ਵਾਰ ਤੁਸੀਂ ਮੇਰੀ ਪ੍ਰੋਫਾਈਲ ਤੇ ਮੇਰੇ ਪਿਛੋਕੜ ਬਾਰੇ ਕਮੈਂਟ ਕਰੋ ….ਉਹ ਮੇਰਾ ਪਾਸਟ ਸੀ ਮੈਂ ਅੱਗੇ ਵੱਧ ਗਿਆ ਹਾਂ ਤੇ ਮੈਂ ਖੁਸ਼ ਹਾਂ’  

0 Comments
0

You may also like