Advertisment

ਇਸ ਦੇਸ਼ ਵਿੱਚ ਸ਼੍ਰੀ ਦੇਵੀ ਦੀਆਂ ਫ਼ਿਲਮਾਂ ਦੇਖਣ ਵਾਲਿਆਂ ਨੂੰ ਹੋ ਜਾਂਦੀ ਸੀ ਜੇਲ੍ਹ …!

author-image
By Rupinder Kaler
New Update
ਇਸ ਦੇਸ਼ ਵਿੱਚ ਸ਼੍ਰੀ ਦੇਵੀ ਦੀਆਂ ਫ਼ਿਲਮਾਂ ਦੇਖਣ ਵਾਲਿਆਂ ਨੂੰ ਹੋ ਜਾਂਦੀ ਸੀ ਜੇਲ੍ਹ …!
Advertisment
ਅੱਜ ਵੀ ਬਹੁਤ ਸਾਰੇ ਲੋਕ ਸ਼੍ਰੀ ਦੇਵੀ (sri devi) ਦੀਆਂ ਫ਼ਿਲਮਾਂ ਦੇ ਦੀਵਾਨੇ ਹਨ । ਪਰ ਕੀ ਤੁਸੀਂ ਜਾਣਦੇ ਹੋ ਕਿ ਦੁਨੀਆਂ ਵਿੱਚ ਇੱਕ ਦੇਸ਼ ਇਸ ਤਰ੍ਹਾਂ ਦਾ ਵੀ ਹੈ ਜਿੱਥੇ ਮੁੰਡਿਆਂ ਨੂੰ ਲੁੱਕ ਛਿਪ ਕੇ ਸ਼੍ਰੀ ਦੇਵੀ ਦੀਆਂ ਫ਼ਿਲਮਾਂ ਦੇਖਣੀਆਂ ਪੈਂਦੀਆਂ ਸਨ । ਜੇਕਰ ਕੋਈ ਸ਼੍ਰੀ ਦੇਵੀ ਦੀਆਂ ਫ਼ਿਲਮਾਂ ਦੇਖਦਾ ਸੀ ਤਾਂ ਉਸ ਨੂੰ ਜੇਲ੍ਹ ਦੀ ਹਵਾ ਖਾਣੀ ਪੈਂਦੀ ਸੀ । ਸ਼੍ਰੀ ਦੇਵੀ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਦੱਖਣੀ ਭਾਰਤ ਦੀਆਂ ਫ਼ਿਲਮਾਂ ਤੋਂ ਕੀਤੀ ਸੀ । ਹਿੰਦੀ ਸਿਨੇਮਾ ਵਿੱਚ ਉਹਨਾਂ (sri devi)  ਨੇ 1978 ਵਿੱਚ ਆਈ ਫ਼ਿਲਮ ਸੋਹਲਵਾਂ ਸਾਵਨ ਤੋਂ ਸ਼ੁਰੂਆਤ ਕੀਤੀ ਸੀ । ਇਹ ਫ਼ਿਲਮ ਬਾਕਸ ਆਫ਼ਿਸ ਤੇ ਸਫਲ ਨਹੀਂ ਸੀ ਹੋਈ । ਇਸ ਤੋਂ ਬਾਅਦ 1983 ਵਿੱਚ ਉਹਨਾ ਦੀ ਫ਼ਿਲਮ ਹਿੰਮਤ ਵਾਲਾ ਆਈ ਸੀ । publive-image Pic Courtesy: Instagram ਹੋਰ ਪੜ੍ਹੋ :
Advertisment
ਪ੍ਰਿਯੰਕਾ ਚੋਪੜਾ ਨੇ ਪਾਰਟੀ ‘ਚ ਇਸ ਤਰ੍ਹਾਂ ਕੀਤੀ ਮਸਤੀ, ਡਾਂਸ ਵੀਡੀਓ ਹੋ ਰਿਹਾ ਵਾਇਰਲ publive-image Pic Courtesy: Instagram ਇਸ ਫਿਲਮ ਤੋਂ ਬਾਅਦ ਹਰ ਕੋਈ ਉਹਨਾ ਨੂੰ ਆਪਣੀ ਫ਼ਿਲਮ ਵਿੱਚ ਹੀਰੋਇਨ ਲੈਣਾ ਚਾਹੁੰਦਾ ਸੀ । ਉਹਨਾਂ ਦੀ ਅਦਾਕਾਰੀ ਦੇ ਦੀਵਾਨੇ ਸਿਰਫ ਭਾਰਤ ਵਿੱਚ ਹੀ ਨਹੀਂ ਬਲਕਿ ਪਾਕਿਸਤਾਨ ਵਿੱਚ ਵੀ ਸਨ । ਪਰ ਉਹਨਾਂ ਦਿਨਾਂ ਵਿੱਚ ਪਾਕਿਸਤਾਨ ਵਿੱਚ ਭਾਰਤੀ ਫ਼ਿਲਮਾਂ ਤੇ ਪਾਬੰਦੀ ਲਗਾਈ ਗਈ ਸੀ । ਪਾਕਿਸਤਾਨ ਵਿੱਚ ਲੋਕ ਸ਼੍ਰੀ ਦੇਵੀ ਦੀਆਂ ਫ਼ਿਲਮਾਂ ਲੁਕ ਛਿਪ ਕੇ ਦੇਖਦੇ ਸਨ । ਇਸ ਤਰ੍ਹਾਂ ਇਸ ਲਈ ਸੀ ਕਿਉਂਕਿ ਉਸ ਸਮੇਂ ਪਾਕਿਸਤਾਨ ਵਿੱਚ ਰਾਸ਼ਟਰਪਤੀ ਜਨਰਲ ਜਿਯਾ ਉਲ ਹਕ ਦਾ ਰਾਜ ਸੀ । Remembering India’s First Female Superstar ‘Sri Devi’ On Her Second Death Anniversary Pic Courtesy: Instagram ਉਹਨਾਂ ਦੇ ਰਾਜ ਵਿੱਚ ਭਾਰਤੀ ਫ਼ਿਲਮਾਂ ਦੇਖਣਾ ਪਾਪ ਸੀ । ਇਸ ਦੀ ਪੁਸ਼ਟੀ ਬੀਬੀਸੀ ਦੀ ਇੱਕ ਰਿਪੋਰਟ ਵੀ ਕਰਦੀ ਹੈ । ਕਹਿੰਦੇ ਹਨ ਕਿ ਪਾਕਿਸਤਾਨ ਵਿੱਚ ਸ਼੍ਰੀ ਦੇਵੀ (sri devi)  ਦੇ ਬਹੁਤ ਜ਼ਿਆਦਾ ਪ੍ਰਸ਼ੰਸਕ ਸਨ । ਪਾਕਿਸਤਾਨ ਵਿੱਚ ਉਸ ਸਮੇਂ ਭਾਰਤੀ ਫ਼ਿਲਮਾਂ ਦੇਖਣਾ ਕਾਨੂੰਨ ਅਪਰਾਧ ਸੀ । ਜੇ ਕੋਈ ਭਾਰਤੀ ਫ਼ਿਲਮ ਦੇਖਦਾ ਫੜਿਆ ਜਾਂਦਾ ਤਾਂ ਉਸ ਨੂੰ ਤਿੰਨ ਮਹੀਨੇ ਦੀ ਕੈਦ ਦੀ ਸਜ਼ਾ ਹੁੰਦੀ ਸੀ । ਇਸ ਦੇ ਬਾਵਜੂਦ ਮੁੰਡੇ ਉਹਨਾਂ (sri devi) ਦੀਆਂ ਫ਼ਿਲਮਾਂ ਦੇਖਦੇ ਸਨ । ਉਹਨਾਂ ਦਿਨਾਂ ਵਿੱਚ ਲੋਕ ਕਿਰਾਏ ਤੇ ਵੀਸੀਆਰ ਲਿਆ ਕੇ ਫ਼ਿਲਮਾਂ ਦੇਖਦੇ ਸਨ । ਵੀਸੀਆਰ ਦੇ ਨਾਲ 6 ਫ਼ਿਲਮਾਂ ਦੇਖਣ ਨੂੰ ਮਿਲਦੀਆਂ ਸਨ ਜਿਨ੍ਹਾਂ ਵਿੱਚੋਂ 3 ਫ਼ਿਲਮਾਂ ਸ਼੍ਰੀ ਦੇਵੀ ਦੀਆਂ ਹੁੰਦੀਆਂ ਸਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment