ਆਪਣੀ ਡਾਈਟ ਵਿੱਚ ਸ਼ਾਮਿਲ ਕਰੋ ਗੁੜ ਤੇ ਦਹੀਂ, ਇਹ ਹੋਣਗੇ ਫਾਇਦੇ

written by Rupinder Kaler | May 17, 2021

ਡੇਲੀ ਡਾਈਟ ‘ਚ ਗੁੜ ਅਤੇ ਦਹੀਂ ਸ਼ਾਮਿਲ ਕਰਨਾ ਬੈਸਟ ਆਪਸ਼ਨ ਹੈ। ਗੁੜ ਅਤੇ ਦਹੀ ‘ਚ ਆਇਰਨ, ਕੈਲਸ਼ੀਅਮ, ਪ੍ਰੋਟੀਨ, ਤਾਂਬਾ, ਪੋਟਾਸ਼ੀਅਮ, ਐਂਟੀ-ਆਕਸੀਡੈਂਟ, ਐਂਟੀ-ਵਾਇਰਲ ਆਦਿ ਗੁਣ ਹੁੰਦੇ ਹਨ। ਇਸ ਦਾ ਇਕੱਠੇ ਸੇਵਨ ਕਰਨ ਨਾਲ ਸਰੀਰ ਦੀ ਇਮਿਊਨਿਟੀ ਤੇਜ਼ੀ ਨਾਲ ਵਧਦੀ ਹੈ। ਨਾਲ ਹੀ ਇਸ ਦੇ ਸੇਵਨ ਨਾਲ ਥਕਾਵਟ, ਕਮਜ਼ੋਰੀ ਦੂਰ ਹੋ ਕੇ ਤਾਜ਼ਗੀ ਮਹਿਸੂਸ ਹੁੰਦੀ ਹੈ। ਦਹੀਂ ‘ਚ ਗੁੱਡ ਬੈਕਟੀਰੀਆ ਹੁੰਦੇ ਹਨ। ਅਜਿਹੇ ‘ਚ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ।

ਹੋਰ ਪੜ੍ਹੋ :

ਕਰੇਲਾ ਹੈ ਸਿਹਤ ਲਈ ਬਹੁਤ ਹੀ ਗੁਣਕਾਰੀ, ਕਈ ਬਿਮਾਰੀਆਂ ‘ਚ ਵੀ ਲਾਹੇਵੰਦ

ਉੱਥੇ ਹੀ ਪੇਟ ਦਰਦ, ਐਸਿਡਿਟੀ, ਕਬਜ਼, ਦਸਤ, ਬਦਹਜ਼ਮੀ ਆਦਿ ਸਮੱਸਿਆਵਾਂ ਤੋਂ ਅਰਾਮ ਮਿਲਦਾ ਹੈ। ਮਾiਹਰਾਂ ਅਨੁਸਾਰ ਸਵੇਰੇ ਖਾਲੀ ਪੇਟ ਇਸ ਨੂੰ ਖਾਣ ਨਾਲ ਪਾਚਨ ਸ਼ਕਤੀ ਵਧਦੀ ਹੈ। ਉੱਥੇ ਹੀ ਇਸ ‘ਚ ਐਂਟੀ-ਆਕਸੀਡੈਂਟ ਹੋਣ ਨਾਲ ਅੰਤੜੀਆਂ ਵੀ ਤੰਦਰੁਸਤ ਰਹਿੰਦੀਆਂ ਹਨ। ਦਹੀਂ ਅਤੇ ਗੁੜ ‘ਚ ਮੌਜੂਦ ਪੌਸ਼ਟਿਕ ਅਤੇ ਐਂਟੀ-ਆਕਸੀਡੈਂਟ ਗੁਣ ਇਮਿਊਨਿਟੀ ਵਧਾਉਣ ‘ਚ ਮਦਦ ਕਰਦੇ ਹਨ। ਅਜਿਹੇ ‘ਚ ਮੌਸਮੀ ਸਰਦੀ-ਜ਼ੁਕਾਮ, ਖੰਘ, ਬੁਖਾਰ ਆਦਿ ਦੀ ਚਪੇਟ ‘ਚ ਆਉਣ ਦਾ ਖ਼ਤਰਾ ਘੱਟ ਹੁੰਦਾ ਹੈ।

ਖ਼ਾਸਕਰ ਸਰਦੀ-ਜ਼ੁਕਾਮ ਹੋਣ ‘ਤੇ ਗੁੜ ਅਤੇ ਦਹੀ ‘ਚ ਚੁਟਕੀ ਭਰ ਚੁਟਕੀਭਰ ਕਾਲੀ ਮਿਰਚ ਮਿਲਾ ਕੇ ਖਾਓ। ਇਸ ਨਾਲ ਜਲਦੀ ਅਤੇ ਜ਼ਿਆਦਾ ਅਸਰ ਹੋਵੇਗਾ। ਗੁੜ ਅਤੇ ਦਹੀਂ ਆਇਰਨ ਦੇ ਮੁੱਖ ਸਰੋਤ ਹੋਣ ਨਾਲ ਖੂਨ ਦੀ ਕਮੀ ਨੂੰ ਦੂਰ ਕਰਨ ‘ਚ ਸਹਾਇਤਾ ਕਰਦੇ ਹਨ। ਇਸ ਦੇ ਸੇਵਨ ਨਾਲ ਸਰੀਰ ਨੂੰ ਆਇਰਨ ਸਹੀ ਮਾਤਰਾ ‘ਚ ਮਿਲੇਗਾ। ਸਰੀਰ ‘ਚ ਬਲੱਡ ਸਰਕੂਲੇਸ਼ਨ ਵਧੀਆ ਤਰੀਕੇ ਨਾਲ ਹੋਵੇਗਾ। ਉੱਥੇ ਹੀ ਖੂਨ ਵਧਣ ਦੇ ਨਾਲ ਸਾਫ ਵੀ ਹੋਵੇਗਾ। ਆਮ ਤੌਰ ‘ਤੇ ਬੱਚਿਆਂ ਅਤੇ ਔਰਤਾਂ ‘ਚ ਆਇਰਨ ਦੀ ਕਮੀ ਹੁੰਦੀ ਹੈ। ਅਜਿਹੇ ‘ਚ ਉਨ੍ਹਾਂ ਨੂੰ ਖ਼ਾਸ ਤੌਰ ‘ਤੇ ਇਸ ਨੂੰ ਆਪਣੀ ਡੇਲੀ ਡਾਈਟ ‘ਚ ਸ਼ਾਮਲ ਕਰਨਾ ਚਾਹੀਦਾ ਹੈ।

You may also like