ਜੈਜ਼ੀ ਬੀ ਦੇ ਗਾਣੇ 'ਤੇ ਫੌਜੀ ਜਵਾਨਾਂ ਦਾ ਸ਼ਾਨਦਾਰ ਭੰਗੜਾ , ਦੇਖੋ ਵੀਡੀਓ

written by Aaseen Khan | January 23, 2019

ਜੈਜ਼ੀ ਬੀ ਦੇ ਗਾਣੇ 'ਤੇ ਫੌਜੀ ਜਵਾਨਾਂ ਦਾ ਸ਼ਾਨਦਾਰ ਭੰਗੜਾ , ਦੇਖੋ ਵੀਡੀਓ : 26 ਜਨਵਰੀ ਭਾਵ ਦੇਸ਼ ਦਾ ਗਣਤੰਤਰ ਦਿਵਸ ਆਉਣ ਵਾਲਾ ਹੈ ਅਤੇ ਪੂਰੇ ਦੇਸ਼ 'ਚ ਖੁਸ਼ੀਆਂ ਭਰਿਆ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਖਾਸ ਕਰਕੇ ਦੇਸ਼ ਦੀ ਫੌਜ 'ਚ ਜੋ ਜੋਸ਼ ਦੇਖਣ ਨੂੰ ਮਿਲ ਰਿਹਾ ਹੈ ਉਹ ਦੇਖਦੇ ਹੀ ਬਣਦਾ ਹੈ। ਇਹ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਪੰਜਾਬੀ ਰਾਕਸਟਾਰ ਗਾਇਕ ਜੈਜ਼ੀ ਬੀ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ 'ਚ ਸਾਡੇ ਫੌਜੀ ਜਵਾਨ ਸ਼ਾਨਦਾਰ ਭੰਗੜਾ ਪਾਉਂਦੇ ਨਜ਼ਰ ਆ ਰਹੇ ਹਨ। ਜੈਜ਼ੀ ਬੀ ਦੇ ਹਾਲ ਹੀ 'ਚ ਆਏ ਗਾਣੇ 'ਉੱਡਣੇ ਸਪੋਲੀਏ' ਤੇ ਆਰਮੀ ਵੱਲੋਂ ਬਹੁਤ ਹੀ ਖੂਬਸੂਰਤ ਭੰਗੜਾ ਪਾਇਆ ਜਾ ਰਿਹਾ ਹੈ।

 

View this post on Instagram

 

Painda Bhangra #udhnesapoliye tey #indianarmy??? @sattikhokhewalia @jassi_bros @rimpyprince @nehamalik335 @planetrecordz

A post shared by Jazzy B (@jazzyb) on


ਜੈਜ਼ੀ ਬੀ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ 'ਪੈਂਦੇ ਭੰਗੜਾ ਉੱਡਣੇ ਸਪੋਲੀਏ ਤੇ , ਇੰਡੀਅਨ ਆਰਮੀ'।ਇਹ ਵੀਡੀਓ ਸ਼ੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਲੋਕਾਂ ਵੱਲੋਂ ਦੇਸ਼ ਦੀ ਰੱਖਿਆ ਲਈ ਤਾਇਨਾਤ ਇਹਨਾਂ ਨੌਜਵਾਨਾਂ ਵੱਲੋਂ ਭੰਗੜਾ ਪਾ ਕੇ ਮਨਾਈਆਂ ਜਾ ਰਹੀਆਂ ਖੁਸ਼ੀਆਂ ਦੀ ਖੂਬ ਤਾਰੀਫ ਕੀਤੀ ਜਾ ਰਹੀ ਹੈ।

ਹੋਰ ਵੇਖੋ : ਸਿੱਧੂ ਮੂਸੇ ਵਾਲੇ ਦਾ ਗਾਣਾ ‘ਆਊਟਲਾਅ’ ਕੀ ਫਿਰ ਹੋਇਆ ਲੀਕ ..?


ਸੱਤੀ ਖੋਖੇਵਾਲੀਆ ਵੱਲੋਂ ਲਿਖਿਆ ਅਤੇ ਜੈਜ਼ੀ ਬੀ ਵੱਲੋਂ ਗਾਇਆ ਇਹ ਗਾਣਾ 6 ਜਨਵਰੀ ਨੂੰ ਰਿਲੀਜ਼ ਕੀਤਾ ਗਿਆ ਹੈ। ਪ੍ਰਸ਼ੰਸ਼ਕਾਂ ਵੱਲੋਂ ਇਹ ਗਾਣਾ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਕੁਝ ਦਿਨਾਂ 'ਚ 60 ਲੱਖ ਤੋਂ ਵੀ ਵੱਧ ਵਾਰ ਯੂ ਟਿਊਬ 'ਤੇ ਇਹ ਗੀਤ ਸੁਣਿਆ ਜਾ ਚੁੱਕਿਆ ਹੈ।

You may also like