ਬਠਿੰਡਾ ਦੀ ਰਹਿਣ ਵਾਲੀ ਇੰਦਰ ਕੌਰ ਮਰਦਾਂ ਵਾਲੇ ਕੱਪੜੇ ਪਾ ਕੇ ਚਲਾਉਂਦੀ ਹੈ ਆਟੋ

written by Shaminder | October 14, 2021

ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ । ਹੁਣ ਸੋਸ਼ਲ ਮੀਡੀਆ ‘ਤੇ ਪੰਜਾਬ ਦੀ ਰਹਿਣ ਵਾਲੀ ਇੱਕ ਆਟੋ ਡਰਾਈਵਰ  (Auto Driver) ਇੰਦਰ ਕੌਰ (Inder Kaur) ਦਾ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਮਹਿਲਾ ਪੁਰਸ਼ਾਂ ਵਾਲਾ ਲਿਬਾਸ ਪਾ ਕੇ ਆਟੋ ਚਲਾਉਂਦੀ ਹੋਈ ਨਜ਼ਰ ਆ ਰਹੀ ਹੈ । ਅਜਿਹਾ ਇਸ ਲਈ ਕਿਉਂਕਿ ਮਰਦ ਪ੍ਰਧਾਨ ਇਸ ਸਮਾਜ ‘ਚ ਉਹ ਰਾਤ ਨੂੰ ਆਟੋ ਚਲਾਉਂਦੀ ਹੈ ਤਾਂ ਉਸ ਨੂੰ ਭੈੜੀ ਨਜ਼ਰ ਦੇ ਨਾਲ ਵੇਖਿਆ ਜਾਂਦਾ ਸੀ ।

Inder kaur,,-min image From Instagram

ਹੋਰ ਪੜ੍ਹੋ : ਅਭੈ ਦਿਓਲ ਆਏ ਤਾਏ ਧਰਮਿੰਦਰ ਨੂੰ ਪਾਪਾ ਤੇ ਪਿਤਾ ਅਜੀਤ ਨੂੰ ਚਾਚਾ ਕਹਿ ਕੇ ਬੁਲਾਉਂਦੇ ਹਨ, ਅਭੈ ਨੇ ਦੱਸੀ ਇਹ ਵਜ੍ਹਾ

ਜਿਸ ਤੋਂ ਬਾਅਦ ਉਸ ਨੇ ਮਰਦਾਂ ਵਾਲਾ ਲਿਬਾਸ ਪਾਉਂਣਾ ਸ਼ੁਰੂ ਕਰ ਦਿੱਤਾ ।ਜਿਸ ਤੋਂ ਬਾਅਦ ਉਸ ਨੂੰ ਸਮਾਜ ਦੇ ਲੋਕਾਂ ਨੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ । ਪਿਛਲੇ ਕਈ ਸਾਲਾਂ ਤੋਂ ਇਹ ਮਹਿਲਾ ਆਪਣੇ ਪੇਕੇ ਘਰ ‘ਚ ਰਹਿ ਰਹੀ ਹੈ ਅਤੇ ਆਟੋ ਚਲਾ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੀ ਹੈ ।

inder kaur -min image From Instagram

ਬਠਿੰਡਾ ਦੀ ਰਹਿਣ ਵਾਲੀ ਇਸ ਮਹਿਲਾ ਦੇ ਚਾਰ ਬੱਚੇ ਸਨ, ਜਿਨ੍ਹਾਂ ਚੋਂ ਤਿੰਨ ਦੀ ਮੌਤ ਹੋ ਚੁੱਕੀ ਹੈ ਜਦੋਂਕਿ ਇੱਕ ਧੀ ਬਚੀ ਹੈ ਜਿਸ ਤੋਂ ਬਾਅਦ ਔਰਤ ਦੇ ਪਤੀ ਨੇ ਵੀ ਉਸ ਨੂੰ ਤਲਾਕ ਦੇ ਦਿੱਤਾ । ਜਿਸ ਤੋਂ ਬਾਅਦ ਇਹ ਮਹਿਲਾ ਆਪਣੇ ਪੇਕੇ ਘਰ ਆ ਕੇ ਰਹਿਣ ਲੱਗ ਪਈ ਅਤੇ ਆਪਣਾ ਅਤੇ ਆਪਣੀ ਮਾਂ ਦਾ ਗੁਜ਼ਾਰਾ ਕਰਨ ਦੇ ਲਈ ਉਹ ਹੁਣ ਆਟੋ ਚਲਾ ਕੇ ਹੀ ਕਰਦੀ ਹੈ । ਇਸ ਔਰਤ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵੇਖਿਆ ਜਾ ਰਿਹਾ ਹੈ ਅਤੇ ਹਰ ਕੋਈ ਉਸ ਦੇ ਜਜ਼ਬੇ ਨੂੰ ਸਲਾਮ ਕਰ ਰਿਹਾ ਹੈ ।

 

View this post on Instagram

 

A post shared by silent-love (@silent_love_first_love)

You may also like