ਆਪਣੇ ਖ਼ਾਸ ਦੋਸਤ ਗੁਰਨਾਮ ਗਾਮਾ ਨੂੰ ਉਸ ਦੀ ਪਹਿਲੀ ਬਰਸੀ ‘ਤੇ ਯਾਦ ਕਰਕੇ ਭਾਵੁਕ ਹੋਏ ਇੰਦਰਜੀਤ ਨਿੱਕੂ

written by Shaminder | April 14, 2021 04:57pm

ਗੁਰਨਾਮ ਗਾਮਾ ਨੂੰ ਇੰਦਰਜੀਤ ਨਿੱਕੂ ਨੇ ਯਾਦ ਕਰਦਿਆਂ ਹੋਇਆਂ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ ।ਉਨ੍ਹਾਂ ਦੀ ਪਹਿਲੀ ਬਰਸੀ ‘ਤੇ ਯਾਦ ਕਰਦਿਆਂ ਇੰਦਰਜੀਤ ਨਿੱਕੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਗੁਰਨਾਮ ਗਾਮਾ ਦੇ ਨਾਲ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ । ਉਨ੍ਹਾਂ ਨੇ ਗੁਰਨਾਮ ਗਾਮਾ ਨੂੰਮ ਯਾਦ ਕਰਦਿਆਂ ਲਿਖਿਆ ਕਿ ‘ਮੇਰੀ ਜ਼ਿੰਦਗੀ ਦਾ ਅਣਮੁੱਲਾ ਅੰਗ ਸੀ ਗੁਰਨਾਮ ਗਾਮਾ, ਸੁਣ ਵੇ ਰੱਬਾ, ਸਿੰਘ ਇਜ਼ ਕਿੰਗ, ਯਾਦ ਤਾਂ ਕਰਾਂ ਸਣੇ ਪਤਾ ਨਹੀਂ ਕਿੰਨੇ ਕੁ ਹਿੱਟ ਗੀਤ ਮੇਰੇਲਈ ਲਿਖੇ ।

Inderjit nikku Image From Inderjit nikku's Instagram

ਹੋਰ ਪੜ੍ਹੋ : ਆਲੀਆ ਭੱਟ ਨੇ ਹਰਾਇਆ ਕਰੋਨਾ ਵਾਇਰਸ ਨੂੰ ਰਿਪੋਰਟ ਆਈ ਨੈਗਟਿਵ

gurnam Gama Image From Inderjit Nikku's Instagram

ਮੈਂ ਉਸ ਦੇ ਲਿਖੇ ਗੀਤਾਂ ਨੂੰ ਹਮੇਸ਼ਾ ਮਿਸ ਕਰਦਾ ਰਹਾਂਗਾ’। ਦੱਸ ਦਈਏ ਕਿ ਗੁਰਨਾਮ ਗਾਮਾ ਇੱਕ ਬਿਹਤਰੀਨ
ਲਿਰੀਸਿਸਟ ਸਨ । ਉਨ੍ਹਾਂ ਨੇ ਇੰਦਰਜੀਤ ਨਿੱਕੂ ਸਣੇ ਕਈ ਗਾਇਕਾਂ ਲਈ ਹਿੱਟ ਗੀਤ ਲਿਖੇ ਸਨ । ਗੁਰਨਾਮ ਗਾਮਾ ਕਬੱਡੀ ਦੇ ਨਾਮਵਰ ਖਿਡਾਰੀ ਵੀ ਸੀ।

 Inderjit Nikku Image From Inderjit Nikku's Instagram

ਗੁਰਨਾਮ ਗਾਮਾ ਨੂੰ ਲਿਖਣ ਦੀ ਚੇਟਕ ਉਨ੍ਹਾਂ ਦੇ ਪਿਤਾ ਜੀ ਤੋਂ ਲੱਗੀ ਕਿਉਂਕਿ ਉਨ੍ਹਾਂ ਦੇ ਪਿਤਾ ਜੀ ਵੀ ਲਿਖਦੇ ਹਨ , ਕਬੱਡੀ ਦੇ ਨਾਲ-ਨਾਲ ਉਨ੍ਹਾਂ ਨੇ ਲਿਖਣਾ ਵੀ ਸ਼ੁਰੂ ਕਰ ਦਿੱਤਾ ਸੀ ਉਨ੍ਹਾਂ ਦਾ ਸਭ ਤੋਂ ਪਹਿਲਾ ਗੀਤ 1996 'ਚ ਆਇਆ ਸੀ ਅਤੇ ਆਪਣੇ ਪਿੰਡ ਦੇ ਮੁੰਡਾ ਸੀਰਾ ਖ਼ਾਨ ਦੀ ਮਦਦ ਨਾਲ ਉਹ ਇਸ ਖੇਤਰ 'ਚ ਅੱਗੇ ਵਧੇ ।


ਕਈ ਪ੍ਰਸਿੱਧ ਗਾਇਕਾਂ ਨੇ ਉਨ੍ਹਾਂ ਦੇ ਗੀਤ ਗਾਏ । ਉਨ੍ਹਾਂ ਦੀ ਮਕਬੂਲੀਅਤ ਉਦੋਂ ਵਧੀ ਜਦੋਂ ਉਨ੍ਹਾਂ ਦਾ ਲਿਖਿਆ ਗੀਤ 'ਏਨਾ ਤੈਨੂੰ ਪਿਆਰ ਕਰਾਂ' ਬਲਕਾਰ ਸਿੱਧੂ ਨੇ ਗਾਇਆ ।

 

You may also like