ਇਸ ਤਸਵੀਰ 'ਚ ਹੈ ਪ੍ਰਸਿੱਧ ਪੰਜਾਬੀ ਗਾਇਕ,ਕੀ ਤੁਸੀਂ ਪਛਾਣਿਆ !

Written by  Shaminder   |  October 23rd 2019 03:16 PM  |  Updated: October 23rd 2019 03:16 PM

ਇਸ ਤਸਵੀਰ 'ਚ ਹੈ ਪ੍ਰਸਿੱਧ ਪੰਜਾਬੀ ਗਾਇਕ,ਕੀ ਤੁਸੀਂ ਪਛਾਣਿਆ !

ਸਿਤਾਰਿਆਂ ਵੱਲੋਂ ਆਪਣੀਆਂ ਪੁਰਾਣੀਆਂ ਤਸਵੀਰਾਂ ਸਾਂਝੀਆਂ ਕਰਨ ਦਾ ਸਿਲਸਿਲਾ ਜਾਰੀ ਹੈ । ਬਾਲੀਵੁੱਡ ਦੀਆਂ ਹਸਤੀਆਂ ਵੱਲੋਂ ਜਿੱਥੇ ਲਗਾਤਾਰ ਆਪਣੀਆਂ ਪੁਰਾਣੀਆਂ ਤਸਵੀਰਾਂ ਨੂੰ ਸਾਂਝੇ ਕਰਦੇ ਹੋਏ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਪਾਲੀਵੁੱਡ ਇੰਡਸਟਰੀ ਦੇ ਸਿਤਾਰੇ ਵੀ ਆਪਣੀਆਂ ਪੁਰਾਣੀਆਂ ਤਸਵੀਰਾਂ ਨੂੰ ਸਾਂਝੇ ਕਰ ਰਹੇ ਹਨ ।

ਇੰਦਰਜੀਤ ਨਿੱਕੂ ਨੇ ਵੀ ਆਪਣੇ ਫੇਸਬੁੱਕ ਪੇਜ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝੇ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਰਾਜਵਿੰਦਰ ਜੱਸੜ,ਸ਼ਮਸ਼ੇਰ ਸਿੰਘ ਲਾਲੀ ਅਤੇ ਤੀਜੇ ਦਾ ਨਾਂਅ ਤੁਸੀਂ ਪਛਾਣ ਕੇ ਲਿਖੋ ।

https://www.instagram.com/p/B3fas6TBtae/

ਇੰਦਰਜੀਤ ਨਿੱਕੂ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਹੁਣ ਉਹ ਪੀਟੀਸੀ ਪੰਜਾਬੀ ਦੇ ਸ਼ੋਅ ਵਾਇਸ ਆਫ਼ ਪੰਜਾਬ 'ਚ ਜੱਜ ਦੇ ਤੌਰ 'ਤੇ ਵੀ ਨਜ਼ਰ ਆਏ ਸਨ । ਇੰਦਰਜੀਤ ਨਿੱਕੂ ਆਪਣੀ ਪੋਚਵੀਂ ਪੱਗ ਅਤੇ ਸਟਾਈਲ ਨੂੰ ਲੈ ਕੇ ਚਰਚਾ 'ਚ ਰਹਿੰਦੇ ਹਨ ਅਤੇ ਆਪਣੀ ਫਿੱਟਨੈੱਸ 'ਤੇ ਵੀ ਖ਼ਾਸ ਧਿਆਨ ਦਿੰਦੇ ਹਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network