ਲਹਿੰਬਰ ਹੁਸੈਨਪੁਰੀ ਦੇ ਘਰੇਲੂ ਕਲੇਸ਼ ’ਤੇ ਬੋਲੇ ਇੰਦਰਜੀਤ ਨਿੱਕੂ, ਕਹੀ ਵੱਡੀ ਗੱਲ

written by Rupinder Kaler | June 03, 2021

ਏਨੀਂ ਦਿਨੀਂ ਲਹਿੰਬਰ ਹੁਸੈਨਪੁਰੀ ਘਰੇਲੂ ਕਲੇਸ਼ ਦਾ ਸਾਹਮਣਾ ਕਰ ਰਹੇ ਹਨ । ਜਿੱਥੇ ਉਹਨਾਂ ਦੀ ਪਤਨੀ ਤੇ ਬੱਚੇ ਲਹਿੰਬਰ ਤੇ ਮਾਰ ਕੁੱਟ ਕਰਨ ਦਾ ਇਲਜ਼ਾਮ ਲਗਾ ਰਹੇ ਹਨ ਉੱਥੇ ਲਹਿੰਬਰ ਇਹਨਾਂ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਰਹੇ ਹਨ । ਇਸ ਸਭ ਦੇ ਚਲਦੇ ਇਸ ਵਿਵਾਦ ਦਾ ਕੋਈ ਨਤੀਜਾ ਨਹੀਂ ਨਿਕਲ ਰਿਹਾ । lehmber hussainpuri ਹੋਰ ਪੜ੍ਹੋ : ਆਪਣੀ ਸਿਹਤ ਦਾ ਬਹੁਤ ਖਿਆਲ ਰੱਖਦਾ ਹੈ ਇਹ ਕੁੱਤਾ, ਰੋਜ਼ਾਨਾ ਕਰਦਾ ਹੈ ਯੋਗਾ, ਵੀਡੀਓ ਵਾਇਰਲ ਪਰ ਹੁਣ ਇਸ ਲੜਾਈ ਵਿੱਚ ਇੰਦਰਜੀਤ ਨਿੱਕੂ ਨੇ ਵੀ ਆਪਣਾ ਪੱਖ ਰੱਖਿਆ ਹੈ ਨਿੱਕੂ ਨੇ ਫੇਸਬੁੱਕ ਤੇ ਲਾਈਵ ਹੋ ਕੇ ਕਿਹਾ ਹੈ ਜਦੋਂ ਕਿਸੇ ਪਰਿਵਾਰ ਦੇ ਵਿਵਾਦ ਵਿੱਚ ਤੀਜਾ ਬੰਦਾ ਪੈਂਦਾ ਹੈ ਤਾਂ ਉਹ ਵਿਵਾਦ ਘੱਟਦਾ ਨਹੀਂ ਬਲਕਿ ਵੱਧਦਾ ਹੈ । ਨਿੱਕੂ ਨੇ ਕਿਹਾ ਕਿ ਉਹਨਾਂ ਨੂੰ ਦੁੱਖ ਹੈ ਕਿ ਲਹਿੰਬਰ ਦੇ ਪਰਿਵਾਰ ਵਿੱਚ ਕਲੇਸ਼ ਚੱਲ ਰਿਹਾ ਹੈ । ਨਿੱਕੂ ਨੇ ਕਿਹਾ ਲਹਿੰਬਰ ਬਹੁਤ ਵਧੀਆ ਬੰਦਾ ਹੈ, ਉਹ ਕਿਸੇ ਦਾ ਮਾੜਾ ਨਹੀਂ ਕਰ ਸਕਦਾ ਭਾਵੇਂ ਉਸ ਬੰਦੇ ਨੇ ਲਹਿੰਬਰ ਦਾ ਮਾੜਾ ਕਿਉਂ ਨਾ ਕੀਤਾ ਹੋਵੇ । ਉਹਨਾਂ ਨੇ ਕਿਹਾ ਕਿ ਸਾਨੂੰ ਪਰਿਵਾਰ ਨੂੰ ਸਮਾਂ ਦੇਣਾ ਚਾਹੀਦਾ ਹੈ ਤਾਂ ਜੋ ਮਤਭੇਦ ਹੈ ਉਹ ਦੂਰ ਹੋ ਸਕਣ ।

0 Comments
0

You may also like